ਕੇਸ਼ੋਪੁਰ ਛੰਬ ’ਚ ਪ੍ਰਵਾਸੀ ਪੰਛੀਆਂ ਦੀ ਗਿਣਤੀ ਚਿੰਤਾਜਨਕ, ਇਸ ਸਾਲ ਪੁੱਜੇ ਇੰਨੇ ਪੰਛੀ

Saturday, Jan 24, 2026 - 04:46 PM (IST)

ਕੇਸ਼ੋਪੁਰ ਛੰਬ ’ਚ ਪ੍ਰਵਾਸੀ ਪੰਛੀਆਂ ਦੀ ਗਿਣਤੀ ਚਿੰਤਾਜਨਕ, ਇਸ ਸਾਲ ਪੁੱਜੇ ਇੰਨੇ ਪੰਛੀ

ਗੁਰਦਾਸਪੁਰ(ਵਿਨੋਦ)– ਕੇਸ਼ੋਪੁਰ ਛੰਬ ਜਿੱਥੇ ਕਦੇ ਹਰ ਸਾਲ 1,00,000 ਤੋਂ ਵੱਧ ਪ੍ਰਵਾਸੀ ਪੰਛੀ ਆਉਂਦੇ ਸਨ, ਨੇ ਇਸ ਸਾਲ ਸਿਰਫ਼ 6-7 ਹਜ਼ਾਰ ਪ੍ਰਵਾਸੀ ਪੰਛੀਆਂ ਦੇ ਆਉਣ ਨਾਲ ਪੰਛੀ ਪ੍ਰੇਮੀਆਂ ਨੂੰ ਨਿਰਾਸ਼ ਕੀਤਾ ਹੈ। ਛੰਬ ਦੇ ਅਧਿਕਾਰੀ ਘੱਟ ਪੰਛੀਆਂ ਦੀ ਗਿਣਤੀ ਦਾ ਵਿਸ਼ਲੇਸ਼ਣ ਵੀ ਕਰ ਰਹੇ ਹਨ। ਜੇਕਰ ਸਾਲਾਨਾ ਪੰਛੀਆਂ ਦੀ ਗਿਰਾਵਟ ਦਾ ਇਹ ਰੁਝਾਨ ਜਾਰੀ ਰਿਹਾ ਤਾਂ ਇਹ ਛੰਬ ਇਸ ਸਰਦੀਆਂ ਵਿੱਚ ਬਿਨਾਂ ਸ਼ੱਕ ਇਨ੍ਹਾਂ ਪੰਛੀਆਂ ਤੋਂ ਸੱਖਣਾ ਹੋ ਜਾਵੇਗਾ।

ਇਹ ਵੀ ਪੜ੍ਹੋ- ਤਰਨਤਾਰਨ ਦੇ ਨੌਜਵਾਨ ਦੀ ਅਮਰੀਕਾ 'ਚ ਦਰਦਨਾਕ ਮੌਤ, ਪਰਿਵਾਰ 'ਚ ਪਸਰਿਆ ਸੋਗ

ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਵਿਚ ਬਦਲਾਅ ਅਤੇ ਯੂਰਪ ਵਿਚ ਘੱਟ ਬਰਫ਼ਬਾਰੀ, ਯੂਕਰੇਨ-ਰੂਸ ਜੰਗ ਦੇ ਨਾਲ-ਨਾਲ ਇਸ ਸਾਲ ਕੇਸ਼ੋਪੁਰ ਛੰਬ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ ਹੈ। ਪਿਛਲੇ ਸਾਲਾਂ ਨਾਲੋਂ ਯੂਰਪ ਵਿਚ ਘੱਟ ਬਰਫ਼ਬਾਰੀ ਅਤੇ ਯੂਕਰੇਨ ਅਤੇ ਰੂਸ ਵਿਚਕਾਰ ਜੰਗ ਵੀ ਦੁਨੀਆ ਦੇ ਉਨ੍ਹਾਂ ਹਿੱਸਿਆਂ ਤੋਂ ਪ੍ਰਵਾਸੀ ਪੰਛੀਆਂ ਦੇ ਪ੍ਰਵਾਸ ਵਿਚ ਇਕ ਕਾਰਨ ਹੋ ਸਕਦਾ ਹੈ। ਕੇਸ਼ੋਪੁਰ ਛੰਬ ਨੂੰ ਸਥਾਨਕ ਪੰਜਾਬੀ ਬੋਲੀ ਵਿਚ ਕੇਸ਼ੋਪੁਰ-ਮਿਆਣੀ ਕਮਿਊਨਿਟੀ ਰਿਜ਼ਰਵ ਜਾਂ ਛੰਬ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਏਸ਼ੀਆ ਦੇ ਸਭ ਤੋਂ ਵੱਡੇ ਵੈਟਲੈਂਡਜ਼ ਵਿਚੋਂ ਇਕ ਹੈ, ਜੋ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਸਥਿਤ ਹੈ।

ਇਹ ਵੀ ਪੜ੍ਹੋ-NIA ਦੀ ਵੱਡੀ ਕਾਰਵਾਈ, ਮਾਝੇ ਦੇ 3 ਜ਼ਿਲ੍ਹਿਆਂ 'ਚ ਛਾਪੇਮਾਰੀ, ਜਾਣੋ ਕੀ ਹੈ ਪੂਰਾ ਮਾਮਲਾ

ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਖੇਤਰ ਕਦੇ ਦੋਵਾਂ ਦਰਿਆਵਾਂ ਦਾ ਹੜ੍ਹ ਵਾਲਾ ਮੈਦਾਨ ਸੀ ਜਦੋਂ ਤੱਕ ਇਸ ਉੱਤੇ ਬੈਰਾਜ ਅਤੇ ਡੈਮ ਨਹੀਂ ਬਣਾਏ ਗਏ ਸਨ ਅਤੇ ਹੁਣ ਮੀਂਹ ਅਤੇ ਧਰਤੀ ਹੇਠਲੇ ਪਾਣੀ ਤੋਂ ਪਾਣੀ ਪ੍ਰਾਪਤ ਕਰਦਾ ਹੈ। 25 ਜੂਨ, 2007 ਨੂੰ ਪੰਜਾਬ ਸਰਕਾਰ ਵੱਲੋਂ ਇਕ ਨੋਟੀਫਿਕੇਸ਼ਨ ਤੋਂ ਬਾਅਦ ਇਸ 850 ਏਕੜ ਦੇ ਵੈਟਲੈਂਡ ਨੂੰ ਦੇਸ਼ ਦਾ ਪਹਿਲਾ ਨੋਟੀਫਾਈਡ ਕਮਿਊਨਿਟੀ ਰਿਜ਼ਰਵ ਐਲਾਨਿਆਂ ਗਿਆ ਸੀ। ਇਸ ਵੈਟਲੈਂਡ ਦਾ ਪ੍ਰਬੰਧਨ ਹੁਣ ਜੰਗਲਾਤ ਵਿਭਾਗ ਅਤੇ ਪੰਜ ਪਿੰਡਾਂ ਕੇਸ਼ੋਪੁਰ, ਮੱਟਮ, ਮਿਆਣੀ, ਮਗਰਮੂਦੀਆਂ ਅਤੇ ਡਾਲਾ ਦੇ ਸਥਾਨਕ ਲੋਕਾਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾਂਦਾ ਹੈ, ਜੋ ਇਸ ਇਲਾਕੇ ਦੇ ਮਾਲਕ ਹਨ। 

ਇਹ ਵੀ ਪੜ੍ਹੋ- 26 ਜਨਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਕੇਸ਼ੋਪੁਰ ਹੁਣ ਕੁਦਰਤੀ ਸੰਭਾਲ ਸਥਾਨਾਂ ਦੀ ਰੱਖਿਆ ’ਚ ਸਥਾਨਕ ਲੋਕਾਂ ਨੂੰ ਸ਼ਾਮਲ ਕਰਨ ਵਿੱਚ ਮੋਹਰੀ ਹੈ। ਪਹਿਲਾਂ ਕੇਸ਼ੋਪੁਰ ਵਿੱਚ ਪ੍ਰਵਾਸੀ ਪੰਛੀਆਂ ਦੀ ਆਮਦ ’ਚ ਕਾਫ਼ੀ ਵਾਧਾ ਹੋਇਆ ਸੀ, ਜੋ 2016 ’ਚ 25,000 ਤੋਂ ਵੱਧ ਪਹੁੰਚ ਗਿਆ ਸੀ। ਇਹ ਹਰ ਸਰਦੀਆਂ ’ਚ ਮੱਧ ਏਸ਼ੀਆ ਅਤੇ ਸਾਇਬੇਰੀਆ ਤੋਂ ਵੱਡੀ ਗਿਣਤੀ ’ਚ ਪ੍ਰਵਾਸੀ ਪੰਛੀਆਂ ਨੂੰ ਆਕਰਸ਼ਿਤ ਕਰਦਾ ਹੈ। ਹਾਲਾਂਕਿ ਹਰ ਸਾਲ ਪ੍ਰਵਾਸੀ ਪੰਛੀਆਂ ਦੀ ਘੱਟਦੀ ਗਿਣਤੀ ਚਿੰਤਾ ਦਾ ਕਾਰਨ ਹੈ।

ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ

ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਪਰ ਵੇਰਵੇ ਦੇਣ ਤੋਂ ਝਿਜਕ ਰਹੇ ਹਨ। ਇਸ ਕੁਦਰਤੀ ਕੇਸ਼ੋਪੁਰ ਛੰਬ ਨੂੰ ਵਿਕਸਤ ਕਰਨ ਲਈ ਕੁਝ ਸਾਲ ਪਹਿਲਾਂ ਸੱਤ ਕਰੋੜ ਰੁਪਏ ਖਰਚ ਕੀਤੇ ਗਏ ਸਨ। ਛੰਬ ਵਿਚ ਸਟਾਫ ਦੀ ਘਾਟ ਅਤੇ ਸਫਾਈ ਦੀ ਘਾਟ ਪੰਛੀਆਂ ਦੀ ਆਮਦ ਵਿੱਚ ਕਮੀ ਦਾ ਇੱਕ ਕਾਰਨ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News