ਸੀਰੀਆ 'ਚ ਗੈਸ ਪਾਈਪਲਾਈਨ 'ਤੇ ਹਮਲੇ ਤੋਂ ਬਾਅਦ ਬਿਜਲੀ ਸਪਲਾਈ ਹੋਈ ਪ੍ਰਭਾਵਿਤ

Sunday, Sep 19, 2021 - 02:13 AM (IST)

ਸੀਰੀਆ 'ਚ ਗੈਸ ਪਾਈਪਲਾਈਨ 'ਤੇ ਹਮਲੇ ਤੋਂ ਬਾਅਦ ਬਿਜਲੀ ਸਪਲਾਈ ਹੋਈ ਪ੍ਰਭਾਵਿਤ

ਦਮਿਸ਼ਕ-ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਦੱਖਣੀ-ਪੂਰਬ 'ਚ ਕੁਦਰਤੀ ਗੈਸ ਦੀ ਪਾਈਪਲਾਈਨ 'ਤੇ ਹੋਏ ਧਮਾਕੇ ਨਾਲ ਹਮਲੇ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ ਪਰ ਜਲਦ ਹੀ ਇਸ ਨੂੰ ਬਹਾਲ ਕਰ ਦਿੱਤਾ ਗਿਆ। ਦੇਸ਼ ਦੇ ਊਰਜਾ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਹਮਲੇ ਦੀ ਫਿਲਹਾਲ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ। ਸੀਰੀਆ ਦੇ ਤਲ ਅਤੇ ਗੈਸ ਸੰਬੰਧੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਇਸ ਤੋਂ ਪਹਿਲਾਂ ਵੀ ਹਮਲੇ ਕੀਤੇ ਗਏ ਹਨ। ਸੀਰੀਆ ਦੇ ਊਰਜਾ ਮੰਤਰੀ ਹਸਨ ਅਲ ਜਮੀਲ ਨੇ ਦੱਸਿਆ ਕਿ ਦਮਿਸ਼ਕ ਦੇ ਦੱਖਣ-ਪੂਰਬ 'ਚ ਸ਼ੁੱਕਰਵਾਰ ਨੂੰ ਪਾਈਪਲਾਈਨ ਨੂੰ ਨਿਸ਼ਾਨਾ ਬਣਾਇਆ ਗਿਆ।

ਇਹ ਵੀ ਪੜ੍ਹੋ : ਅਮਰੀਕਾ : ਬੂਸਟਰ ਖੁਰਾਕ ਦੇਣ ਦੀ ਯੋਜਨਾ 'ਤੇ ਚੋਟੀ ਦੇ ਡਾਕਟਰਾਂ ਨੇ ਜਤਾਈ ਅਸਹਿਮਤੀ

ਇਸ ਪਾਈਪਲਾਈਨ ਰਾਹੀਂ ਦੇਸ਼ ਦੇ ਊਰਜਾ ਪਲਾਟਾਂ ਲਈ 50 ਫੀਸਦੀ ਈਂਧਨ ਦੀ ਸਪਲਾਈ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਹਮਲੇ ਨਾਲ ਟ੍ਰਾਂਸਮਿਸ਼ਨ 'ਚ ਦਿੱਕਤਾਂ ਕਾਰਨ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਬਿਜਲੀ ਸੇਵਾ ਪ੍ਰਭਾਵਿਤ ਹੋਈ। ਅਲ ਜਮੀਲ ਨੇ ਦੱਸਿਆ ਕਿ ਸ਼ਨੀਵਾਰ ਤੜਕੇ ਬਿਜਲੀ ਸਪਲਾਈ ਬਹਾਲ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਸਾਰੇ ਸੂਬਿਆਂ 'ਚ ਬਿਜਲੀ ਸੇਵਾ ਬਹਾਲ ਕਰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਮੁਰੰਮਤ ਸੰਬੰਧੀ ਕਾਰਜ ਪੂਰਾ ਹੋਣ ਤੱਕ ਕੁਝ ਦਿੱਕਤਾਂ ਹੋ ਸਕਦੀਆਂ ਹਨ। ਤੇਲ ਮੰਤਰਾਲਾ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਦੱਖਣੀ ਸੀਰੀਆ ਦੇ ਹਰਨ ਅਲ ਅਵਾਮਿਦ ਇਲਾਕੇ 'ਚ ਅੱਤਵਾਦੀ ਹਮਲੇ 'ਚ ਅਰਬ ਨੈਚੁਰਲ ਗੈਸ ਪਲਾਈਪਾਨ ਨੂੰ ਨਿਸ਼ਾਨਾ ਬਣਾਇਆ ਗਿਆ।

ਇਹ ਵੀ ਪੜ੍ਹੋ : ਸਮਾਵੇਸ਼ੀ ਅਫਗਾਨ ਸਰਕਾਰ ਬਾਰੇ ਤਾਲਿਬਾਨ ਨਾਲ ਗੱਲਬਾਤ ਕੀਤੀ ਸ਼ੁਰੂ : ਇਮਰਾਨ ਖਾਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News