ਪਾਕਿ ਨੇ ਰੱਖਿਆ ਬਜਟ ''ਚ ਕੀਤਾ ਵਾਧਾ, ਸੈਨਾ ''ਤੇ ਖਰਚ ਹੋਣਗੇ 1 ਲੱਖ 37 ਹਜ਼ਾਰ ਕਰੋੜ ਰੁਪਏ

Monday, Jun 14, 2021 - 11:49 AM (IST)

ਪਾਕਿ ਨੇ ਰੱਖਿਆ ਬਜਟ ''ਚ ਕੀਤਾ ਵਾਧਾ, ਸੈਨਾ ''ਤੇ ਖਰਚ ਹੋਣਗੇ 1 ਲੱਖ 37 ਹਜ਼ਾਰ ਕਰੋੜ ਰੁਪਏ

ਇਸਲਾਮਾਬਾਦ (ਬਿਊਰੋ) ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ਕੋਲ ਨਾ ਤਾਂ ਅਰਬ ਦੇਸ਼ਾਂ ਦਾ ਕਰਜ਼ ਚੁਕਾਉਣ ਲਈ ਰਾਸ਼ੀ ਹੈ ਅਤੇ ਨਾ ਹੀ ਦੇਸ਼ ਵਿਚ ਵਿਕਾਸ ਕੰਮਾਂ ਲਈ। ਇਸ ਦੇ ਇਲਾਵਾ ਪਾਕਿਸਤਾਨ ਦੇਸ਼ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਦੋਸਤ ਚੀਨ ਵੱਲੋਂ ਭੇਜੀ ਹੋਈ ਵੈਕਸੀਨ ਨਾਲ ਕੰਮ ਚਲਾ ਰਿਹਾ ਹੈ। ਦੇਸ਼ ਵਿਚ ਗੰਭੀਰ ਖਾਧ ਸੰਕਟ ਪੈਦਾ ਹੋਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਇਸ ਸਭ ਦੇ ਬਾਵਜੂਦ ਪਾਕਿਸਤਾਨ ਹਥਿਆਰਾਂ 'ਤੇ ਖਰਚ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ। ਇਸ ਦੀ ਝਲਕ ਪਾਕਿਸਤਾਨ ਦੇ ਨਵੇਂ ਬਜਟ ਵਿਚ ਦੇਖਣ ਨੂੰ ਮਿਲੀ ਹੈ ਜਿਸ ਦਾ 16 ਫੀਸਦੀ ਹਿੱਸਾ ਰੱਖਿਆ ਖੇਤਰ ਲਈ ਨਿਰਧਾਰਤ ਕੀਤਾ ਗਿਆ ਹੈ। ਜੇਕਰ ਸਿਰਫ ਪਾਕਿਸਤਾਨੀ ਸੈਨਾ ਲਈ ਨਿਰਧਾਰਤ ਬਜਟ ਦੀ ਗੱਲ ਕਰੀਏ ਤਾਂ ਇਹ ਕੁੱਲ ਬਜਟ ਦਾ 7 ਫੀਸਦੀ ਹੈ।

ਪਾਕਿਸਤਾਨ ਸਰਕਾਰ ਨੇ ਬੀਤੇ ਸ਼ੁੱਕਰਵਾਰ ਨੂੰ ਨਵੇਂ ਵਿੱਤੀ ਸਾਲ ਲਈ 8 ਲੱਖ 48 ਹਜ਼ਾਰ 700 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਜਿਸ ਵਿਚ 1 ਲੱਖ 37 ਹਜ਼ਾਰ ਕਰੋੜ ਰੁਪਏ ਦਾ ਰੱਖਿਆ ਬਜਟ ਸ਼ਾਮਲ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 8,100 ਕਰੋੜ ਰੁਪਏ ਵੱਧ ਹੈ।ਪਿਛਲੇ ਸਾਲ ਪਾਕਿਸਤਾਨ ਦਾ ਰੱਖਿਆ ਬਜਟ 1 ਲੱਖ 28 ਹਜ਼ਾਰ 900 ਕਰੋੜ ਰੁਪਏ ਦਾ ਸੀ। ਬਜਟ ਦਸਤਾਵੇਜ਼ ਮੁਤਾਬਕ ਰੱਖਿਆ ਖਰਚ 1370 ਅਰਬ ਰੁਪਏ ਰਹਿਣ ਦਾ ਅਨੁਮਾਨ ਹੈ। ਮੰਤਰੀ ਵੱਲੋਂ ਅਤੇ ਬਜਟ ਦਸਤਾਵੇਜ਼ਾਂ ਵਿਚ ਰੱਖਿਆ ਖਰਚ ਦੇ ਬਾਰੇ ਵਿਚ ਕੋਈ ਵੇਰਵਾ ਦਿੱਤਾ ਗਿਆ। ਇਸ ਨੂੰ ਅਕਸਰ ਗੁਪਤ ਰੱਖਿਆ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖਬਰ-  ਬ੍ਰਿਟੇਨ 'ਚ ਸਰੀਰ ਦੀ ਗੰਧ ਨੂੰ ਸੁੰਘ ਕੇ ਕੋਰੋਨਾ ਦਾ ਪਤਾ ਲਗਾਉਣ ਵਾਲਾ 'ਉਪਕਰਨ' ਵਿਕਸਿਤ

