ਅੰਤਿਮ ਸੰਸਕਾਰ ਲਈ ਤਰਸ ਰਹੀ ਹੈ ਇਟਲੀ 'ਚ ਪਈ ਪੰਜਾਬੀ ਨੌਜਵਾਨ ਦੀ ਦੇਹ

12/30/2019 11:07:19 AM

ਰੋਮ, (ਕੈਂਥ)— ਬਹੁਤ ਸਾਰੇ ਪੰਜਾਬੀ ਚੰਗੀ ਤੇ ਸੁੱਖਾਂ ਭਰੀ ਜ਼ਿੰਦਗੀ ਜਿਊਣ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ। ਕਈਆਂ ਦੀ ਕਿਸਮਤ ਸਾਥ ਦਿੰਦੀ ਹੈ ਪਰ ਇਨ੍ਹਾਂ 'ਚੋਂ ਬਹੁਤਿਆਂ ਦੀ ਜ਼ਿੰਦਗੀ ਇੱਥੇ ਹੀ ਖਤਮ ਹੋ ਜਾਂਦੀ ਹੈ ਤੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਦੇਹ ਤਕ ਨਹੀਂ ਦੇਖਣੀ ਨਸੀਬ ਹੁੰਦੀ। ਸਾਲ 2019 'ਚ ਇਟਲੀ 'ਚ ਕਈ ਪੰਜਾਬੀਆਂ ਦੀ ਮੌਤ ਹੋਈ। ਕਿਸੇ ਨੂੰ ਹਾਦਸੇ ਨੇ ਮੌਤ ਦੇ ਮੂੰਹ 'ਚ ਸੁੱਟ ਦਿੱਤਾ ਤੇ ਕਿਸੇ ਨੇ ਆਪ ਹੀ ਆਪਣੀ ਜੀਵਨ ਲੀਲਾ ਖਤਮ ਕਰ ਲਈ।


ਇਸ ਸਾਲ ਦੀ ਸਭ ਤੋਂ ਮੰਦਭਾਗੀ ਘਟਨਾ ਇਹ ਰਹੀ ਕਿ 7-8 ਮਹੀਨੇ ਬੀਤੇ ਜਾਣ ਮਗਰੋਂ ਵੀ ਪੰਜਾਬੀ ਨੌਜਵਾਨ ਪ੍ਰਵੀਨ ਕੁਮਾਰ ਦੀ ਦੇਹ ਪੰਜਾਬ ਨਹੀਂ ਭੇਜੀ ਜਾ ਸਕੀ। ਪ੍ਰਵੀਨ ਕੁਮਾਰ ਉਰਫ਼ ਭੀਮਾ ਪੁੱਤਰ ਸਤਪਾਲ ਵਾਸੀ ਲੱਖਪੁਰ ਨੇੜੇ ਬੰਗਾ ਕਰੀਬ ਪਿਛਲੇ ਇੱਕ ਦਹਾਕੇ ਤੋਂ ਇਟਲੀ ਰਹਿੰਦਾ ਸੀ ਅਤੇ ਮਈ ਮਹੀਨੇ ਉਸ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ। ਹੁਣ ਤੱਕ ਉਸ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਇਟਲੀ ਦੇ ਇੱਕ ਲਾਸ਼ਘਰ ਵਿੱਚ ਪਈ ਮ੍ਰਿਤਕ ਪ੍ਰਵੀਨ ਕੁਮਾਰ ਦੀ ਲਾਸ਼ ਆਪਣੇ ਅੰਤਿਮ ਸੰਸਕਾਰ ਨੂੰ ਤਰਸ ਰਹੀ ਹੈ। ਮ੍ਰਿਤਕ ਦੇ ਇੱਕ ਰਿਸ਼ਤੇਦਾਰ (ਜੋ ਇਟਲੀ ਰਹਿੰਦਾ ਹੈ) ਮੁਤਾਬਕ 8 ਮਹੀਨੇ ਹੋਣ ਜਾਣ ਦੇ ਬਾਅਦ ਵੀ ਮ੍ਰਿਤਕ ਦੀ ਲਾਸ਼ ਨੂੰ ਭਾਰਤ ਲਿਜਾਣ ਦੀ ਇਟਾਲੀਅਨ ਪ੍ਰਸ਼ਾਸਨ ਵੱਲੋਂ ਇਜ਼ਾਜਤ ਨਹੀਂ ਮਿਲੀ ਜਦੋਂ ਕਿ ਉਨ੍ਹਾਂ ਨੇ ਵਕੀਲ ਵੀ ਕੀਤਾ ਹੋਇਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