ਪਾਕਿਸਤਾਨ ਨੇ ‘ਫਤਿਹ-2’ ਦਾ ਕੀਤਾ ਸਫਲ ਪ੍ਰੀਖਣ
Thursday, Dec 28, 2023 - 11:13 AM (IST)
ਇਸਲਾਮਾਬਾਦ : ਪਾਕਿਸਤਾਨ ਨੇ ਬੁੱਧਵਾਰ ਨੂੰ ਸਵਦੇਸ਼ੀ ਰਾਕੇਟ ਸਿਸਟਮ ‘ਫਤਿਹ-2’ ਦਾ ਸਫਲ ਪ੍ਰੀਖਣ ਕੀਤਾ। ਫੌਜ ਦੇ ਮੀਡੀਆ ਵਿੰਗ ‘ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼’ (ਆਈ. ਐੱਸ. ਪੀ. ਆਰ.) ਨੇ ਇਕ ਬਿਆਨ ਵੀ ਜ਼ਾਰੀ ਕੀਤਾ ਹੈ।
ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਦੱਸ ਦਈਏ ਕਿ ਫੌਜ ਦੇ ਮੀਡੀਆ ਵਿੰਗ ਨੇ ਆਪਣੇ ਬਿਆਨ ’ਚ ਕਿਹਾ, ‘ਇਹ ਰਾਕੇਟ ਪ੍ਰਣਾਲੀ 400 ਕਿਲੋਮੀਟਰ ਦੀ ਦੂਰੀ ਤੱਕ ਉੱਚ ਸਟੀਕਤਾ ਨਾਲ ਕਿਸੇ ਵੀ ਨਿਸ਼ਾਨੇ ਨੂੰ ਤਬਾਹ ਕਰਨ ’ਚ ਸਮਰੱਥ ਹੈ।’ ਪ੍ਰੀਖਣ ਦੌਰਾਨ ਫੌਜ ਦੇ ਸੀਨੀਅਰ ਅਧਿਕਾਰੀ, ਵਿਗਿਆਨੀ ਅਤੇ ਇੰਜੀਨੀਅਰ ਮੌਜੂਦ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8