ਉੱਤਰੀ ਕੋਰੀਆ ਦੇ ਲੋਕਾਂ ਨੇ ਨਹੀਂ ਦੇਖੀ ਟਰੰਪ-ਕਿਮ ਵਿਚਾਲੇ ਹੋਈ ਮੁਲਾਕਾਤ

Tuesday, Jun 12, 2018 - 11:18 PM (IST)

ਸਿੰਗਾਪੁਰ — ਪੂਰੀ ਦੁਨੀਆ ਦੇ ਨਿਊਜ਼ ਚੈਨਲਾਂ ਅਤੇ ਮੀਡੀਆ ਹਾਊਸ ਇਸ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਇਤਿਹਾਸਕ ਮੁਲਾਕਾਤ ਦੀ ਚਰਚਾ ਕਰ ਰਹੇ ਹਨ। ਸਾਰੀਆਂ ਥਾਂਵਾਂ 'ਤੇ ਇਸ ਮੁਲਾਕਾਤ ਦੀ ਲਾਈਵ ਕਵਰੇਜ ਦਿਖਾਈਆਂ ਗਈਆਂ। ਕਿਮ ਜੋਂਗ ਉਨ ਅਤੇ ਡੋਨਾਲਡ ਟਰੰਪ ਦੇ ਹੱਥ ਮਿਲਾਉਂਦੇ, ਨਾਲ ਹੱਸਦੇ ਅਤੇ ਸਿੰਗਾਪੁਰ ਦੇ ਹੋਟਲ ਦੇ ਗਾਰਡਨ 'ਚ ਨਾਲ-ਨਾਲ ਸੈਰ ਕਰਦੇ ਦੀ ਵੀਡੀਓ ਅਤੇ ਤਸਵੀਰਾਂ ਸਾਰੀਆਂ ਥਾਂਵਾਂ 'ਤੇ ਛਾ ਗਈਆਂ ਹਨ।

