ਪਰਲ ਹੱਤਿਆ ਮਾਮਲੇ ਦੇ ਮੁੱਖ ਦੋਸ਼ੀ ਦਾ ਦਾਅਵਾ-'ਅਮਰੀਕੀ ਦਬਾਅ 'ਚ ਗ੍ਰਿਫ਼ਤਾਰ ਕੀਤਾ'
Monday, Dec 21, 2020 - 07:58 AM (IST)
ਇਸਲਾਮਾਬਾਦ, (ਭਾਸ਼ਾ)- ਅਮਰੀਕੀ ਪੱਤਰਕਾਰ ਡੇਨੀਅਲ ਪਰਲ ਦੇ ਵਕੀਲਾਂ ਦੀ ਅਗਵਾਈ ਕਰ ਰਹੇ ਇਕ ਵਕੀਲ ਨੇ ਪੱਤਰਕਾਰ ਦੀ ਹੱਤਿਆ ਮਾਮਲੇ ’ਚ ਮੁੱਖ ਦੋਸ਼ੀ ਦਾ ਹੱਥ ਨਾਲ ਲਿਖਿਆ ਇਕ ਪੱਤਰ ਪਾਕਿਸਤਾਨ ਦੀ ਸੁਪਰੀਮ ਕੋਰਟ ’ਚ ਪੇਸ਼ ਕੀਤਾ ਹੈ ਜਿਸ ’ਚ ਉਸ ਨੇ ਦਾਅਵਾ ਕੀਤਾ ਹੈ ਕਿ ਉਹ ਇਕ ‘ਬਲੀ ਦਾ ਬਕਰਾ’ ਸੀ, ਜਿਸ ਨੂੰ ‘ਅਮਰੀਕਾ ਦੇ ਦਬਾਅ’ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਅਸਲੀ ਸਾਜਿਸ਼ਕਰਤਾ ਕਰਾਚੀ ਦਾ ਰਹਿਣ ਵਾਲਾ ਇਕ ਅੱਤਵਾਦੀ ਹੈ।
‘ਦਿ ਵਾਲ ਸਟਰੀਟ ਜਰਨਲ’ ਦੇ ਦੱਖਣ ਏਸ਼ੀਆ ਬਿਊਰੋ ਪ੍ਰਮੁੱਖ ਪਰਲ (38) ਦਾ 2002 ’ਚ ਪਾਕਿਸਤਾਨ ’ਚ ਉਸ ਸਮੇਂ ਅਗਵਾ ਕਰ ਕੇ ਸਿਰ ਕਲਮ ਕਰ ਦਿੱਤਾ ਗਿਆ ਸੀ ਜਦੋਂ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਅਲ-ਕਾਇਦਾ ਵਿਚਾਲੇ ਸਬੰਧਾਂ ’ਤੇ ਇਕ ਸਟੋਰੀ ’ਤੇ ਕੰਮ ਕਰ ਰਿਹਾ ਸੀ। ਬ੍ਰਿਟੇਨ ’ਚ ਜੰਮੇ ਅਲ-ਕਾਇਦਾ ਨੇਤਾ ਅਹਿਮਦ ਉਮਰ ਸਈਦ ਸ਼ੇਖ ਅਤੇ ਉਸ ਦੇ 3 ਸਾਥੀਆਂ ਨੂੰ ਪਰਲ ਦੇ ਅਗਵਾ ਅਤੇ ਹੱਤਿਆ ਦੇ ਮਾਮਲੇ ’ਚ ਦੋਸ਼ੀ ਰੋਕਿਆ ਗਿਆ ਅਤੇ ਸਜ਼ਾ ਸੁਣਾਈ ਗਈ ਸੀ । ਅਪ੍ਰੈਲ ’ਚ ਉਸ ਨੂੰ ਉੱਚ ਅਦਾਲਤ ਵਲੋਂ ਦੋਸ਼ ਮੁਕਤ ਕਰ ਦਿੱਤਾ ਗਿਆ ਅਤੇ ਅਤੇ ਉਸ ਦੀ ਦੋਸ਼ਮੁਕਤੀ ਖ਼ਿਲਾਫ਼ ਅਪੀਲ ਉੱਤੇ ਉੱਚ ਅਦਾਲਤ ’ਚ ਸੁਣਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- UK 'ਚ ਵਾਇਰਸ ਨੇ ਫੈਲਾਈ ਸਨਸਨੀ, ਫਰਾਂਸ ਰੋਕ ਸਕਦੈ ਉਡਾਣਾਂ ਤੇ ਟਰੇਨਾਂ
'ਐਕਸਪ੍ਰੈਸ ਟ੍ਰਿਬਿਊਨ' ਦੀ ਐਤਵਾਰ ਦੀ ਖ਼ਬਰ ਅਨੁਸਾਰ, ਪਰਲ ਦੇ ਮਾਤਾ-ਪਿਤਾ ਦੇ ਵਕੀਲ ਫੈਜਲ ਸਿੱਦੀਕੀ ਨੇ ਉੱਚ ਅਦਾਲਤ ’ਚ ਇਕ ਹੱਥੀਂ ਲਿਖਿਆ ਪੱਤਰ ਪੇਸ਼ ਕੀਤਾ ਹੈ ਜਿਸ ’ਚ ਸ਼ੇਖ ਨੇ ਦਾਅਵਾ ਕੀਤਾ ਹੈ ਕਿ ਅਸਲੀ ਅਪਰਾਧੀ ਕਰਾਚੀ ਦਾ ਅੱਤਵਾਦੀ ਅਤਾਉਰ ਰਹਿਮਾਨ ਹੈ। ਸਿੱਦੀਕੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਹ ਪੱਤਰ 19 ਜੁਲਾਈ , 2019 ਨੂੰ ਉੱਚ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਪੱਤਰ ’ਚ , ਸ਼ੇਖ ਨੇ ਦਾਅਵਾ ਕੀਤਾ ਹੈ ਕਿ ਉਹ ਇਕ ਕੁਰਬਾਨੀ ਦਾ ਬਕਰਾ ਸੀ, ਜਿਸ ਨੂੰ ਅਮਰੀਕੀ ਦਬਾਅ ’ਚ ਗ੍ਰਿਫਤਾਰ ਕੀਤਾ ਗਿਆ ਅਤੇ ਅਸਲੀ ਅਪਰਾਧੀ ਰਹਿਮਾਨ ਹੈ। ਪੱਤਰ ਨੂੰ ਪਰਲ ਹੱਤਿਆ ਮਾਮਲੇ ਦੇ 4 ਦੋਸ਼ੀਆਂ ਨੂੰ ਦੋਸ਼ਮੁਕਤ ਕੀਤੇ ਜਾਣ ਦੇ ਖ਼ਿਲਾਫ਼ ਅਪੀਲ ਉੱਤੇ ਸੁਣਵਾਈ ਦੌਰਾਨ ਪੇਸ਼ ਕੀਤਾ ਗਿਆ । ਖ਼ਬਰ ਅਨੁਸਾਰ ਸੁਪਰੀਮ ਕੋਰਟ ਇਸ ਉੱਤੇ ਸੁਣਵਾਈ 4 ਜਨਵਰੀ ਨੂੰ ਕਰੇਗੀ ।