ਵਿੱਤ ਮੰਤਰੀ ਸ਼ੌਕਤ ਤਾਰਿਨ ਨੇ ਨੈਸ਼ਨਲ ਅਸੈਂਬਲੀ ਵਿਚ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਨੇ ਜਨਤਕ ਖੇਤਰ ਦੇ ਵਿਕਾਸ ਪ੍ਰੋਗਰਾਮ (ਪੀ.ਐੱਸ.ਡੀ.ਪੀ.) ਦੇ ਤਹਿਤ 2136 ਅਰਬ ਰੁਪਏ ਨਿਰਧਾਰਤ ਕੀਤੇ ਹਨ ਇਹ ਪਿਛਲੇ ਸਾਲ ਦੇ ਮੁਕਾਬਲੇ 37 ਫੀਸਦੀ ਵੱਧ ਹੈ। ਉਹਨਾਂ ਨੇ ਕਿਹਾ,''ਸਾਡਾ ਵਿੱਤੀ ਸਾਲ 2021-22 ਲਈ ਜੀ.ਡੀ.ਪੀ. ਵਾਧਾ ਦਰ ਟੀਚਾ 4.8 ਫੀਸਦੀ ਹੈ ਪਰ ਅਸੀਂ ਵਾਧੇ ਨੂੰ ਗਤੀ ਦੇਣ ਲਈ ਜਿਹੜੇ ਉਪਾਅ ਕੀਤੇ ਹਨ ਉਹ ਉਸ ਨਾਲੋਂ ਵੱਧ ਰਹਿ ਸਕਦੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਆਉਣ ਵਾਲੇ ਸਾਲਾਂ ਵਿਚ 6 ਤੋਂ 7 ਫੀਸਦੀ ਵਾਧੇ ਦਾ ਟੀਚਾ ਲੈ ਕੇ ਚੱਲ ਰਹੀ ਹੈ।'' 

ਮੰਤਰੀ ਨੇ ਕਾਮਿਆਂ ਨੇ ਘੱਟੋ-ਘੱਟ ਤਨਖਾਹ 20,000 ਰੁਪਏ ਤੈਅ ਕਰਨ ਦੀ ਵੀ ਘੋਸ਼ਣਾ ਕੀਤੀ। ਉਹਨਾਂ ਨੇ ਕੋਰੋਨਾ ਵਾਇਰਸ ਟੀਕਿਆਂ ਦੀ ਖਰੀਦ ਲਈ 1.1 ਅਰਬ ਅਮਰੀਕੀ ਡਾਲਰ ਅਤੇ ਕੋਵਿਡ-19 ਐਮਰਜੈਂਸੀ ਫੰਡ ਲਈ 100 ਅਰਬ ਰੁਪਏ ਕਰਨ ਦੀ ਘੋਸ਼ਣਾ ਕੀਤੀ। ਤਾਰਿਨ ਨੇ ਕਿਹਾ ਕਿ ਜਲਵਾਯੂ ਤਬਦੀਲੀ ਦੀ ਰੋਕਥਾਮ ਨਾਲ ਜੁੜੇ ਪ੍ਰਾਜੈਕਟਾਂ ਲਈ 14 ਅਰਬ ਰੁਪਏ ਅਲਾਟ ਕੀਤੇ ਗਏ ਹਨ।ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੰਘੀ ਸਰਕਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ 60 ਅਰਬ ਰੁਪਏ ਉਪਲਬਧ ਕਰਾਏਗਾ। ਪਿਛਲੇ ਸਾਲ 56 ਅਰਬ ਰੁਪਏ ਦੀ ਵਿਵਸਥਾ ਕੀਤੀ ਗਈ ਸੀ। ਇਸ ਦੇ ਇਲਾਵਾ ਗਿਲਗਿਤ-ਬਾਲਟੀਸਤਾਨ ਲਈ 47 ਅਰਬ ਰੁਪਏ ਬਜਟ ਵਿਚ ਰੱਖੇ ਗਏ ਹਨ। ਪਿਛਲੇ ਸਾਲ ਇਹ ਰਾਸ਼ੀ 32 ਅਰਬ ਰੁਪਏ ਸੀ।
ਨੋਟ- ਪਾਕਿ ਨੇ ਰੱਖਿਆ ਬਜਟ 'ਚ ਕੀਤਾ ਵਾਧਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News