ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦੀ ਰਿਹਾਇਸ਼ ''ਤੇ ਛਾਪੇਮਾਰੀ ਜਾਰੀ
Friday, Jan 30, 2026 - 01:22 PM (IST)
ਹੁਸ਼ਿਆਰਪੁਰ (ਰਾਜੇਸ਼ ਜੈਨ)-ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਇਥੇ ਸਿਵਲ ਲਾਈਨਜ਼ ਸਥਿਤ ਕੋਠੀ ’ਚ ਕੇਂਦਰੀ ਏਜੰਸੀ ਵੱਲੋਂ ਬੁੱਧਵਾਰ ਸਵੇਰੇ ਕੀਤੀ ਗਈ ਛਾਪੇਮਾਰੀ ਵੀਰਵਾਰ ਦੂਜੇ ਦਿਨ ਦੇਰ ਰਾਤ ਤੱਕ ਜਾਰੀ ਸੀ। ਕੇਂਦਰੀ ਏਜੰਸੀ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕਰਕੇ ਉਨ੍ਹਾਂ ਨੂੰ ਖੰਗਾਲ ਰਹੀ ਹੈ। ਕਾਰਵਾਈ ਦੌਰਾਨ ਪਿਛਲੇ 38 ਘੰਟਿਆਂ ਤੋਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ: ਪੰਜਾਬ ਦੇ ਕਾਂਗਰਸੀ ਨੇਤਾ ਦਾ ਦਿਹਾਂਤ! Fitness ਵਜੋਂ ਸਨ ਮਸ਼ਹੂਰ, MP ਚੰਨੀ ਦੇ ਸਨ ਕਰੀਬੀ
ਇਸ ਪੂਰੀ ਪ੍ਰਕਿਰਿਆ ’ਚ ਸਿਰਫ਼ 2 ਪ੍ਰਾਈਵੇਟ ਗਵਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋਕਿ ਅੰਦਰ ਆ-ਜਾ ਸਕਦੇ ਹਨ। ਉਨ੍ਹਾਂ ਨੂੰ ਵੀ ਕਾਰਵਾਈ ਸ਼ੁਰੂ ਹੁੰਦੇ ਹੀ ਕਿਹਾ ਗਿਆ ਸੀ ਕਿ ਅਗਲੇ 2-3 ਦਿਨ ਸ਼ਹਿਰ ਤੋਂ ਬਾਹਰ ਨਾ ਜਾਣ। ਦਿਲਚਸਪ ਗੱਲ ਇਹ ਹੈ ਕਿ ਕੇਂਦਰੀ ਏਜੰਸੀ ਦੇ ਪੂਰੇ ਅਮਲੇ ਨੇ ਰਾਤ ਵੀ ਕੋਠੀ ਦੇ ਅੰਦਰ ਹੀ ਗੁਜ਼ਾਰੀ, ਜਿਸ ਦੇ ਲਈ ਉਨ੍ਹਾਂ ਨੇ ਰਾਤ ਨੂੰ ਸੌਣ ਵਾਸਤੇ ਨਿੱਜੀ ਤੌਰ ’ਤੇ ਗੱਦਿਆਂ ਦਾ ਪ੍ਰਬੰਧ ਕੀਤਾ। ਕੇਂਦਰੀ ਏਜੰਸੀ ਅਤੇ ਉਨ੍ਹਾਂ ਨਾਲ ਆਏ ਬੀ. ਐੱਸ. ਐੱਫ਼. ਦੇ ਜਵਾਨਾਂ ਦੇ ਖਾਣੇ ਆਦਿ ਦੀ ਵਿਵਸਥਾ ਵੀ ਏਜੰਸੀ ਵੱਲੋਂ ਖ਼ੁਦ ਕੀਤੀ ਜਾ ਰਹੀ ਹੈ। ਅੱਜ ਦੂਜੇ ਦਿਨ ਵੀ ਏਜੰਸੀ ਦੀ ਟੀਮ ਨੇ ਮੀਡੀਆ ਕਰਮੀਆਂ ਤੋਂ ਦੂਰੀ ਬਰਕਰਾਰ ਰੱਖੀ। ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਕੁਝ ਵੀ ਦੱਸਣ ਤੋਂ ਪ੍ਰਹੇਜ਼ ਕਰ ਰਿਹਾ ਸੀ।
ਇਹ ਵੀ ਪੜ੍ਹੋ: ਮੌਤ ਵੱਲ ਖ਼ੁਦ ਤੁਰੇ ਜਾਂਦੇ ਬਾਡੀ ਬਿਲਡਰ ਵਰਿੰਦਰ ਘੁੰਮਣ! ਆਖਰੀ ਵੀਡੀਓ ਆਈ ਸਾਹਮਣੇ
ਸੁੰਦਰ ਸ਼ਾਮ ਅਰੋੜਾ ਦੀ ਨਹੀਂ ਹੋਈ ਗ੍ਰਿਫ਼ਤਾਰੀ
ਕੇਂਦਰੀ ਏਜੰਸੀ ਦੀ 2 ਦਿਨਾਂ ਤੋਂ ਛਾਣਬੀਨ ਜਾਰੀ ਹੈ ਪਰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰੋੜਾ ਨੂੰ ਜੇਕਰ ਕਿਸੇ ਦਵਾਈ ਦੀ ਲੋੜ ਪੈ ਰਹੀ ਹੈ ਤਾਂ ਇਸ ਦੇ ਲਈ ਏਜੰਸੀ ਦੇ ਅਧਿਕਾਰੀ ਬਕਾਇਦਾ ਦਵਾਈ ਲਿਆਉਣ ਦੀ ਇਜਾਜ਼ਤ ਦੇ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 31 ਜਨਵਰੀ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
