PUNJAB: ਐਤਵਾਰ ਨੂੰ ਕਈ ਇਲਾਕਿਆਂ ‘ਚ ਘੰਟਿਆਂ ਲਈ ਬਿਜਲੀ ਬੰਦ!
Saturday, Feb 07, 2026 - 06:20 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਐਤਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਸਕੂਲ ‘ਚ 17 ਸਾਲਾਂ ਤੋਂ ਪੰਜਾਬੀ ਅਧਿਆਪਕ ਗਾਇਬ
ਭਾਦਸੋਂ (ਅਵਤਾਰ)-ਬਰਕੋਮਲ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਡਵੀਜ਼ਨ ਭਾਦਸੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਡਵੀਜ਼ਨ ਭਾਦਸੋਂ ਦੇ ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ 8 ਫਰਵਰੀ (ਐਤਵਾਰ) ਨੂੰ 66 ਕੇ. ਵੀ. ਏ ਗਰਿੱਡ ਭਾਦਸੋਂ ਤੋਂ ਚੱਲਦੀ ਸਪਲਾਈ ਪਟਿਆਲਾ ਰੋਡ ਸਵੇਰੇ 10 ਤੋਂ 6 ਵਜੇ ਤੱਕ ਜ਼ਰੂਰੀ ਮੈਨਟੀਨੈਂਸ ਕਾਰਨ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਇਸ਼ਤਿਹਾਰਾਂ 'ਚ ਰੁੱਝੀ, ਸੂਬੇ 'ਚ ਰੋਜ਼ਾਨਾ ਹੋ ਰਹੇ ਕਤਲ: ਰਾਜਾ ਵੜਿੰਗ
ਅਬੋਹਰ (ਸੁਨੀਲ)–ਇੰਜ. ਰਾਜੀਵ ਗਰੋਵਰ, ਏ. ਈ. ਈ. ਐੱਸ/ਡੀ ਨੰ. 1 ਨੇ ਦੱਸਿਆ ਹੈ ਕਿ 220 ਕੇ. ਵੀ. ਗਰਿੱਡ ਤੋਂ ਚੱਲਣ ਵਾਲੇ ਫੀਡਰ 11 ਕੇ. ਵੀ. ਏਅਰ ਫੋਰਸ ਫੀਡਰ ਤੇ ਜ਼ਰੂਰੀ ਕੰਮ ਕਰਨ ਲਈ, 11 ਕੇ. ਵੀ. ਇੰਡਸਟਰੀਅਲ, 11 ਕੇ. ਵੀ. ਪੁੱਡਾ ਕਾਲੋਨੀ ਅਤੇ 11 ਕੇ, ਵੀ. ਨਾਨਕ ਨਗਰੀ ਫੀਡਰ 8 ਫਰਵਰੀ ਨੂੰ ਦੁਪਹਿਰ 1:00 ਵਜੇ ਤੋਂ ਸ਼ਾਮ 6:00 ਵਜੇ ਤੱਕ ਪਰਮਿਟ ਰਹੇਗਾ। ਇਸ ਕਾਰਨ ਜੰਮੂ ਬਸਤੀ, ਨਾਨਕ ਨਗਰੀ, ਆਨੰਦ ਨਗਰੀ, ਨਵੀਂ ਅਨਾਜ ਮੰਡੀ, ਗੋਬਿੰਦ ਨਗਰੀ, ਪੁੱਡਾ ਕਾਲੋਨੀ ਅਤੇ ਪੁਰਾਣੀ ਫਾਜ਼ਿਲਕਾ ਰੋਡ ਦੇ ਕੁਝ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਬੰਦ ਦਾ ਸਮਾਂ ਲੋੜ ਮੁਤਾਬਕ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਪਈਆਂ ਭਾਜੜਾਂ, ਇੱਕ ਘੰਟੇ ਲਈ ਬੰਦ ਕੀਤਾ ਏਅਰਪੋਰਟ
ਦਸੂਹਾ(ਨਾਗਲਾ)-ਸ਼ਹਿਰੀ ਉਪ ਮੰਡਲ ਆਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਾਂਸਮਿਸ਼ਨ ਲਾਈਨ ਦੇ ਟਾਵਰ (ਨਜ਼ਦੀਕ ਪਿੰਡ ਛਾਂਗਲਾ) ਦੀ ਮੁਰੰਮਤ ਕਰਨ ਲਈ ਸੇਫਟੀ ਵਜੋਂ 11 ਕੇ.ਵੀ. ਕਲਿਆਣਪੁਰ ਯੂ.ਪੀ.ਐੱਸ. ਅਤੇ 11 ਕੇ.ਵੀ. ਉੱਚੀ ਬੱਸੀ ਏ.ਪੀ. 9 ਫਰਵਰੀ ਨੂੰ ਬਿਜਲੀ ਸਪਲਾਈ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਬੰਦ ਰਹੇਗੀ।ਇਸ ਨਾਲ ਸੈਦੋਵਾਲ, ਬੁਧੋਬਰਕਤ, ਭੀਖੋਵਾਲ, ਬਰਾਰੋਵਾਲ, ਗਾਲੋਵਾਲ, ਖੇਪੜਾ, ਨੰਗਲ, ਬੇਗਪੁਰ, ਕੋਟਲੀ, ਕਲਿਆਣਪੁਰ, ਨਰਾਇਣਗੜ੍ਹ, ਜੰਡ, ਸਹਿਗਾ, ਮੱਦੀਪੁਰ, ਅਸ਼ਰਫਪੁਰ, ਲੁਢਿਆਣੀ ਅਤੇ ਉਸਮਾਨ ਸ਼ਹੀਦ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਵਾਭਿਤ ਰਹੇਗੀ। ਉੱਪ ਮੰਡਲ ਅਫਸਰ ਨੇ ਉਪਰੋਕਤ ਫੀਡਰਾਂ ਦੇ ਸਾਰੇ ਉਪਭੋਗਤਾਵਾਂ ਪਾਸੋਂ ਸਹਿਯੋਗ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਗੁਰਲੀਨ ਕੌਰ ਕਤਲ ਮਾਮਲੇ ‘ਚ ਨਵਾਂ ਮੋੜ, ਹੁਣ ਸੱਸ ਬੋਲੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
