ਇਸਲਾਮਾਬਾਦ ਦਾ ਨਾਂ ਰੱਖਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਪਾਕਿ ਸਰਕਾਰ ਨੇ 63 ਸਾਲਾਂ ਬਾਅਦ ਅਲਾਟ ਕੀਤਾ ਪਲਾਟ

03/13/2023 5:55:15 PM

ਇਸਲਾਮਾਬਾਦ (ਵਿਨੋਦ): ਇਸਲਾਮਾਬਾਦ ਦੀ ਸੀ.ਡੀ.ਏ. ਦੇ ਐਲਾਨ ਤੋਂ ਬਾਅਦ ਆਖ਼ਿਰਕਾਰ 63 ਸਾਲ ਬਾਅਦ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦਾ ਨਾਂ ਰੱਖਣ ਵਾਲੇ ਅਧਿਆਪਕ ਕਾਜ਼ੀ ਅਬਦੁਰ ਰਹਿਮਾਨ ਦੇ ਪਰਿਵਾਰ ਨੂੰ ਪਲਾਟ ਅਲਾਟ ਕਰਨ ਦਾ ਫੈਸਲਾ ਲਿਆ ਗਿਆ ਹੈ। ਸਰਹੱਦ ਪਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਕੇਂਦਰੀ ਵਿਕਾਸ ਏਜੰਸੀ (ਸੀ.ਡੀ.ਏ.) ਨੇ ਇਸਲਾਮਾਬਾਦ ਦੇ ਚੇਅਰਮੈਨ ਨੂਰੁਲ ਅਮੀਨ ਮੰਗਲ ਨੂੰ ਸਵੀਕਾਰ ਕੀਤਾ ਸੀ ਕਿ ਅਸੀਂ ਇੱਕ ਮਹਾਨ ਅਧਿਆਪਕ ਦੇ ਪਰਿਵਾਰ ਨੂੰ ਇੱਕ ਪਲਾਟ ਅਲਾਟ ਕਰਨ ਜਾ ਰਹੇ ਹਾਂ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਗੰਨ ਕਲਚਰ 'ਤੇ ਵਾਰ, ਹਥਿਆਰਾਂ ਦੀ ਸਮੀਖਿਆ ਤੋਂ ਬਾਅਦ ਕੀਤੀ ਸਖ਼ਤ ਕਾਰਵਾਈ

ਜਿਸ ਨੇ ਇਸਲਾਮਾਬਾਦ ਦਾ ਨਾਮ ਪ੍ਰਸਤਾਵਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਤੋਂ ਨਿਰਾਸ਼ ਹਾਂ ਕਿ ਕਾਜ਼ੀ ਅਬਦੁਰ ਰਹਿਮਾਨ ਨਾਲ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਇਹ ਵਾਅਦਾ ਕਿਉਂ ਨਹੀਂ ਨਿਭਾਇਆ ਗਿਆ। ਇਸ ਦੇ ਨਾਲ ਖੁਸ਼ੀ ਵੀ ਹੈ ਕਿ ਘੱਟੋ-ਘੱਟ ਹੁਣ ਸਰਕਾਰ 1960 'ਚ ਕੀਤੇ ਵਾਅਦੇ ਨੂੰ ਪੂਰਾ ਕਰਨ ਜਾ ਰਹੀ ਹੈ। ਨੂਰੁਲ ਅਮੀਨ ਨੇ ਦੱਸਿਆ ਕਿ ਉਸ ਨੂੰ ਇਸ ਭੁੱਲੇ ਹੋਏ ਵਾਅਦੇ ਬਾਰੇ ਪਿਛਲੇ ਦਿਨੀਂ ਆਪਣੇ ਇਕ ਦੋਸਤ ਰਾਹੀਂ ਪਤਾ ਲੱਗਾ ਅਤੇ ਉਸ ਤੋਂ ਤੁਰੰਤ ਬਾਅਦ ਕਾਜ਼ੀ ਦੇ ਪਰਿਵਾਰ ਦੀ ਭਾਲ ਕਰਨ ਦੇ ਹੁਕਮ ਦਿੱਤੇ ਗਏ। ਫਿਰ ਪਤਾ ਲੱਗਾ ਕਿ ਕਾਜ਼ੀ ਦਾ ਪਰਿਵਾਰ ਆਰਿਫ਼ ਵਾਲਾ 'ਚ ਰਹਿੰਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਤੋਂ 86 ਲੱਖ ਦਾ ਸੋਨਾ ਬਰਾਮਦ, ਸ਼ਾਰਜ਼ਾਹ ਤੋਂ ਆਏ ਯਾਤਰੀ ਦੀ ਚਲਾਕੀ ਕਰੇਗੀ ਹੈਰਾਨ

ਨਰੂਲ ਅਮੀਨ ਨੇ ਦੱਸਿਆ ਕਿ ਜਦੋਂ ਪਾਕਿਸਤਾਨ ਦੀ ਰਾਜਧਾਨੀ ਦੀ ਗੱਲ ਹੋਈ ਸੀ ਤਾਂ ਸਭ ਤੋਂ ਪਹਿਲਾਂ ਕਰਾਚੀ ਨੂੰ ਰਾਜਧਾਨੀ ਬਣਾਉਣ ਦਾ ਪ੍ਰਸਤਾਵ ਆਇਆ ਸੀ ਪਰ ਜਦੋਂ ਕਰਾਚੀ ਦੀ ਤਜਵੀਜ਼ ਰੱਦ ਕਰਕੇ ਨਵੀਂ ਥਾਂ ’ਤੇ ਰਾਜਧਾਨੀ ਬਣਾਉਣ ਦੀ ਗੱਲ ਚੱਲੀ ਤਾਂ ਨਵੀਂ ਰਾਜਧਾਨੀ ਨੂੰ ਕੀ ਨਾਂ ਦਿੱਤਾ ਜਾਵੇ, ਇਸ ਬਾਰੇ ਲੋਕਾਂ ਵਿੱਚ ਸੁਝਾਅ ਮੰਗੇ ਗਏ। ਫਿਰ ਕਈ ਪ੍ਰਸਤਾਵ ਆਏ ਪਰ ਕਾਜ਼ੀ ਅਬਦੁਰ ਰਹਿਮਾਨ ਦੁਆਰਾ ਪ੍ਰਸਤਾਵਿਤ ਇਸਲਾਮਾਬਾਦ ਦਾ ਨਾਮ ਸਵੀਕਾਰ ਕਰ ਲਿਆ ਗਿਆ। ਉਦੋਂ ਪਾਕਿਸਤਾਨ ਸਰਕਾਰ ਨੇ ਕਾਜ਼ੀ ਅਧਿਆਪਕ ਨੂੰ ਪਲਾਟ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਕਿਸੇ ਨੇ ਪੂਰਾ ਨਹੀਂ ਕੀਤਾ। ਕਾਜ਼ੀ ਦਾ ਸਾਲ 2001 'ਚ ਦਿਹਾਂਤ ਹੋ ਗਿਆ ਹੈ। ਹੁਣ ਕਿਸੇ ਢੁਕਵੇਂ ਸਮੇਂ 'ਤੇ ਕਾਜ਼ੀ ਦੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਮਾਮੂਲੀ ਬਹਿਸਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਦੇ ਸਿਰ ’ਚ ਗੋਲ਼ੀਆਂ ਮਾਰ ਕੇ ਕੀਤਾ ਕਤਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News