ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਕੋਲ ਪਹੁੰਚਿਆ ਮਾਮਲਾ

Monday, Sep 30, 2024 - 10:50 AM (IST)

ਲੁਧਿਆਣਾ (ਖੁਰਾਣਾ) : ਪੰਜਾਬ ’ਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਸਬੰਧੀ ਪੰਚਾਇਤ ਵਿਭਾਗ ਵੱਲੋਂ 6 ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਐੱਨ. ਓ. ਸੀ. ਨਾ ਦੇਣ ਦਾ ਮਾਮਲਾ ਲਗਾਤਾਰ ਤੂਲ ਫੜਨ ਲੱਗਾ ਹੈ। ਉਕਤ ਮਾਮਲੇ ਸਬੰਧੀ ਪਿੰਡ ਪੰਚਾਇਤ ਧਨਾਂਸੂ ਦੇ ਸਾਬਕਾ ਸਰਪੰਚ ਸੌਦਾਗਰ ਸਿੰਘ ਵੱਲੋਂ ਪੰਚਾਇਤ ਸੈਕਟਰੀ ਗੁਰਭੇਜ ਸਿੰਘ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ, ਜਿਸ ’ਚ ਸੌਦਾਗਰ ਸਿੰਘ ਨੇ ਪੰਚਾਇਤ ਸੈਕਟਰੀ ਗੁਰਭੇਜ ਸਿੰਘ ਖ਼ਿਲਾਫ ਕਥਿਤ ਦੋਸ਼ ਲਾ ਕੇ ਦਾਅਵਾ ਕੀਤਾ ਕਿ ਸੈਕਟਰੀ ਵੱਲੋਂ ਉਨ੍ਹਾਂ ਨੂੰ ਜਾਣਬੁੱਝ ਕੇ ਐੱਨ. ਓ. ਸੀ. ਨਹੀਂ ਦਿੱਤੀ ਜਾ ਰਹੀ ਤਾਂ ਕਿ ਉਹ ਸਰਪੰਚ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਾ ਕਰ ਸਕੇ।

ਇਹ ਵੀ ਪੜ੍ਹੋ : ਐਕਸ਼ਨ ਮੂਡ ਵਿਚ ਪੰਜਾਬ ਦਾ ਬਿਜਲੀ ਵਿਭਾਗ, ਹੁਣ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

ਸੌਦਾਗਰ ਸਿੰਘ ਨੇ ਦਾਅਵਾ ਕੀਤਾ ਕਿ ਜਿਨ੍ਹਾਂ 6 ਪਿੰਡਾਂ ਦੀਆਂ ਪੰਚਾਇਤਾਂ ਦੀ ਜਾਂਚ ਦਾ ਕੰਮ ਪੈਂਡਿੰਗ ਚੱਲ ਰਿਹਾ ਹੈ, ਉਸ ਮਾਮਲੇ ’ਚ ਅਜੇ ਤੱਕ ਸਰਕਾਰ ਦਾ ਕੋਈ ਫੈਸਲਾ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕੋਈ ਪਿੰਡ ਦੀ ਪੰਚਾਇਤ ਦੋਸ਼ੀ ਪਾਈ ਜਾਂਦੀ ਹੈ ਤਾਂ ਪੰਚਾਇਤ ਵਿਭਾਗ ਵੱਲੋਂ ਉਨ੍ਹਾਂ ਨੂੰ ਐੱਨ. ਓ. ਸੀ. ਜਾਰੀ ਨਹੀਂ ਕੀਤੀ ਜਾ ਸਕਦੀ ਪਰ ਜਦੋਂ ਤੱਕ ਸਰਕਾਰ ਜਾਂ ਵਿਭਾਗ ਦਾ ਕੋਈ ਫੈਸਲਾ ਨਹੀਂ ਆਉਂਦਾ, ਉਦੋਂ ਤੱਕ ਉਹ ਸਾਰੇ ਬੇਕਸੂਰ ਹਨ ਅਤੇ ਉਨ੍ਹਾਂ ਨੂੰ ਚੋਣ ਲੜਨ ਦੀ ਪੂਰੀ ਆਜ਼ਾਦੀ ਹੈ, ਜੋ ਲੋਕਤੰਤਰ ਦਾ ਸਭ ਤੋਂ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਸਾਰੀ ਜਨਤਾ ਪੰਚਾਇਤਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਦਾ ਇਹ ਵੱਡਾ ਸ਼ਹਿਰ ਕਰਵਾਇਆ ਗਿਆ ਬੰਦ, ਭਖਿਆ ਮਾਹੌਲ

ਸੌਦਾਗਰ ਸਿੰਘ ਨੇ ਕਿਹਾ ਕਿ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਲੁਧਿਆਣਾ-2 ਤਹਿਤ ਪੈਂਦੀਆਂ ਸਾਰੀਆਂ 6 ਪਿੰਡ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਆਸ ਹੁਣ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ’ਤੇ ਟਿਕੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਨੂੰ ਜਾਣੂ ਕਰਵਾਉਣ ਲਈ ਉਨ੍ਹਾਂ ਦੇ ਦਫਤਰ ’ਚ ਪੁੱਜੇ ਸਨ ਪਰ ਉਸ ਸਮੇਂ ਮੰਤਰੀ ਮੁੰਡੀਆਂ ਹਰਿਆਣਾ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ ਗਏ ਹੋਏ ਸਨ। ਇਸ ਲਈ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਇਜ਼ਰੀ, ਹੋ ਜਾਓ ਸਾਵਧਾਨ

ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਇਕ ਸੁਲਝੇ ਹੋਏ ਅਤੇ ਕਾਬਿਲ ਸਿਆਸਤਦਾਨ ਹਨ। ਉਨ੍ਹਾਂ ਵੱਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਤਹਿਤ ਪੈਂਦੀਆਂ ਸਾਰੀਆਂ ਪੰਚਾਇਤਾਂ ਦੇ ਮਸਲੇ ਸਮੇਂ-ਸਮੇਂ ’ਤੇ ਬੜੀ ਸੂਝ-ਬੂਝ ਨਾਲ ਹੱਲ ਕੀਤੇ ਜਾਂਦੇ ਹਨ। ਅਜਿਹੇ ’ਚ ਉਨ੍ਹਾਂ ਨੂੰ ਯਕੀਨ ਹੈ ਕਿ ਕੈਬਨਿਟ ਮੰਤਰੀ ਉਨ੍ਹਾਂ ਦੇ ਉਕਤ ਮਸਲੇ ਨੂੰ ਵੀ ਬੜੀ ਗੰਭੀਰਤਾ ਨਾਲ ਹੱਲ ਕਰਨਗੇ ਤਾਂਕਿ ਸਾਰੀ ਪਿੰਡ ਪੰਚਾਇਤ ਦੇ ਸਰਪੰਚ ਅਤੇ ਪੰਚ ਆਪਣੇ ਪਿੰਡ ਦੇ ਵਿਕਾਸ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਪਿੰਡ ਵਾਸੀਆਂ ਦੀ ਸੇਵਾ ਕਰਨ ਲਈ ਪੰਚਾਇਤੀ ਚੋਣ ਦਾ ਹਿੱਸਾ ਬਣ ਸਕਣ। ਇਸ ਸਬੰਧੀ ਜਦੋਂ ਪੰਚਾਇਤ ਸੈਕਟਰੀ ਗੁਰਭੇਜ ਸਿੰਘ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖ਼ਤਰੇ ਦੀ ਘੰਟੀ, ਸਾਵਧਾਨ ਹੋ ਜਾਣ ਲੋਕ

 


Gurminder Singh

Content Editor

Related News