ਪਾਕਿ : 24 ਘੰਟੇ ਦੌਰਾਨ 1581 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 38 ਹਜ਼ਾਰ ਦੇ ਪਾਰ
Saturday, May 16, 2020 - 06:04 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਸ਼ਨੀਵਾਰ ਨੂੰ ਕੋਰੋਨਾਵਾਇਰਸ ਦੇ 1581 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਮੁਤਾਬਕ 24 ਘੰਟੇ ਦੌਰਾਨ 1581 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਸ ਨਾਲ ਪੀੜਤਾਂ ਦੀ ਗਿਣਤੀ 38,799 ਹੋ ਗਈ ਹੈ। ਜਦਕਿ ਹੁਣ ਤੱਕ 834 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਆਪਣੀ ਨਵੀਂ ਅਪਡੇਟ ਵਿਚ ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਕੁੱਲ 14,201 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਸਿੰਧ ਵਿਚ 14916, ਖੈਬਰ ਪਖਤੂਨਖਵਾ ਵਿਚ 5678, ਬਲੋਚਿਸਤਾਨ ਵਿਚ 2457, ਗਿਲਗਿਤ-ਬਾਲਟੀਸਤਾਨ ਵਿਚ 518, ਇਸਲਾਮਾਬਾਦ ਵਿਚ 921 ਅਤੇ ਮਕਬੂਜ਼ਾ ਕਸ਼ਮੀਰ ਵਿਚ 108 ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕੁੱਲ 10,880 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ ਜਦਕਿ ਪਿਛਲੇ 24 ਘੰਟਿਆਂ ਦੌਰਾਨ 31 ਨਵੀਆਂ ਮੌਤਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 834 ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਸਿਗਰਟ ਕੰਪਨੀ ਦਾ ਦਾਅਵਾ- ਕੋਵਿਡ-19 ਦਾ ਟੀਕਾ ਤਿਆਰ, ਜਲਦੀ ਹੋਵੇਗਾ ਇਨਸਾਨਾਂ 'ਤੇ ਟ੍ਰਾਇਲ
ਪਾਕਿਸਤਾਨ ਵਿਚ ਹੁਣ ਤੱਕ ਕੀਤੇ ਗਏ ਕੁੱਲ ਪਰੀਖਣ 359,264 ਹਨ ਜਿਸ ਵਿਚ ਪਿਛਲੇ 24 ਘੰਟਿਆਂ ਵਿਚ ਕੀਤੇ ਗਏ 4878 ਪਰੀਖਣ ਸ਼ਾਮਲ ਹਨ। ਦੇਸ਼ ਵਿਚ ਇਨਫੈਕਸ਼ਨ ਵੱਧਣ ਦੇ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਗਰੀਬਾਂ ਦੀਆਂ ਵਿੱਤੀ ਸਮੱਸਿਆਵਾਂ ਨੂੰ ਸੰਬੋਧਿਤ ਕਰਨਾ ਵਾਇਰਸ ਖਤਮ ਕਰਨ ਲਈ ਮਹੱਤਵਪੂਰਣ ਹਨ। ਇਸ ਹਫਤੇ ਦੇ ਸ਼ੁਰੂ ਵਿਚ ਪਾਕਿਸਤਾਨ ਨੇ ਕਿਹਾ ਸੀ ਕਿ ਉਹ ਟਰੇਨ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਅਤੇ ਜਨਤਕ ਆਵਾਜਾਈ ਗੱਡੀਆਂ ਨੂੰ ਸਖਤ ਪ੍ਰਤਿਕਿਰਿਆਵਾਂ ਦੇ ਤਹਿਤ ਸੰਚਾਲਿਤ ਕਰਨ ਦੀ ਇਜਾਜ਼ਤ ਦੇ ਰਿਹਾ ਹੈ ਤਾਂ ਜੋ ਦੇਸ਼ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਵਿਚ ਹੋਰ ਵਾਧੇ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਜਿਨਾਹ ਸਿੰਧ ਮੈਡੀਕਲ ਯੂਨੀਵਰਸਿਟੀ ਵਿਚ ਜਨ ਸਿਹਤ ਸੰਸਥਾ ਨਾਲ ਜੁੜੇ ਜਨਤਕ ਸਿਹਤ ਮਾਹਰਾਂ ਦੀ ਇਕ ਟੀਮ ਨੇ ਰਿਪੋਰਟ ਵਿਚ ਕਿਹਾ ਹੈ ਕਿ ਪਾਕਿਸਤਾਨ ਨੇ 2 ਮਹੱਤਵਪੂਰਣ ਮੌਕਿਆਂ ਨੂੰ ਗਵਾ ਦਿੱਤਾ ਹੈ ਜੋ ਕੋਰੋਨਾਵਾਇਰਸ ਵਿਰੁੱਧ ਆਪਣੀ ਲੜਾਈ ਵਿਚ ਦੇਸ਼ ਨੂੰ ਬਿਹਤਰ ਸਥਿਤੀ ਵਿਚ ਰੱਖ ਸਕਦੇ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਪਾਕਿ ਡਾਕਟਰ 'ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