PunjabKesari


ਜਿਸ ਸਮੇਂ ਦੁਨੀਆ ਭਰ ਦੇ ਨਿਊਜ਼ ਚੈਨਲਾਂ 'ਚ ਉੱਤਰੀ ਕੋਰੀਆ ਦੀ ਚਰਚਾ ਹੋ ਰਹੀ ਹੈ, ਠੀਕ ਉਸ ਸਮੇਂ ਉੱਤਰੀ ਕੋਰੀਆ ਦੇ ਨਿਊਜ਼ ਚੈਨਲਾਂ 'ਤੇ ਕੀ ਦਿਖਾਇਆ ਜਾ ਰਿਹਾ ਹੈ, ਇਸ ਨੂੰ ਲੈ ਕੇ ਵੀ ਤੁਹਾਡੀ ਦਿਲਚਸਪੀ ਹੋ ਸਕਦੀ ਹੈ। ਅਜਿਹੇ 'ਚ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉੱਤਰੀ ਕੋਰੀਆ 'ਚ ਟਰੰਪ ਅਤੇ ਕਿਮ ਦੀ ਮੰਗਲਵਾਰ ਨੂੰ ਹੋਈ ਇਤਿਹਾਸਕ ਮੁਲਾਕਾਤ ਨੂੰ ਦਿਖਾਇਆ ਹੀ ਨਹੀਂ ਗਿਆ ਹੈ। ਉੱਤਰ ਕੋਰੀਆ ਦੇ ਸਰਕਾਰੀ ਟੀ. ਵੀ. ਚੈਨਲ ਕੋਰੀਅਨ ਸ੍ਰੈਂਟਲ ਟੈਲੀਵੀਜ਼ਨ (ਕੇ. ਸੀ. ਟੀ. ਵੀ.) 'ਚ ਕਿਮ ਅਤੇ ਟਰੰਪ ਦੀ ਮੁਲਾਕਾਤ ਦੇ ਬਾਰੇ 'ਚ ਕੁਝ ਨਹੀਂ ਦੱਸਿਆ ਗਿਆ। ਉੱਤਰੀ ਕੋਰੀਆ ਦੇ ਸਰਕਾਰੀ ਚੈਨਲ ਦਾ ਪ੍ਰਸਾਰਣ ਭਾਰਤੀ ਸਮੇਂ ਮੁਤਾਬਕ ਸਵੇਰੇ 11:30 ਵਜੇ ਸ਼ੁਰੂ ਹੁੰਦਾ ਹੈ। ਇਸ ਸਮੇਂ ਜਿਹੜਾ ਨਿਊਜ਼ ਬੁਲੈਟਨ ਪ੍ਰਸਾਰਿਤ ਕੀਤਾ ਗਿਆ ਉਸ 'ਚ ਸਿਰਫ ਇੰਨਾ ਹੀ ਦੱਸਿਆ ਗਿਆ ਕਿ ਕਿਮ ਜੋਂਗ ਉਨ ਸਿੰਗਾਪੁਰ ਦੇ ਦੌਰੇ 'ਤੇ ਹਨ।
ਪ੍ਰਸਾਰਣ ਦੀ ਸ਼ੁਰੂਆਤ ਦੇਸ਼ ਭਗਤੀ ਦੇ ਇਕ ਗਾਣੇ ਤੋਂ ਹੋਈ, ਉਸ ਦੇ 10 ਮਿੰਟ ਬਾਅਦ ਇਕ ਮਹਿਲਾ ਐਂਕਰ ਨੇ ਕਿਮ ਦੇ ਸਿੰਗਾਪੁਰ ਦੌਰੇ ਦੀ ਖਬਰ ਸੁਣਾਈ ਪਰ ਇਸ 'ਚ ਕੋਈ ਵੀਡੀਓ ਜਾਂ ਫੋਟੋ ਨਹੀਂ ਦਿਖਾਈ ਗਈ। ਉਥੇ ਜੇਕਰ ਉੱਤਰੀ ਕੋਰੀਆ ਦੀ ਸੱਤਾਧਾਰੀ ਦਲ ਦੀ ਅਖਬਾਰ ਰੋਡੋਂਗ ਸਿਨਮੁਨ ਦੀ ਗੱਲ ਕਰੀਏ ਤਾਂ ਉਸ 'ਚ ਕਿਮ ਜੋਂਗ ਉਨ ਨੇ ਸਿੰਗਾਪੁਰ ਦੌਰੇ ਨਾਲ ਜੁੜੀਆਂ 14 ਫੋਟੋਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਕਿਮ ਦੇ ਸਿੰਗਾਪੁਰ ਦੇ ਅਧਿਕਾਰੀਆਂ ਨੂੰ ਮਿਲਣ ਦੀਆਂ ਫੋਟੋਆਂ ਵੀ ਹਨ। ਸਰਕਾਰੀ ਰੇਡੀਓ 'ਚ ਵੀ ਸਿਰਫ ਕਿਮ ਜੋਂਗ ਉਨ ਦੇ ਸਿੰਗਾਪੁਰ ਪਹੁੰਚਣ ਅਤੇ ਉਥੇ ਅਲਗ-ਅਲਗ ਅਧਿਕਾਰੀਆਂ ਨੂੰ ਮਿਲਣ ਦੀਆਂ ਖਬਰਾਂ ਹੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਕਿਮ ਜੋਂਗ ਉਨ ਅਤੇ ਡੋਨਾਲਡ ਟਰੰਪ ਦੀ ਇਸ ਮੁਲਾਕਾਤ 'ਤੇ ਖਾਸ ਕਰਕੇ ਚੀਨ ਅਤੇ ਜਾਪਾਨ ਦੀਆਂ ਨਜ਼ਰਾਂ ਵੀ ਟਿੱਕੀਆਂ ਹੋਈਆਂ ਸਨ।
 


Related News