ਜਦੋਂ ਟੀਕਾ ਲੱਗਣ ਮਗਰੋਂ ਇਮਰਾਨ ਨੂੰ ਨਰਸਾਂ ''ਚ ਨਜ਼ਰ ਆਈਆਂ ''ਹੂਰਾਂ'', ਵੀਡੀਓ

01/28/2020 1:36:53 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਇਕ ਬਿਆਨ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਹਨ। ਇਮਰਾਨ ਖਾਨ ਨੇ ਸ਼ੌਕਤ ਖਾਨੂਮ ਹਸਪਤਾਲ ਵਿਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਕ ਟੀਕਾ ਲੱਗਣ ਦੇ ਬਾਅਦ ਉਹਨਾਂ ਨੂੰ ਨਰਸਾਂ ਵਿਚ ਹੂਰਾਂ ਨਜ਼ਰ ਆਉਣ ਲੱਗੀਆਂ ਸਨ।ਇਮਰਾਨ ਦੀ ਇਹ ਵੀਡੀਓ ਕਰਾਚੀ ਸਥਿਤ ਸ਼ੌਕਤ ਖਾਨਮ ਹਸਪਤਾਲ ਦਾ ਹੈ, ਜਿਸ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇਹ ਗੱਲ ਇੱਕ ਮਜ਼ਾਕੀਆ ਸੁਰ ਵਿੱਚ ਕਹੀ ਸੀ।

ਇਮਰਾਨ ਨੇ ਦੱਸਿਆ ਕਿ 2013 ਵਿਚ ਚੋਣ ਪ੍ਰਚਾਰ ਮੁਹਿੰਮ ਦੌਰਾਨ ਉਹ ਅਚਾਨਕ ਸਟੇਜ ਤੋਂ ਡਿੱਗ ਪਏ ਸਨ, ਜਿਸ ਕਾਰਨ ਉਸ ਦੀ ਪਿੱਠ ਨੂੰ ਸੱਟ ਲੱਗੀ ਸੀ। ਵਧੇਰੇ ਦਰਦ ਹੋਣ ਕਾਰਨ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ। ਘਟਨਾ ਨੂੰ ਯਾਦ ਕਰਦੇ ਹੋਏ ਇਮਰਾਨ ਨੇ ਕਿਹਾ, 'ਡਾਕਟਰ ਨੇ ਮੈਨੂੰ ਅਜਿਹਾ ਟੀਕਾ ਲਗਾਇਆ ਕਿ ਮੈਂ ਇਕਦਮ ਆਪਣਾ ਦਰਦ ਭੁੱਲ ਗਿਆ। ਇਥੋਂ ਤਕ ਕਿ ਉੱਥੇ ਮੌਜੂਦ ਸਾਰੀਆਂ ਨਰਸਾਂ ਵਿਚ ਮੈਨੂੰ ਹੂਰਾਂ ਨਜ਼ਰ ਆਉਣ ਲੱਗੀਆਂ।'' ਇਮਰਾਨ ਨੇ ਦੱਸਿਆ ਕਿ ਟੀਕਾ ਲੱਗਣ ਮਗਰੋਂ ਨਾ ਸਿਰਫ ਉਹਨਾਂ ਦਾ ਦਰਦ ਠੀਕ ਹੋ ਗਿਆ ਸਗੋਂ ਉਹਨਾਂ ਨੇ ਆਪਣਾ ਭਾਸ਼ਣ ਵੀ ਪੂਰਾ ਕੀਤਾ। 

 

ਇਮਰਾਨ ਨੇ ਕਿਹਾ ਕਿ ਮੈਂ ਡਾਕਟਰ ਨੂੰ ਉਹੀ ਟੀਕਾ ਦੁਬਾਰਾ ਲਗਾਉਣ ਲਈ ਕਿਹਾ ਪਰ ਉਸਨੇ ਮਨਾ ਕਰ ਦਿੱਤਾ। ਇਹੀ ਨਹੀਂ ਟੀਕਾ ਲਗਾਉਣ ਲਈ ਉਹ ਡਾਕਟਰ ਨੂੰ ਧਮਕੀ ਤੱਕ ਦੇਣ ਲੱਗ ਗਏ ਸਨ। ਭਾਵੇਂਕਿ ਇਮਰਾਨ ਨੇ ਡਾਕਟਰਾਂ ਅਤੇ ਹਸਪਤਾਲ ਦੀ ਤਰੀਫ ਕਰਦਿਆਂ ਕਿਹਾ ਕਿ ਉਹਨਾਂ ਨੇ ਦੂਜਾ ਟੀਕਾ ਨਹੀਂ ਲਗਾਇਆ। ਡਾਕਟਰਾਂ ਨੇ ਮੈਨੂੰ ਕੋਈ ਹੋਰ ਦਰਦ-ਨਿਵਾਰਕ ਦਵਾਈ ਵੀ ਨਹੀਂ ਦਿੱਤੀ। 

ਆਪਣੇ ਹੂਰਾਂ ਵਾਲੇ ਬਿਆਨ ਨੂੰ ਲੈ ਕੇ ਇਮਰਾਨ ਖਾਨ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੋ ਹਨ। ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਵੀਡੀਓ ਨੂੰ ਪੋਸਟ ਕੀਤਾ ਅਤੇ ਟਿੱਪਣੀ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਸਾਰੀਆਂ ਨਰਸਾਂ ਵਿਚ ਹੂਰਾਂ ਦਿਖਾਉਣ ਲਈ ਸਿਰਫ ਇੱਕ ਟੀਕੇ ਦੀ ਲੋੜ ਹੈ। ਇਮਰਾਨ ਦਾ ਇਹ ਵੀਡੀਓ 24 ਹਜ਼ਾਰ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਕ ਯੂਜ਼ਰ ਨੇ ਲਿਖਿਆ,''ਨਰਸਾਂ ਨੂੰ ਭੈਣਾਂ ਵਾਂਗ ਦੇਖਿਆ ਜਾਣਾ ਚਾਹੀਦਾ ਹੈ ਪਰ ਇਮਰਾਨ ਨੂੰ ਉਹਨਾਂ ਵਿਚ ਹੂਰਾਂ ਨਜ਼ਰ ਆ ਰਹੀਆਂ ਹਨ। ਇਸ ਨਾਲ ਉਹਨਾਂ ਦੀ ਮਾਨਸਿਕਤਾ ਦਾ ਪਤਾ ਚੱਲਦਾ ਹੈ।'' ਉੱਥੇ ਕੁਝ ਲੋਕਾਂ ਨੇ ਮੀਮਜ਼ ਸ਼ੇਅਰ ਕਰਦਿਆਂ ਲਿਖਿਆ ਕਿ ਇਮਰਾਨ ਨੂੰ ਮੈਡਲ ਦੇ ਦਿੱਤਾ ਜਾਣਾ ਚਾਹੀਦਾ ਹੈ।
 


Vandana

Content Editor

Related News