CM ਮਾਨ ਦੀ ਜਗ੍ਹਾ ਕੇਜਰੀਵਾਲ ਦਾ ਪ੍ਰਚਾਰ ਚਿੰਤਾ ਦਾ ਵਿਸ਼ਾ: ਪਰਗਟ ਸਿੰਘ
Wednesday, Feb 18, 2026 - 02:03 PM (IST)
ਜਲੰਧਰ/ਚੰਡੀਗੜ੍ਹ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਿਆਸੀ ਰੈਲੀ ਸਬੰਧੀ ਗੱਲਬਾਤ ਕਰਦਿਆਂ ਚਿੰਤਾ ਪ੍ਰਗਟਾਈ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੀ ਜਗ੍ਹਾ ਦਿੱਲੀ ਦੇ ਸਾਬਕਾ ਮੁੱਖ ਮਮੰਤਰੀ ਅਰਵਿੰਦ ਕੇਜਰੀਵਾਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰਗਟ ਸਿੰਘ ਨੇ ਪੰਜਾਬ ਦੀ ਅਫ਼ਸਰਸ਼ਾਹੀ ਦੇ ਕੁਝ ਕੰਮਾਂ ਦਾ ਹਵਾਲਾ ਦੇ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਜਦੋਂ DGP ਅਤੇ ਮੁੱਖ ਸਕੱਤਰ ਹੀ ਸੰਵਿਧਾਨਿਕ ਜ਼ਿੰਮੇਵਾਰੀਆਂ ਨਿਭਾਉਣ ਦੀ ਬਜਾਏ ਆਮ ਆਦਮੀ ਪਾਰਟੀ ਦੇ ਵਰਕਰਾਂ ਵਾਂਗ ਕੰਮ ਕਰਦੇ ਦਿਖ ਰਹੇ ਹੋਣ, ਤਾਂ ਸੁਭਾਵਿਕ ਹੈ ਕਿ ਪ੍ਰਸ਼ਾਸਨ ਦੇ ਹੇਠਲੇ ਪੱਧਰ ਤੱਕ ਅਧਿਕਾਰੀ ਵੀ ਉਸੇ ਲੀਹ ‘ਤੇ ਚੱਲ ਪੈਂਦੇ ਹਨ। ਆਮ ਆਦਮੀ ਪਾਰਟੀ ਦੀ ਇਕ ਰਾਜਨੀਤਿਕ ਰੈਲੀ ਸਬੰਧੀ ਮੋਗਾ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ (DPRO) ਵੱਲੋਂ ਜਾਰੀ ਪ੍ਰੈੱਸ ਨੋਟ ਇਸ ਦੀ ਸਾਫ਼ ਮਿਸਾਲ ਹੈ। 7 ਵਿੱਚੋਂ 6 ਪੁਆਇੰਟ ਅਰਵਿੰਦ ਕੇਜਰੀਵਾਲ ਦੇ ਆਲੇ-ਦੁਆਲੇ ਕੇਂਦਰਿਤ ਸਨ, ਜਦਕਿ ਚੁਣੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਕੇਵਲ ਅੰਤ ਵਿਚ ਰਸਮੀ ਤੌਰ ‘ਤੇ ਦਰਜ ਕੀਤਾ ਗਿਆ।
When the DGP and the Chief Secretary themselves appear to function not as neutral constitutional authorities but as workers of the @AamAadmiParty, it inevitably sets the tone for the entire bureaucracy to follow the same line.
— Pargat Singh (@PargatSOfficial) February 17, 2026
Yesterday’s press note issued by the @DproMoga on an… https://t.co/dT1xIWgZ6s pic.twitter.com/8JKxMW5XWF
ਕਾਂਗਰਸੀ ਵਿਧਾਇਕ ਨੇ ਕਿਹਾ ਕਿ ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੀ ਥਾਂ ਸਾਰਾ ਸਿਹਰਾ ਅਤੇ ਪ੍ਰਚਾਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਜਾ ਰਿਹਾ ਹੈ। ਇਸ ਨਾਲ ਸਾਫ਼ ਦਿਖਦਾ ਹੈ ਕਿ ਪੰਜਾਬ ਦੀ ਪ੍ਰਸ਼ਾਸਨਿਕ ਮਸ਼ੀਨਰੀ ਸੰਵਿਧਾਨਿਕ ਫ਼ਰਜ਼ ਨਿਭਾਉਣ ਦੀ ਬਜਾਏ ਕਿਸੇ ਇੱਕ ਪਾਰਟੀ ਆਗੂ ਦੇ ਪ੍ਰਚਾਰ ਵਿੱਚ ਜੁਟਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਖਜ਼ਾਨੇ, ਸਰਕਾਰੀ ਸੰਸਥਾਵਾਂ ਅਤੇ ਅਧਿਕਾਰੀਆਂ ਨੂੰ ਕਿਸੇ ਖ਼ਾਸ ਪਾਰਟੀ ਜਾਂ ਵਿਅਕਤੀ ਦੇ ਨਿੱਜ਼ੀ ਪ੍ਰਚਾਰ ਲਈ ਵਰਤਣਾ ਰਾਜ ਦੀ ਪ੍ਰਭੂਸੱਤਾ ਅਤੇ ਸੰਵਿਧਾਨਿਕ ਮਰਿਆਦਾ ਦੇ ਸਿੱਧੇ ਤੌਰ ‘ਤੇ ਖਿਲਾਫ਼ ਹੈ।
