ਤਸਵੀਰਾਂ ਵਿਚ ਦੇਖੋ ਕਿਵੇਂ ਲੱਖਾਂ ਰੁਪਏ ਦੇ ਸਿੱਕਿਆਂ ਨੇ ਇਸ ਬਜ਼ੁਰਗ ਨੂੰ ਪਾਇਆ ਚੱਕਰਾਂ ਵਿਚ

07/20/2017 10:52:39 AM

ਚੀਨ— ਕੋਈ ਵੀ ਇਨਸਾਨ ਸਿੱਕਿਆਂ ਨੂੰ ਬਹੁਤ ਹੀ ਘੱਟ ਮਾਤਰਾ ਵਿਚ ਆਪਣੇ ਕੋਲ ਰੱਖਣਾ ਚਾਹੁੰਦਾ ਹੈ, ਇਸ ਦੇ ਪਿੱਛੇ ਕਈ ਕਾਰਨ ਹਨ। ਤੁਹਾਡੇ ਕੋਲ ਜੇਕਰ ਕੁੱਝ ਰੁਪਿਆਂ ਦੇ ਸਿੱਕੇ ਹੋਣ ਉਦੋਂ ਤੁਸੀਂ ਉਨ੍ਹਾਂ ਨੂੰ ਰੱਖਣ ਦੀ ਜਗ੍ਹਾ ਲੱਭੋਗੇ । ਕੁੱਝ ਅਜਿਹਾ ਹੀ ਹੋਇਆ ਇਕ ਬਜ਼ੁਰਗ ਸ਼ਖਸ ਨਾਲ ਜਿਸ ਕੋਲ ਕੁੱਝ ਰੁਪਿਆਂ ਦੇ ਨਹੀਂ ਸਗੋਂ ਪੂਰੇ 30 ਲੱਖ ਰੁਪਿਆਂ ਦੇ ਸਿੱਕੇ ਹਨ । ਸਿੱਕਿਆਂ ਨੇ ਇਸ ਬਜ਼ੁਰਗ ਨੂੰ ਪਰੇਸ਼ਾਨੀ ਵਿਚ ਪਾਇਆ ਹੋਇਆ ਹੈ ਜਿਸ ਵਜ੍ਹਾ ਨਾਲ ਇਹ ਕਈ ਬੈਂਕਾਂ ਦੇ ਚੱਕਰ ਲਗਾ ਕੇ ਥੱਕ ਚੁੱਕਾ ਹੈ ਪਰ ਕੋਈ ਵੀ ਬੈਂਕ ਇਨ੍ਹਾਂ ਸਿੱਕਿਆਂ ਦੇ ਬਦਲੇ ਨੋਟ ਦੇ ਪਾਉਣ ਵਿਚ ਅਸਮਰਥ ਹੈ।
ਆਪਣੀ ਅੱਧੀ ਜ਼ਿੰਦਗੀ ਬਿਤਾ ਚੁੱਕਿਆ ਇਹ ਬਜ਼ੁਰਗ ਲਾਂਡਰੀ ਬਿਜਨੈਸ ਚਲਾਉਂਦਾ ਹੈ ਪਰ ਇਨ੍ਹਾਂ ਸਿੱਕਿਆਂ ਕਾਰਨ ਉਸ ਨੇ ਆਪਣੇ ਕਰਮਚਾਰੀਆਂ ਨੂੰ ਤਿੰਨ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਹੈ । ਦਰਅਸਲ ਚੀਨ ਦੇ ਹੇਨਾਨ ਸੂਬੇ ਵਿਚ ਸਥਿਤ ਝੇਂਗਝੋਊ ਸ਼ਹਿਰ ਵਿਚ ਝਾਂਗ ਕੋਲ 3 ਲੱਖ ਯੁਆਨ ਯਾਨੀ 30 ਲੱਖ ਰੁਪਏ ਦੇ ਸਿੱਕੇ ਕੁੱਝ ਹੀ ਮਹੀਨਿਆਂ ਵਿਚ ਇੱਕਠੇ ਹੋ ਗਏ ਹਨ । ਉਹ ਚਾਹੁੰਦਾ ਹੈ ਕਿ ਕੋਈ ਬੈਂਕ ਉਨ੍ਹਾਂ ਦੇ ਸਿੱਕਿਆਂ ਨੂੰ ਨੋਟ ਵਿਚ ਬਦਲ ਦੇਵੇ।
ਸਿੱਕਿਆਂ ਦਾ ਭਾਰ 1.8 ਟਨ ਹੈ, ਜਿਨ੍ਹਾਂ ਨੂੰ ਝਾਂਗ ਨੇ ਆਪਣੇ ਵੇਅਰਹਾਊਸ ਵਿਚ ਪਲਾਸਟਿਕ ਬੈਗ ਵਿਚ ਜਮ੍ਹਾ ਕਰ ਕੇ ਰੱਖਿਆ ਹੋਇਆ ਹੈ। ਹਰ ਇਕ ਪਲਾਸਟਿਕ ਦੇ ਬੈਗ ਵਿਚ ਘੱਟ ਤੋਂ ਘੱਟ 500 ਸਿੱਕੇ ਰੱਖੇ ਹੋਏ ਹਨ। ਝਾਂਗ ਆਪਣੇ ਇਸ ਬਿਜਨੈਸ ਤੋਂ ਇਲਾਵਾ ਸਕੂਟਰ ਚਾਰਜਿੰਗ ਵੀ ਵੇਚਦੇ ਸਨ ਪਰ ਸਟਾਫ ਦੀ ਸੈਲਰੀ ਕਾਰਨ ਉਨ੍ਹਾਂ ਨੂੰ ਇਹ ਕੰਮ ਛੱਡਣਾ ਪਿਆ।
ਝਾਂਗ ਨੇ ਆਪਣੀ ਇਹ ਸਮੱਸਿਆ ਸਥਾਨਕ ਅਖਬਾਰ ਜ਼ਰੀਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਝਾਂਗ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਕਿੰਨਾ ਪਾਬੰਦ ਹੈ। ਝਾਂਗ ਕਹਿੰਦਾ ਹੈ 'ਮੈਂ ਆਪਣੇ ਇਨ੍ਹਾਂ ਸਿੱਕਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹਾਂ, ਜੇਕਰ ਕਿਸੇ ਸੁਪਰ ਮਾਰਕਿਟ ਨੂੰ ਛੋਟੇ ਸਿੱਕੇ ਚਾਹੀਦੇ ਹਨ ਤਾਂ ਕ੍ਰਿਪਾ ਕਰ ਕੇ ਉਹ ਮੇਰੇ ਨਾਲ ਸੰਪਰਕ ਕਰਨ। 


Related News