ਪਾਕਿਸਤਾਨ ਨੇ ਭਾਰਤ ਨਾਲ ‘ਪਿਛਲੇ ਦਰਵਾਜ਼ੇ ਰਾਹੀਂ ਗੱਲਬਾਤ’ ਤੋਂ ਕੀਤਾ ਇਨਕਾਰ
Saturday, Apr 10, 2021 - 02:31 PM (IST)
![ਪਾਕਿਸਤਾਨ ਨੇ ਭਾਰਤ ਨਾਲ ‘ਪਿਛਲੇ ਦਰਵਾਜ਼ੇ ਰਾਹੀਂ ਗੱਲਬਾਤ’ ਤੋਂ ਕੀਤਾ ਇਨਕਾਰ](https://static.jagbani.com/multimedia/2021_4image_14_30_552046417pak.jpg)
ਇਸਲਾਮਾਬਾਦ– ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪਿਛਲੇ ਦਰਵਾਜ਼ੇ ਰਾਹੀਂ ਭਾਰਤ ਨਾਲ ਕਿਸੇ ਗੱਲਬਾਤ ’ਚ ਸ਼ਾਮਲ ਨਹੀਂ ਹੈ। ਹਾਲਾਂਕਿ ਇਸਲਾਮਾਬਾਦ ਵੱਲੋਂ ਜਨਤਕ ਤੌਰ ’ਤੇ ਇਹ ਕਿਹਾ ਜਾਂਦਾ ਰਿਹਾ ਹੈ ਕਿ ਨਵੀਂ ਦਿੱਲੀ ਨੂੰ ਸਾਰਥਕ ਗੱਲਬਾਤ ਲਈ ਸਹੀ ਮਾਹੌਲ ਬਣਾਉਣਾ ਚਾਹੀਦਾ।
ਹਫਤਾਵਾਰੀ ਪ੍ਰੈੱਸ ਕਾਨਫਰੰਸ ’ਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਜ਼ਾਹਿਦ ਹਫੀਜ਼ ਚੌਧਰੀ ਨੂੰ ਭਾਰਤ ਨਾਲ ਪਿਛਲੇ ਦਰਵਾਜ਼ੇ ਰਾਹੀਂ ਗੱਲਬਾਤ ਦੀ ਖਬਰ ਬਾਰੇ ਸਵਾਲ ਕੀਤੇ ਗਏ ਸਨ। ਇਸ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਦੇਸ਼ਾਂ ਵਿਚਾਲੇ ਜੰਗ ਦੇ ਸਮੇਂ ’ਚ ਵੀ ਗੱਲਬਾਤ ਦੇ ਤਰੀਕੇ ਉਪਲਬਧ ਹੁੰਦੇ ਹਨ। ਇਸ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਗੱਲ ਹੋ ਰਹੀ ਹੈ ਜਾਂ ਨਹੀਂ ਇਹ ਉਨ੍ਹਾਂ ਮਹੱਤਵਪੂਰਨ ਨਹੀਂ ਹੈ।