ਨਾਈਟ ਕਲੱਬ ਦੇ ਵਾਸ਼ਰੂਮ ''ਚ ਔਰਤ ਦਾ ਸਰੀਰਕ ਸ਼ੋਸ਼ਣ, ਸ਼ੱਕੀ ਦੀ ਭਾਲ ''ਚ ਪੁਲਸ

04/23/2018 9:48:18 PM

ਡਾਊਨਟਾਊਨ— ਟੋਰਾਂਟੋ ਦੀ ਪੁਲਸ ਇਕ ਅਜਿਹੇ ਵਿਅਕਤੀ ਦੀ ਭਾਲ 'ਚ ਲੱਗੀ ਹੋਈ ਹੈ, ਜਿਸ 'ਤੇ ਇਕ ਔਰਤ ਦਾ ਕਾਲਜ ਸਟ੍ਰੀਟ ਦੇ ਨਾਈਟਕਲੱਬ 'ਚ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਹੈ। 27 ਸਾਲਾਂ ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ੁੱਕਰਵਾਰ ਦੀ ਰਾਤ ਬਾਥਰਸਟ ਸਟ੍ਰੀਟ ਦੇ ਨੇੜੇ ਕਾਲਜ ਸਟ੍ਰੀਟ 'ਤੇ ਨੈਸਟ ਨਾਈਟ ਕਲੱਬ ਗਈ ਸੀ। ਰਾਤ ਕਰੀਬ 11: 30 ਵਜੇ ਜਦੋਂ ਉਹ ਲਿੰਗ ਨਿਰਪੱਥ ਵਾਸ਼ਰੂਮ (ਔਰਤਾਂ ਤੇ ਪੁਰਸ਼ਾਂ ਦੋਵਾਂ ਦੇ ਵਰਤੋਂ ਲਈ) ਗਈ ਤਾਂ ਉਸ ਦਾ ਇਕ ਵਿਅਕਤੀ ਨੇ ਪਿੱਛਾ ਕੀਤਾ ਤੇ ਉਸ ਦੀ ਸਰੀਰਕ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਪੁਲਸ ਨੂੰ ਸੰਪਰਕ ਕੀਤਾ ਗਿਆ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਪੁਲਸ ਨੇ ਸ਼ੱਕੀ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੱਕੀ 40 ਤੋਂ 50 ਸਾਲ ਦੇ ਵਿਚਕਾਰ ਸੀ ਤੇ ਉਸ ਦਾ ਕੱਦ ਕਰੀਬ 6 ਫੁੱਟ 2 ਇੰਚ ਦੇ ਕਰੀਬ ਸੀ। ਉਸ ਦੇ ਵਾਲ ਕਾਲੇ ਸਨ। ਉਸ ਨੂੰ ਆਖਰੀ ਵਾਰ ਲਾਲ ਰਿਮ ਵਾਲੇ ਚਸ਼ਮੇ ਤੇ ਨੀਲੇ ਤੇ ਭੂਰੇ ਰੰਗ ਦੀਆਂ ਧਾਰੀਆਂ ਵਾਲੀ ਸ਼ਰਟ 'ਚ ਦੇਖਿਆ ਗਿਆ ਸੀ। ਉਸ ਨੇ ਸ਼ਰਟ ਦੇ ਉਪਰੋਂ ਕਾਲੇ ਰੰਗ ਦੀ ਜੈਕੇਟ ਪਾਈ ਹੋਈ ਸੀ। ਪੁਲਸ ਨੇ ਇਸ ਸਬੰਧ 'ਚ ਸ਼ੱਕੀ ਦੀ ਤਸਵੀਰ ਵੀ ਜਾਰੀ ਕੀਤੀ ਹੈ ਤਾਂ ਕਿ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ।
ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਵੀ ਇਸ ਸਬੰਧ ਜਾਣਕਾਰੀ ਹੋਵੇ ਤਾਂ ਉਹ ਟੋਰਾਂਟੋ ਪੁਲਸ ਜਾਂ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰੇ।


Related News