ਅਸੀਂ ਮਰਨਾ ਪਸੰਦ ਕਰਾਂਗੇ ਪਰ ਧਰਮ ਨਹੀਂ ਬਦਲਾਂਗੇ : ਪਾਕਿ ਹਿੰਦੂ ਭਾਈਚਾਰਾ

05/17/2020 5:58:26 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਧਾਰਮਿਕ ਅੱਤਿਆਚਾਰ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਿੰਧ ਸੂਬੇ ਵਿਚ ਹਿੰਦੂਆਂ ਨੇ ਦੋਸ਼ ਲਗਾਇਆ ਹੈ ਕਿ ਇਸਲਾਮਿਕ ਸਮੂਹ ਤਬਲੀਗੀ ਜਮਾਤ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਅਤੇ ਉਹਨਾਂ ਦੇ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ।ਇਸ ਦੇ ਨਾਲ ਹੀ ਇਸਲਾਮ ਅਪਨਾਉਣ ਤੋਂ ਇਨਕਾਰ ਕਰਨ 'ਤੇ ਇਕ ਮੁੰਡੇ ਨੂੰ ਅਗਵਾ ਵੀ ਕਰ ਲਿਆ। ਇਸ ਸੰਬੰਧੀ ਸਿੰਧ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ, ਜਿਸ ਵਿਚ ਭੀਲ ਹਿੰਦੂ ਜ਼ਬਰਦਸਤੀ ਧਰਮ ਪਰਿਵਰਤਨ ਦਾ ਵਿਰੋਧ ਕਰਦੇ ਹੋਏ ਦੇਖੇ ਜਾ ਸਕਦੇ ਹਨ।

PunjabKesari

ਤਬਲੀਗੀ ਜਮਾਤ ਦੇ ਵਿਰੁੱਧ ਹੱਥਾਂ ਨਾਲ ਲਿਖੇ ਪੋਸਟਰ ਫੜੇ ਔਰਤਾਂ, ਬੱਚਿਆਂ ਨੂੰ ਨਾਸੂਰਪੁਰ, ਮਟਿਯਾਰ ਵਿਚ ਵਿਰੋਧ ਪ੍ਰਦਰਸ਼ਨ ਕਰਦਿਆਂ ਦੇਖਿਆ ਗਿਆ। ਇਸ ਦੌਰਾਨ ਹਿੰਦੂਆਂ ਦਾ ਕਹਿਣਾ ਸੀ,''ਅਸੀਂ ਮਰਨਾ ਪਸੰਦ ਕਰਾਂਗੇ ਪਰ ਕਦੇ ਇਸਲਾਮ ਨਹੀਂ ਕਬੂਲ ਕਰਾਂਗੇ।'' ਪ੍ਰਦਰਸ਼ਨਕਾਰੀਆਂ ਵੱਲੋਂ ਇਕ ਮਹਿਲਾ ਨੇ ਕਿਹਾ,''ਉਹਨਾਂ ਦੀਆਂ ਜਾਇਦਾਦਾਂ ਨੂੰ ਹੜਪ ਕਰ ਲਿਆ ਗਿਆ, ਘਰਾਂ ਵਿਚ ਭੰਨ-ਤੋੜ ਕੀਤੀ ਗਈ ਅਤੇ ਉਹਨਾਂ ਨੂੰ ਕੁੱਟਿਆ ਗਿਆ।'' ਮਹਿਲਾ ਨੇ ਕਿਹਾ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਹੈਕਿ ਜੇਕਰ ਘਰ ਵਾਪਸ ਚਾਹੀਦਾ ਹੈ ਤਾਂ ਇਸਲਾਮ ਅਪਨਾਉਣਾ ਹੋਵੇਗਾ।

ਬੇਟੇ ਦੀ ਰਿਹਾਈ ਦੀ ਮਹਿਲਾ ਨੇ ਕੀਤੀ ਅਪੀਲ 
ਇਕ ਹੋਰ ਵੀਡੀਓ ਵਿਚ ਇਕ ਮਹਿਲਾ ਜ਼ਮੀਨ 'ਤੇ ਲੰਮੇ ਪਈ ਦੇਖੀ ਜਾ ਸਕਦੀ ਹੈ। ਜੋ ਦੱ ਸਰਹੀ ਹੈਕਿ ਉਸ ਦੇ ਬੇਟੇ ਨੂੰ ਤਬਲੀਗੀ ਜਮਾਤ ਦੇ ਮੈਂਬਰਾਂ ਨੇ ਅਗਵਾ ਕਰ ਲਿਆ ਹੈ। ਮਹਿਲਾ ਆਪਣੇ ਬੇਟੇ ਦੀ ਰਿਹਾਈ ਲਈ ਜਮਾਤ ਤੋਂ ਰਹਿਮ ਦੀ ਭੀਖ ਮੰਗਦੀ ਹੈ। ਪਾਕਿਸਤਾਨ ਦੇ ਸਿੰਧ ਅਤੇ ਪੰਜਾਬ ਸੂਬਿਆਂ ਵਿਚ ਹਿੰਦੂਆਂ ਅਤੇ ਈਸਾਈਆਂ ਦਾ ਸ਼ੋਸ਼ਣ ਜਾਰੀ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐੱਚ.ਆਰ.ਸੀ.ਪੀ.) ਨੇ ਹਾਲ ਵਿਚ ਕਿਹਾ ਕਿ ਇਮਰਾਨ ਖਾਨ ਸਰਕਾਰ ਦੇ ਕਾਰਜਕਾਲ ਵਿਚ ਘੱਟ ਗਿਣਤੀ ਭਾਈਚਾਰਿਆਂ 'ਤੇ ਭਿਆਨਕ ਧਾਰਮਿਕ ਰੂਪ ਨਾਲ ਪ੍ਰੇਰਿਤ ਹਮਲੇ ਹੋਏ ਹਨ।

