ਯੂਕ੍ਰੇਨ ''ਤੇ ਹਮਲੇ ਵਿਰੁੱਧ ਰੂਸ ''ਚ ਲੋਕਾਂ ਨੇ ਕੀਤਾ ਪ੍ਰਦਰਸ਼ਨ
Sunday, Feb 27, 2022 - 08:58 PM (IST)
ਮਾਸਕੋ-ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਵਿਰੋਧ 'ਚ ਮਾਸਕੋ ਤੋਂ ਲੈ ਕੇ ਸਾਈਬੇਰੀਆ ਤੱਕ ਰੂਸੀ ਕਾਰਕੁਨਾਂ ਨੇ ਪ੍ਰਦਰਸ਼ਨ ਕੀਤਾ। ਰੂਸ ਦੀ ਸਰਕਾਰ ਰੋਜ਼ਾਨਾ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰਾਂ 'ਚ ਇਕੱਠੇ ਹੋ ਕੇ ਜਲੂਸ ਕੱਢੇ ਅਤੇ ਜੰਗ ਦੇ ਵਿਰੋਧ 'ਚ ਨਾਅਰੇ ਲਾਏ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਨੂੰ ਲੈ ਕੇ ਪੱਛਮੀ ਦੇਸ਼ਾਂ ਨਾਲ ਜਾਰੀ ਤਣਾਅ ਦਰਮਿਆਨ ਰੂਸੀ ਪ੍ਰਮਾਣੂ ਵਿਰੋਧੀ ਤਾਕਤਾਂ ਨੂੰ 'ਅਲਰਟ' 'ਤੇ ਰਹਿਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : ਬੇਲਾਰੂਸ ਸਰਹੱਦ 'ਤੇ ਮੁਲਾਕਾਤ ਕਰਨਗੇ ਯੂਕ੍ਰੇਨ ਤੇ ਰੂਸ ਦੇ ਡਿਪਲੋਮੈਟ
ਹਮਲੇ ਦੇ ਵਿਰੋਧ 'ਚ ਰੂਸ 'ਚ ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਦੇਸ਼ ਦੀ ਪੁਲਸ ਨੇ ਰੈਲੀਆਂ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਤਵਾਰ ਨੂੰ ਹੋਇਆ ਵਿਰੋਧ ਪ੍ਰਦਰਸ਼ਨ ਵੀਰਵਾਰ ਦੀ ਤੁਲਨਾ 'ਚ ਛੋਟਾ ਸੀ। ਓਵੀਡੀ-ਇਨਫੋ ਮੁਤਾਬਕ, ਐਤਵਾਰ ਦੁਪਹਿਰ ਤੱਕ ਪੁਲਸ ਨੇ 32 ਸ਼ਹਿਰਾਂ 'ਚ ਘਟੋ-ਘੱਟ 356 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ : ਪੁਤਿਨ ਨੇ ਰੂਸ ਦੀਆਂ ਪ੍ਰਮਾਣੂ ਵਿਰੋਧੀ ਤਾਕਤਾਂ ਨੂੰ 'ਅਲਰਟ' ਰਹਿਣ ਦਾ ਦਿੱਤਾ ਹੁਕਮ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