ਪੋਰਨ ਸਟਾਰ ਜੈਸੀ ਜ਼ੇਨ ਨੇ ਆਪਣੇ ਪੇ੍ਰਮੀ ਨੂੰ ਕੁੱਟਿਆ, ਹੋਈ ਗਿ੍ਰਫਤਾਰ

Monday, Feb 03, 2020 - 09:38 PM (IST)

ਪੋਰਨ ਸਟਾਰ ਜੈਸੀ ਜ਼ੇਨ ਨੇ ਆਪਣੇ ਪੇ੍ਰਮੀ ਨੂੰ ਕੁੱਟਿਆ, ਹੋਈ ਗਿ੍ਰਫਤਾਰ

ਵਾਸ਼ਿੰਗਟਨ - ਅਮਰੀਕੀ ਪੋਰਨ ਸਟਾਰ ਜੈਸੀ ਜ਼ੇਨ ਨੂੰ ਘਰੇਲੂ ਹਿੰਸਾ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਟੀ. ਐਮ. ਜ਼ੈੱਡ. ਡਾਟ ਕਾਮ ਦੀ ਰਿਪੋਰਟ ਮੁਤਾਬਕ, ਪੋਰਨ ਅਦਾਕਾਰਾ ਜਿਸ ਦਾ ਅਸਲ ਨਾਂ ਸਿੰਡੀ ਟੇਲਰ ਹੈ, ਉਸ ਨੂੰ 29 ਜਨਵਰੀ ਨੂੰ ਓਕਲਾਹੋਮਾ ਦੇ ਮੇਂ ਮੂਰ ਵਿਚ ਪੁਲਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ। ਦੋਸ਼ ਹੈ ਕਿ ਜੇਸੀ ਜ਼ੇਨ ਦੀ ਉਨ੍ਹਾਂ ਦੇ ਪੇ੍ਰਮੀ ਦੇ ਨਾਲ ਹੋਈ ਹਥੋਂਪਾਈ ਦੌਰਾਨ ਅਦਾਕਾਰਾ ਨੇ ਕਥਿਤ ਤੌਰ 'ਤੇ ਉਨ੍ਹਾਂ ਦੇ ਮੂੰਹ 'ਤੇ ਮੁੱਕਾ ਮਾਰਿਆ ਸੀ, ਜਿਸ ਨਾਲ ਉਸ ਦੀ ਅੱਖਾਂ ਸੁੱਜ ਗਈਆਂ ਸਨ। ਇਸ ਤੋਂ ਇਲਾਵਾ ਉਸ ਨੇ ਪ੍ਰੇਮੀ ਦੇ ਹੱਥਾਂ 'ਤੇ ਦੰਦਾਂ ਨਾਲ ਵੱਢਿਆ।

ਉਸ ਦੇ ਪ੍ਰੇਮੀ ਨੇ ਦਾਅਵਾ ਕੀਤਾ ਉਹ ਦੋਵੇਂ ਰਾਤ ਨੂੰ ਸ਼ਰਾਬ ਪੀ ਰਹੇ ਸਨ ਅਤੇ ਦੂਜੇ ਦਿਨ ਜਦ ਉਹ ਉਠੇ ਤਾਂ ਉਨ੍ਹਾਂ ਦਿੱਖਿਆ ਕਿ ਜ਼ੇਨ ਉਸ ਦੀਆਂ ਦਵਾਈਆਂ ਸੁੱਟ ਰਹੀ ਸੀ। ਜਦ 39 ਸਾਲਾ ਪੋਰਨ ਅਦਾਕਾਰਾ ਨੂੰ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਥਿਤ ਤੌਰ 'ਤੇ ਅਦਾਕਾਰਾ ਨੇ ਉਸ 'ਤੇ ਸਟੋਰੋਏਡ ਲੈਣ ਦਾ ਦੋਸ਼ ਲਾ ਕੇ ਹਮਲਾ ਕਰ ਦਿੱਤਾ। ਜ਼ੇਨ ਨੂੰ ਕਲੀਵਲੈਂਡ ਕਾਊਂਟੀ ਜੇਲ ਭੇਜ ਦਿੱਤਾ ਗਿਆ ਸੀ, ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।


author

Khushdeep Jassi

Content Editor

Related News