ਟੋਰਾਂਟੋ ਨੇੜੇ ਇੰਜਣ ''ਚ ਖਰਾਬੀ ਕਾਰਣ ਸੜਕ ''ਤੇ ਉਤਾਰਨਾ ਪਿਆ ਜਹਾਜ਼, ਵਾਲ-ਵਾਲ ਬਚੇ ਲੋਕ
Tuesday, Sep 01, 2020 - 02:20 AM (IST)
ਟੋਰਾਂਟੋ: ਕੈਨੇਡਾ ਵਿਚ ਇੰਜਣ ਫੇਲ ਹੋਣ ਕਾਰਨ ਇਕ ਛੋਟੇ ਹਵਾਈ ਜਹਾਜ਼ ਦੀ ਬਟਨਵਿਲੇ ਹਵਾਈ ਅੱਡੇ ਦੇ ਬਾਹਰ ਹਾਈਵੇਅ 404 'ਤੇ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ। ਜਹਾਜ਼ ਨੇ ਟੋਰਾਂਟੋ ਨੇੜਲੇ ਬਟਨਵਿਲੇ ਹਵਾਈ ਅੱਡੇ ਤੋਂ ਹੀ ਉਡਾਣ ਭਰੀ ਹੀ ਸੀ ਤੇ ਅਚਾਨਕ ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ।
ਪੁਲਸ ਮੁਤਾਬਕ ਚਾਰ ਸੀਟਾਂ ਵਾਲੇ ਹਵਾਈ ਜਹਾਜ਼ ਵਿਚ ਇਕ ਫਲਾਈਟ ਇੰਸਟ੍ਰਕਟਰ ਤੇ ਵਿਦਿਆਰਥੀ ਮੌਜੂਦ ਸਨ ਜਿਨ੍ਹਾਂ ਨੂੰ ਅਹਿਤਿਆਤ ਵਜੋਂ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਲੈਂਡਿੰਗ ਦੌਰਾਨ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਹਾਦਸੇ ਵਿਚ ਬਚੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਪੁਲਸ ਨੇ ਹਾਈਵੇਅ ਨੂੰ ਬੰਦ ਕਰ ਦਿੱਤਾ। ਮਾਮਲੇ ਦੀ ਜਾਂਚ ਜਾਰੀ ਹੈ।