ਪਾਕਿ: ਕੋਲੇ ਦੀ ਖਦਾਨ ''ਚ ਫਸੇ 10 ਮਜ਼ਦੂਰ

07/15/2019 6:56:49 PM

ਕਵੇਟਾ— ਪਾਕਿਸਤਾਨ ਦੇ ਦੱਖਣ-ਪੱਛਮੀ ਖੇਤਰ 'ਚ ਇਕ ਕੋਲੇ ਦੀ ਖਦਾਨ 'ਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗਣ ਤੋਂ ਬਾਅਦ ਘੱਟ ਤੋਂ ਘੱਟ 10 ਮਜ਼ਦੂਰ ਖਦਾਨ 'ਚ 10 ਕਿਲੋਮੀਟਰ ਦੀ ਗਹਿਰਾਈ 'ਤੇ ਫਸ ਗਏ। ਤੇਲ ਤੇ ਖਣਿਜਾਂ ਨਾਲ ਭਰਪੂਰ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਦੇ ਪੂਰਬ 'ਚ ਲਗਭਗ 35 ਕਿਲੋਮੀਟਰ ਦੂਰ ਸਥਿਤ ਖਦਾਨ 'ਚ ਜ਼ਹਿਰੀਲੀ ਕਾਰਬਨ ਮੋਨੋਆਕਸਾਈਡ ਗੈਸ ਫੈਲਣ ਤੋਂ ਰਾਹਤ ਤੇ ਬਚਾਅ ਦੀਆਂ ਕੋਸ਼ਿਸ਼ਾਂ 'ਚ ਅੜਿਕਾ ਪਿਆ ਹੋਇਆ ਹੈ। ਸੂਬੇ 'ਚ ਉਦਯੋਗ ਦੇ ਲਈ ਇਕ ਸੀਨੀਅਰ ਅਧਿਕਾਰੀ ਅਬਦੁੱਲਾ ਸ਼ਾਹਵਾਨੀ ਨੇ ਦੱਸਿਆ ਕਿ ਐਤਵਾਰ ਨੂੰ ਜਦੋਂ ਇਹ ਹਾਦਸਾ ਹੋਇਆ ਉਸ ਵੇਲੇ 11 ਮਜ਼ਦੂਰ ਲਗਭਗ ਚਾਰ ਹਜ਼ਾਰ ਫੁੱਟ ਜ਼ਮੀਨ ਦੇ ਹੇਠਾਂ ਕੰਮ ਕਰ ਰਹੇ ਸਨ।


Baljit Singh

Content Editor

Related News