ਪਾਕਿਸਤਾਨ 'ਚ ਘਰੇਲੂ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਪੁੱਤਰ ਨੇ 60 ਸਾਲਾ ਪਿਓ 'ਤੇ ਚਲਾਈਆਂ ਗੋਲੀਆਂ

Monday, Apr 10, 2023 - 10:41 AM (IST)

ਪਾਕਿਸਤਾਨ 'ਚ ਘਰੇਲੂ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਪੁੱਤਰ ਨੇ 60 ਸਾਲਾ ਪਿਓ 'ਤੇ ਚਲਾਈਆਂ ਗੋਲੀਆਂ

ਕਰਾਚੀ (ਏਜੰਸੀ) : ਕਰਾਚੀ ਵਿਚ ਘਰੇਲੂ ਝਗੜੇ ਨੂੰ ਲੈ ਕੇ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਏ.ਆਰ.ਵਾਈ. ਨਿਊਜ਼ ਨੇ ਪੁਲਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਵੇਰਵਿਆਂ ਅਨੁਸਾਰ ਪੁੱਤਰ ਨੇ ਕਰਾਚੀ ਦੇ ਮਹਿਮੂਦਾਬਾਦ ਥਾਣੇ ਦੀ ਹੱਦ ਵਿੱਚ ਮਹਿਮੂਦਾਬਾਦ ਰੇਲਵੇ ਟ੍ਰੈਕ ਦੇ ਨੇੜੇ ਆਪਣੇ 60 ਸਾਲਾ ਪਿਤਾ 'ਤੇ ਗੋਲੀਆਂ ਚਲਾ ਦਿੱਤੀਆਂ। ਪੀੜਤ ਦੀ ਪਛਾਣ ਸਾਲਾਹ ਅਨਵਰ ਵਜੋਂ ਹੋਈ ਹੈ। ਪੀੜਤ ਦੀ ਲਾਸ਼ ਨੂੰ ਅਗਲੇਰੀ ਕਾਰਵਾਈ ਲਈ ਜਿਨਾਹ ਹਸਪਤਾਲ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਹੁਣ ਇਸ ਇਨਫੈਕਸ਼ਨ ਨੇ ਵਧਾਈ ਅਮਰੀਕਾ ਦੀ ਚਿੰਤਾ, ਤੇਜ਼ੀ ਨਾਲ ਵਧ ਰਹੀ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ

ARY ਨਿਊਜ਼ ਦੀ ਰਿਪੋਰਟ ਨੇ ਦੱਸਿਆ ਕਿ ਪੁਲਸ ਅਨੁਸਾਰ, ਦੋਸ਼ੀ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ, ਪਰ ਉਸਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਮੁਢਲੀ ਜਾਂਚ ਦੇ ਹਵਾਲੇ ਨਾਲ ਦੱਸਿਆ ਕਿ ਪਤਨੀ ਨੂੰ ਤਲਾਕ ਦੇਣ ਤੋਂ ਬਾਅਦ ਅਨਵਰ ਦੇ ਆਪਣੇ ਪੁੱਤਰਾਂ ਨਾਲ ਪਿਛਲੇ ਡੇਢ ਸਾਲ ਤੋਂ ਸਬੰਧ 'ਚੰਗੇ' ਨਹੀਂ ਸਨ। ਪੁਲਸ ਅਨੁਸਾਰ ਪੀੜਤ ਅਤੇ ਮੁਲਜ਼ਮ ਇੱਕੋ ਇਲਾਕੇ ਵਿੱਚ ਵੱਖ-ਵੱਖ ਘਰਾਂ ਵਿੱਚ ਰਹਿ ਰਹੇ ਸਨ ਅਤੇ ਇਸ ਘਿਨਾਉਣੇ ਕਤਲ ਤੋਂ ਪਹਿਲਾਂ ਉਨ੍ਹਾਂ ਦੇ ਝਗੜੇ ਸਬੰਧੀ ਪੁਲਸ ਸਟੇਸ਼ਨ ਵਿੱਚ ਕਈ ਦਰਖਾਸਤਾਂ ਵੀ ਮਿਲੀਆਂ ਸਨ।

ਇਹ ਵੀ ਪੜ੍ਹੋ: ਅਮਰੀਕਾ 'ਚ ਬੋਲੇ ਭਾਰਤੀ ਰਾਜਦੂਤ ਤਰਨਜੀਤ ਸੰਧੂ, ਖਾਲਸਾ 'ਇਕਜੁੱਟ ਕਰਨ ਵਾਲੀ ਤਾਕਤ, ਵੰਡਣ ਵਾਲੀ ਨਹੀਂ'


author

cherry

Content Editor

Related News