ਪਹਿਲੇ 10 ਮੈਚਾਂ ''ਚ IPL ਦੀ ਰਿਕਾਰਡ ਦਰਸ਼ਕ ਗਿਣਤੀ
Thursday, Apr 04, 2024 - 03:49 PM (IST)

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਦਸ ਮੈਚਾਂ ਨੂੰ 35 ਕਰੋੜ ਦਰਸ਼ਕਾਂ ਨੇ ਦੇਖਿਆ ਜੋ ਕਿ ਕੋਰੋਨਾ ਮਹਾਮਾਰੀ ਦੌਰਾਨ ਖੇਡੇ ਗਏ ਸੀਜ਼ਨ ਸਮੇਤ ਟੂਰਨਾਮੈਂਟ ਦੇ ਕਿਸੇ ਵੀ ਸੀਜ਼ਨ ਤੋਂ ਵੱਧ ਹੈ। ਡਿਜ਼ਨੀ ਸਟਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਟੂਰਨਾਮੈਂਟ ਦਾ ਕੁੱਲ ਦੇਖਣ ਦਾ ਸਮਾਂ 8028 ਕਰੋੜ ਮਿੰਟ ਰਿਹਾ, ਜੋ ਪਿਛਲੇ ਸਾਲ ਨਾਲੋਂ ਵੀਹ ਫੀਸਦੀ ਵੱਧ ਹੈ। ਡਿਜ਼ਨੀ ਸਟਾਰ ਸਪੋਰਟਸ ਦੇ ਮੁਖੀ ਸੰਜੋਗ ਗੁਪਤਾ ਨੇ ਇੱਕ ਰਿਲੀਜ਼ ਵਿੱਚ ਕਿਹਾ, “ਅਸੀਂ ਟਾਟਾ ਆਈਪੀਐੱਲ 2024 ਦੇ ਰਿਕਾਰਡ ਦਰਸ਼ਕਾਂ ਦੀ ਗਿਣਤੀ ਤੋਂ ਖੁਸ਼ ਹਾਂ। ਅਸੀਂ ਦਰਸ਼ਕਾਂ ਨੂੰ ਕੇਂਦਰ ਵਿੱਚ ਰੱਖ ਕੇ ਕਈ ਪਹਿਲਕਦਮੀਆਂ ਕੀਤੀਆਂ ਜਿਸ ਕਾਰਨ ਦਰਸ਼ਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ।”
ਡਿਜ਼ਨੀ ਸਟਾਰ 10 ਭਾਸ਼ਾਵਾਂ ਵਿੱਚ ਆਈਪੀਐੱਲ ਦਾ ਪ੍ਰਸਾਰਣ ਕਰ ਰਿਹਾ ਹੈ, ਜਿਸ ਵਿੱਚ ਬੋਲ਼ੇ, ਘੱਟ ਸੁਣਨ ਵਾਲੇ ਅਤੇ ਨੇਤਰਹੀਣ ਪ੍ਰਸ਼ੰਸਕਾਂ ਲਈ ਵਿਸ਼ੇਸ਼ ਫੀਡ ਸ਼ਾਮਲ ਹੈ।