ਪਾਕਿ ''ਚ ਸਹੁੰ ਚੁੱਕਣ ਤੋਂ ਰੋਕਿਆ ਤਾਂ ਕੋਰਟ ਗਿਆ ਹਿੰਦੂ ਵਿਧਾਇਕ

03/02/2018 10:56:37 AM

ਪੇਸ਼ਾਵਰ(ਭਾਸ਼ਾ)—ਪਾਕਿਸਤਾਨ ਦੇ ਹਿੰਦੂ ਵਿਧਾਇਕ ਬਲਦੇਵ ਕੁਮਾਰ ਨੇ ਖੁਦ ਨੂੰ ਖੈਬਰ ਪਖਤੂਨਖਵਾ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਰੋਕਣ 'ਤੇ ਅਦਾਲਤ ਨਾਲ ਸੰਪਰਕ ਕੀਤਾ ਹੈ। ਸੂਬਾਈ ਵਿਧਾਨ ਸਭਾ ਦੇ ਚੁਣੇ ਹੋਏ ਵਿਧਾਇਕ ਬਲਦੇਵ ਨੂੰ 2016 'ਚ ਇਕ ਸਿੱਖ ਵਿਧਾਇਕ ਸੋਰੇਨ ਸਿੰਘ ਦੀ ਹੱਤਿਆ ਦੇ ਕਥਿਤ ਭੂਮਿਕਾ ਦੇ ਕਾਰਨ ਉਸ ਨੂੰ ਸਹੁੰ ਚੁੱਕਣ ਤੋਂ ਰੋਕਿਆ ਗਿਆ। ਇਸ ਦੋਸ਼ ਤਹਿਤ ਉਹ ਜੇਲ 'ਚ ਹੈ। ਬਲਦੇਵ ਨੇ ਆਪਣੀ ਪਟੀਸ਼ਨ 'ਚ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਉਸ ਨੂੰ ਸਹੁੰ ਨਹੀਂ ਚੁਕਾਈ ਜਾਂਦੀ ਉਦੋਂ ਤੱਕ ਸੀਨੇਟ ਚੋਣ 'ਤੇ ਰੋਕ ਲਾਈ ਜਾਣੀ ਚਾਹੀਦੀ ਹੈ। ਸੀਨੇਟ ਚੋਣ 3 ਮਾਰਚ ਨੂੰ ਹੋਣੀ ਹੈ।


Related News