ਪਾਕਿ ਵਿਦੇਸ਼ ਮੰਤਰੀ ਇਸ ਹਫ਼ਤੇ ਕਰਨਗੇ ਤੁਰਕੀ ਦੀ ਯਾਤਰਾ

Wednesday, Jun 16, 2021 - 05:30 PM (IST)

ਪਾਕਿ ਵਿਦੇਸ਼ ਮੰਤਰੀ ਇਸ ਹਫ਼ਤੇ ਕਰਨਗੇ ਤੁਰਕੀ ਦੀ ਯਾਤਰਾ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਫਗਾਨ ਯੁੱਧ ਦੇ ਰਾਜਨੀਤਕ ਹੱਲ ਦੀਆਂ ਕੋਸ਼ਿਸ਼ਾਂ ਦੇ ਤਹਿਤ ਇਸ ਹਫ਼ਤੇ ਤੁਰਕੀ ਦੀ ਯਾਤਰਾ 'ਤੇ ਜਾਣਗੇ। ਉਹਨਾਂ ਦੀ ਇਹ ਯਾਤਰਾ ਇਹਨਾਂ ਖ਼ਬਰਾਂ ਵਿਚਕਾਰ ਹੋ ਰਹੀ ਹੈ ਕਿ ਯੁੱਧ ਪੀੜਤ ਦੇਸ਼ ਅਫਗਾਨਿਸਤਾਨ ਤੋਂ ਅਮਰੀਕੀ ਅਤੇ ਨਾਟੋ ਸੈਨਿਕਾਂ ਦੀ ਵਾਪਸੀ ਦੇ ਬਾਅਦ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ਯਕੀਨੀ ਕਰਨ ਲਈ ਅੰਕਾਰਾ ਇਸਲਾਮਾਬਾਦ ਦੇ ਨਾਲ ਗੱਲ ਕਰ ਰਿਹਾ ਹੈ। 

ਮੀਡੀਆ ਵਿਚ ਬੁੱਧਵਾਰ ਨੂੰ ਆਈਆਂ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਆਪਣੀ ਤਿੰਨ ਦਿਨੀਂ ਯਾਤਰਾ ਦੌਰਾਨ ਕੁਰੈਸ਼ੀ 18 ਤੋਂ 20 ਜੂਨ ਤੱਕ ਅੰਤਾਲੀਆ ਡਿਪਲੋਮੈਸੀ ਫੋਰਮ ਦੀ ਬੈਠਕ ਵਿਚ ਸ਼ਾਮਲ ਹੋਣਗੇ ਜਿਸ ਵਿਚ ਅਫਗਾਨ ਉੱਚ ਸ਼ਾਂਤੀ ਪਰੀਸ਼ਦ ਦੇ ਪ੍ਰਮੁੱਖ ਅਬਦੁੱਲਾ ਅਬਦੁੱਲਾ ਅਤੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਵੀ ਸ਼ਾਮਲ ਹੋਣਗੇ ਅਤੇ ਹੋਰ ਕਈ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਐਕਸਪ੍ਰੈਸ ਟ੍ਰਿਬਿਊਨ ਨੇ ਖ਼ਬਰ ਦਿੱਤੀ ਕਿ ਕੁਰੈਸ਼ੀ ਦੇ ਫੋਰਮ ਦੀ ਬੈਠਕ ਤੋਂ ਇਲਾਵਾ ਅਫਗਾਨ ਨੇਤਾਵਾਂ ਨਾਲ ਵੀ ਮਿਲਣ ਦੀ ਸੰਭਾਵਨਾ ਹੈ, ਜਿਸ ਵਿਚ ਅਫਗਾਨ ਸ਼ਾਂਤੀ ਪ੍ਰਕਿਰਿਆ ਦੇ ਅੱਗੇ ਦੇ ਰਸਤੇ 'ਤੇ ਚਰਚ ਕੀਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਅਫਗਾਨ ਤਾਲਿਬਾਨ ਅਮਰੀਕੀ ਪਹਿਲ ਤੋਂ ਹੋ ਰਹੇ ਇਸਤਾਂਬੁਲ ਸੰਮੇਲਨ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦਾ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਅਦਾਲਤ ਨੇ ਜਾਧਵ ਮਾਮਲੇ ਦੀ ਸੁਣਵਾਈ 5 ਅਕਤੂਬਰ ਤੱਕ ਕੀਤੀ ਮੁਲਤਵੀ

ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਬ ਅਰਦੌਣ ਨੇ ਸੰਭਾਵਨਾ ਜਤਾਈ ਹੈ ਕਿ ਅਫਗਾਨਿਸਤਾਨ ਤੋਂ 11 ਸਤੰਬਰ ਤੱਕ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਬਾਅਦ ਕਾਬੁਲ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਯਕੀਨੀ ਕਰਨ ਵਿਚ ਤੁਰਕੀ ਮਦਦ ਕਰ ਸਕਦਾ ਹੈ ਪਰ ਤੁਰਕੀ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਕਾਬੁਲ ਵਿਚ ਆਪਣੀ ਮਿਲਟਰੀ ਮੌਜੂਦਗੀ ਦੇ ਬਦਲੇ ਵਿਚ ਵਿੱਤੀ ਮਦਦ ਲੈਣਗੇ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਬ ਅਰਦੌਣ ਨੇ ਹਵਾਈ ਅੱਡੇ ਦੀ ਸੁਰੱਖਿਆ ਸੰਬੰਧੀ ਕਿਸੇ ਸਮਝੌਤੇ ਦੀ ਘੋਸ਼ਣਾ ਨਹੀਂ ਕੀਤੀ ਪਰ ਕਿਹਾ ਕਿ ਤੁਰਕੀ ਦੇ ਮਿਲਟਰੀ ਬਲ ਅਫਗਾਨਿਸਤਾਨ, ਪਾਕਿਸਤਾਨ ਅਤੇ ਨਾਟੋ ਮੈਂਬਰ ਦੇਸ਼ ਹੰਗਰੀ ਨਾਲ ਸੰਯੁਕਤ ਤੌਰ 'ਤੇ ਕੰਮ ਕਰ ਸਕਦੇ ਹਨ। 

ਜ਼ਿਕਰਯੋਗ ਹੈ ਕਿ ਬ੍ਰਸੇਲਸ ਵਿਚ ਨਾਟੋ ਸਿਖਰ ਸੰਮੇਲਨ ਦੇ ਮੈਂਬਰ ਦੇਸ਼ ਅਫਗਾਨਿਸਤਾਨ ਤੋਂ ਵਿਦੇਸੀ ਸੈਨਿਕਾਂ ਦੀ ਵਾਪਸੀ ਦੇ ਬਾਅਦ ਕਾਬੁਲ ਹਵਾਈ ਅੱਡੇ ਨੂੰ ਸੰਚਾਲਿਤ ਰੱਖਣ 'ਤੇ ਸਹਿਮਤ ਹੋਏ। ਇਸ ਉਦੇਸ਼ ਲਈ ਤੁਰਕੀ ਤੋਂ ਮਿਲਟਰੀ ਬਲ ਉਪਲਬਧ ਕਰਾਉਣ ਲਈ ਕਿਹਾ ਗਿਆ ਹੈ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਤੋਂ 11 ਸਤੰਬਰ ਤੱਕ ਅਮਰੀਕੀ ਅਤੇ ਨਾਟੋ ਸੈਨਿਕਾਂ ਦੀ ਵਾਪਸੀ ਦੇ ਬਾਅਦ ਅਫਗਾਨਿਸਤਾਨ ਮੁੜ ਤੋਂ ਅਸ਼ਾਂਤੀ ਅਤੇ ਗ੍ਰਹਿਯੁੱਧ ਦੇ ਹਨੇਰੇ ਵਿਚ ਪਰਤ ਸਕਦਾ ਹੈ।


author

Vandana

Content Editor

Related News