 

ਸਿੰਧ ਅਤੇ ਪੰਜਾਬ ਵਿਚ ਹਿੰਦੂ ਅਤੇ ਈਸਾਈ ਦੋਵੇਂ ਭਾਈਚਾਰਿਆਂ ਨੂੰ ਪਿਛਲੇ ਸਾਲ ਵੀ ਵੱਡੇ ਪੱਧਰ 'ਤੇ ਜ਼ਬਰਦਸਤੀ ਧਰਮ ਪਰਿਵਰਤਨ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਕਮਿਸ਼ਨ ਨੇ ਕਿਹਾ ਕਿ ਪੰਜਾਬ ਅਤੇ ਸਿੰਧ ਵਿਚ 14 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਗਿਆ, ਉਹਨਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਵਿਆਹ ਕਰਵਾ ਦਿੱਤਾ ਗਿਆ। ਕਮਿਸ਼ਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਲੋਕ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਹਨ ਅਤੇ ਹਿੰਦੂ ਭਾਈਚਾਰਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਕਿਉਂਕਿ ਉਹਨਾਂ 'ਤੇ ਈਸ਼ਨਿੰਦਾ ਦਾ ਦੋਸ਼ ਲਗਾ ਕੇ ਪਰੇਸ਼ਾਨ ਕੀਤਾ ਜਾਂਦਾ ਹੈ।

ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ 'ਚ ਫਸੇ ਭਾਰਤੀ ਕੋਵਿਡ-19 ਸੰਕਟ ਦੌਰਾਨ ਘਰ ਪਹੁੰਚਣ ਲਈ ਬੇਤਾਬ

ਹਿੰਦੂ ਭਾਈਚਾਰਾ ਨਿਸ਼ਾਨੇ 'ਤੇ
ਕਮਿਸ਼ਨ ਦਾ ਕਹਿਣਾ ਹੈ ਕਿ ਹਿੰਦੂ ਭਾਈਚਾਰੇ ਨੂੰ ਲੰਬੇ ਸਮੇਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਮਿਸ਼ਨ ਨੇ ਕਿਹਾ,''ਉਹਨਾਂ ਨੂੰ ਸਕੂਲ ਵਿਚ ਇਸਲਾਮੀ ਅਧਿਐਨ ਸਿੱਖਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਕੁਝ ਚਿੰਤਾਵਾਂ ਇਹ ਵੀ ਹਨ ਕਿ ਈਸਾਈ ਭਾਈਚਾਰੇ ਲਈ ਲੋੜੀਂਦੀ ਦਫਨ ਕਰਨ ਦੀ ਜਗ੍ਹਾ ਅਤੇ ਹਿੰਦੂ ਸਮਾਜ ਲਈ ਸ਼ਮਸ਼ਾਨ ਭੂਮੀ ਨਹੀਂ ਹੈ।'' ਪਾਕਿਸਤਾਨ ਵਿਚ ਅਦਾਲਤ ਨੇ 2014 ਵਿਚ ਧਾਰਮਿਕ ਸਹਿਣਸ਼ੀਲਤਾ, ਪਾਠਕ੍ਰਮ ਵਿਚ ਸੁਧਾਰ, ਮੀਡੀਆ ਵਿਚ ਇਤਰਾਜ਼ਯੋਗ ਭਾਸ਼ਾ ਦੇ ਵਿਰੁੱਧ ਕਾਰਵਾਈ, ਪੂਜਾ ਸਥਲਾਂ ਦੀ ਸੁਰੱਖਿਆ ਲਈ ਇਕ ਵਿਸ਼ੇਸ਼ ਪੁਲਸ ਬਲ ਅਤੇ ਤੁਰੰਤ ਰਜਿਸਟ੍ਰੇਸ਼ਨ ਲਈ ਇਕ ਕਾਰਜ ਬਲ ਦਾ ਗਠਨ ਕਰਨ ਦਾ ਨਿਰਦੇਸ਼ ਦਿੱਤਾ ਸੀ ਪਰ ਐੱਚ.ਆਰ.ਸੀ.ਪੀ. ਨੇ ਕਿਹਾ ਕਿ ਹਾਲੇ ਤੱਕ ਇਸ ਸੰਬੰਧ ਵਿਚ ਕੁਝ ਵੀ ਨਹੀਂ ਹੋਇਆ ਹੈ।


Vandana

Content Editor

Related News