ਪੁਲਸ ਨੇ 35 ਸਾਲਾ ਮਹਿਲਾ ਨਾਲ ਜਬਰ-ਜ਼ਿਨਾਹ ਦੇ ਦੋਸ਼ ''ਚ 13 ਸਾਲਾ ਮੁੰਡੇ ਨੂੰ ਕੀਤਾ ਗ੍ਰਿਫ਼ਤਾਰ, ਭਖਿਆ ਮਾਮਲਾ

Thursday, Dec 23, 2021 - 06:15 PM (IST)

ਪੁਲਸ ਨੇ 35 ਸਾਲਾ ਮਹਿਲਾ ਨਾਲ ਜਬਰ-ਜ਼ਿਨਾਹ ਦੇ ਦੋਸ਼ ''ਚ 13 ਸਾਲਾ ਮੁੰਡੇ ਨੂੰ ਕੀਤਾ ਗ੍ਰਿਫ਼ਤਾਰ, ਭਖਿਆ ਮਾਮਲਾ

ਲੰਡਨ (ਬਿਊਰੋ): ਬ੍ਰਿਟੇਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੰਡਨ ਦੇ ਇਕ ਪਾਰਕ 'ਚ 35 ਸਾਲਾ ਔਰਤ ਨਾਲ ਹੋਏ ਬਲਾਤਕਾਰ ਦਾ ਮਾਮਲਾ ਭਖਦਾ ਜਾ ਰਿਹਾ ਹੈ। ਦਬਾਅ ਹੇਠ ਆਈ ਲੰਡਨ ਪੁਲਸ ਨੇ ਇਸ ਮਾਮਲੇ ਵਿੱਚ 13 ਸਾਲ ਦੇ ਇੱਕ ਬੱਚੇ ਨੂੰ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤਾ ਹੈ। ਅਸਲ ਵਿਚ ਇਸ ਦੋਸ਼ੀ ਨੂੰ ਮੌਕੇ 'ਤੇ ਕੁੱਤੇ ਨੂੰ ਘੁੰਮਾ ਰਹੇ ਇੱਕ ਵਿਅਕਤੀ ਨੇ ਫੜ ਲਿਆ ਸੀ। ਜਦਕਿ ਦੂਜਾ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਪੁਲਸ ਨੇ ਕਹੀ ਇਹ ਗੱਲ
ਪੁਲਸ ਨੇ ਦੱਸਿਆ ਕਿ ਮਹਿਲਾ ਨੇ ਆਪਣੀ ਰਿਪੋਰਟ ਵਿਚ ਲਿਖਿਆ ਸੀ ਕਿ ਲੰਡਨ ਦੇ ਪਲਮਸਟੇਡ ਵਿਚ ਵਿਨਸ ਕਾਮਨ 'ਚ ਮੰਗਲਵਾਰ ਰਾਤ 11 ਵਜੇ ਦੋ ਸ਼ੱਕੀਆਂ ਨੇ ਉਸ ਨਾਲ ਬਲਾਤਕਾਰ ਕੀਤਾ। ਮੌਕੇ 'ਤੇ ਮੌਜੂਦ ਇਕ ਡੌਗ ਵਾਕਰ ਨੇ ਇਕ ਸ਼ੱਕੀ ਨੂੰ ਫੜ ਲਿਆ ਸੀ। ਉਸ ਵਿਅਕਤੀ ਦੇ ਕੁੱਤੇ ਨੇ ਸ਼ੱਕੀ 'ਤੇ ਹਮਲਾ ਬੋਲ ਕੇ ਉਸ ਦੀਆਂ ਉਂਗਲਾਂ ਨੂੰ ਕੱਟ ਲਿਆ ਸੀ।  ਇਸ ਮਾਮਲੇ ਦੇ ਫਰਾਰ ਮੁਲਜ਼ਮ ਦੀ ਭਾਲ ਜਾਰੀ ਹੈ।

ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ! 6 ਸਾਲ ਦੀ ਬੱਚੀ ਨੇ ਪਾਕੇਟ ਮਨੀ ਨਾਲ ਖਰੀਦਿਆ 3.6 ਕਰੋੜ ਰੁਪਏ ਦਾ ਘਰ

ਮਾਈ ਲੰਡਨ ਨਿਊਜ਼ ਦੀ ਰਿਪੋਰਟ ਮੁਤਾਬਕ ਮੁੰਡੇ ਨੂੰ ਬਲਾਤਕਾਰ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਮੁੰਡੇ ਦੇ ਹੱਥ 'ਤੇ ਕੁੱਤੇ ਦੇ ਕੱਟਣ ਨਾਲ ਸੱਟ ਲੱਗਣ ਕਾਰਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਮੈਟਰੋਪੋਲੀਟਨ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ 21 ਦਸੰਬਰ ਨੂੰ ਰਾਤ 11 ਵਜੇ ਤੋਂ ਕੁਝ ਸਮਾਂ ਪਹਿਲਾਂ ਲੇਕੇਡੇਲ ਰੋਡ, SE18 ਵਿਖੇ ਦੋ ਵਿਅਕਤੀਆਂ ਦੁਆਰਾ ਇੱਕ ਔਰਤ ਨਾਲ ਬਲਾਤਕਾਰ ਦੀ ਰਿਪੋਰਟ ਕਰਨ ਲਈ ਬੁਲਾਇਆ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਯੂਕੇ 'ਚ ਭਾਰਤੀ ਮੂਲ ਦਾ ਜੋੜਾ ਕੋਵਿਡ ਲੋਨ ਸਕੀਮ ਧੋਖਾਧੜੀ ਲਈ ਠਹਿਰਾਇਆ ਗਿਆ ਦੋਸ਼ੀ 

ਬੁਲਾਰੇ ਨੇ ਅੱਗੇ ਦੱਸਿਆ ਕਿ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੱਸਿਆ ਗਿਆ ਕਿ ਲੇਕਡੇਲ ਰੋਡ ਐੱਸ.ਈ.18 ਨੇੜੇ ਝਾੜੀਆਂ 'ਚ 35 ਸਾਲਾ ਔਰਤ ਨਾਲ ਦੋ ਵਿਅਕਤੀਆਂ ਵੱਲੋਂ ਜਬਰ-ਜ਼ਨਾਹ ਕੀਤਾ ਗਿਆ। ਇੱਕ ਆਮ ਆਦਮੀ ਜੋ ਮੌਕੇ 'ਤੇ ਆਪਣੇ ਕੁੱਤੇ ਨੂੰ ਘੁੰਮਾ ਰਿਹਾ ਸੀ। ਉਸ ਨੇ ਇੱਕ ਸ਼ੱਕੀ ਨੂੰ ਫੜਨ ਵਿੱਚ ਪੁਲਸ ਦੀ ਮਦਦ ਕੀਤੀ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਤੋਂ ਪੁੱਛਗਿੱਛ ਕਰ ਰਹੇ ਹਾਂ ਅਤੇ ਜਲਦ ਹੀ ਫਰਾਰ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 


author

Vandana

Content Editor

Related News