ਫਿਲੀਪੀਨ : 1,500 ਤੋਂ ਵਧੇਰੇ ਔਰਤਾਂ ਨੇ ਜਨਤਕ ਜਗ੍ਹਾ ''ਤੇ ਬੱਚਿਆਂ ਨੂੰ ਦੁੱਧ ਚੁੰਘਾਇਆ

08/05/2018 5:14:41 PM

ਮਨੀਲਾ (ਭਾਸ਼ਾ)— ਫਿਲੀਪੀਨ ਦੀਆਂ ਸੈਂਕੜੇ ਔਰਤਾਂ ਨੇ ਐਤਵਾਰ ਨੂੰ ਆਪਣੇ ਬੱਚਿਆਂ ਨੂੰ ਜਨਤਕ ਜਗ੍ਹਾ 'ਤੇ ਦੁੱਧ ਚੁੰਘਾਇਆ। ਸਰਕਾਰ ਵੱਲੋਂ ਸਮਰਥਿਤ ਇਸ ਮੁਹਿੰਮ ਦਾ ਉਦੇਸ਼ ਨਵਜੰਮੇ ਬੱਚਿਆਂ ਦੀ ਮੌਤ ਦਰ ਘੱਟ ਕਰਨ ਲਈ ਦੁੱਧ ਚੁੰਘਾਉਣ ਨੂੰ ਵਧਾਵਾ ਦੇਣਾ ਹੈ। ਕਰੀਬ 1,500 ਔਰਤਾਂ ਮਨੀਲਾ ਸਟੇਡੀਅਮ ਵਿਚ ਜੁਟੀਆਂ। ਉਨ੍ਹਾਂ ਨੇ ਉੱਥੇ ਫਰਸ਼ 'ਤੇ ਬੈਠ ਕੇ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਇਆ। ਕੁਝ ਔਰਤਾਂ ਨੇ ਸੁਪਰਹੀਰੋ ਵਾਲੀਆਂ ਟੀ-ਸ਼ਰਟ ਪਹਿਨੀਆਂ ਸਨ। ਇਨ੍ਹਾਂ ਵਿਚੋਂ ਇਕ 38 ਸਾਲਾ ਗਰਭਵਤੀ ਔਰਤ ਅਬੇਗਰਲ ਲਿਮਜਾਪ ਨੇ ਕਿਹਾ,''ਦੁੱਧ ਚੁੰਘਾਉਣਾ ਪਿਆਰ ਹੈ। ਇਹ ਮੁਸ਼ਕਲ ਹੈ ਪਰ ਅਸੀਂ ਪਿਆਰ ਲਈ ਅਜਿਹਾ ਕਰਦੀਆਂ ਹਾਂ।'' ਇਸ ਪ੍ਰੋਗਰਾਮ ਦੇ ਆਯੋਜਕ ਰੋਜ ਪਾਡੁਲਾ ਨੇ ਕਿਹਾ ਕਿ ਇਸ ਸਾਲਾਨਾ ਪ੍ਰੋਗਰਾਮ ਦਾ ਉਦੇਸ਼ ਇਕ ਸਰਕਾਰੀ ਮੁਹਿੰਮ ਵੱਲ ਲੋਕਾਂ ਦਾ ਧਿਆਨ ਖਿੱਚਣਾ ਹੈ। ਮੁਹਿੰਮ ਦਾ ਉਦੇਸ਼ ਔਰਤਾਂ ਵਿਚ ਆਪਣੇ ਨਵਜੰਮੇ ਬੱਚੇ ਨੂੰ ਦੁੱਧ ਚੁੰਘਾਉਣ ਦੀ ਆਦਤ ਨੂੰ ਵਧਾਵਾ ਦੇਣਾ ਹੈ।


Related News