ਪਾਕਿ ''ਚ ਹਿੰਦੂ ਕੁੜੀ ਅਗਵਾ, ਮਾਪਿਆਂ ਨੇ ਜਤਾਈ ਚਿੰਤਾ
Thursday, Apr 08, 2021 - 05:58 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।ਕਦੇ ਈਸ਼ਨਿੰਦਾ ਦੇ ਨਾਮ 'ਤੇ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਕਦੇ ਘੱਟ ਗਿਣਤੀ ਭਾਈਚਾਰੇ ਦੀਆਂ ਧੀਆਂ-ਭੈਣਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਬੀਤੇ ਸ਼ਨੀਵਾਰ ਇਕ 22 ਸਾਲਾ ਹਿੰਦੂ ਕੁੜੀ ਆਰਤੀ ਬਾਈ ਨੂੰ ਲਰਕਾਨਾ ਜ਼ਿਲ੍ਹੇ ਦੇ ਅਲੀ ਗੌਹਰ ਇਲਾਕੇ ਤੋਂ ਅਗਵਾ ਕਰ ਲਿਆ ਗਿਆ। ਆਰਤੀ ਦੇ ਪਿਤਾ ਡਾਕਟਰ ਨਮੋ ਮਲ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਰੇਸ਼ਮ ਗਲੀ ਸਥਿਤ ਬਿਊਟੀ ਪਾਰਲਰ ਵਿਚ ਕੰਮ ਕਰਦੀ ਹੈ। 3 ਅਪ੍ਰੈਲ ਨੂੰ ਉਹ ਪਾਰਲਰ ਜਾਣ ਲਈ ਘਰੋਂ ਨਿਕਲੀ ਪਰ ਜਦੋਂ ਦੇਰ ਸ਼ਾਮ ਤੱਕ ਉਹ ਘਰ ਨਾ ਪਰਤੀ ਤਾਂ ਪਿਤਾ ਨੇ ਉਸ ਦੇ ਅਗਵਾ ਹੋਣ ਦਾ ਸ਼ੱਕ ਜਤਾਉਂਦਿਆਂ ਪੁਲਸ ਤੋਂ ਉਸ ਨੂੰ ਲੱਭਣ ਦੀ ਅਪੀਲ ਕੀਤੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਗੰਭੀਰ ਬੀਮਾਰੀ ਨਾਲ ਪੀੜਤ ਭਾਰਤੀ ਬੱਚੀ ਲਈ ਅਮਰੀਕੀ ਡਾਕਟਰ 'ਆਖਰੀ ਆਸ'
ਦੀ ਰਾਈਜ਼ ਨਿਊਜ਼ ਨੇ ਕੁੜੀ ਦੇ ਅਗਵਾ ਹੋਣ ਦੀ ਪੁਸ਼ਟੀ ਕੀਤੀ ਹੈ। ਆਰਤੀ ਦਾ ਪਰਿਵਾਰ ਨਾ ਸਿਰਫ ਧੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਸਗੋਂ ਉਸ ਦੇ ਰਹੱਸਮਈ ਢੰਗ ਨਾਲ ਲਾਪਤਾ ਹੋਣ ਨਾਲ ਹੈਰਾਨ ਹੈ। ਦੇਸ਼ ਵਿਚ ਜਿਨਸੀ ਬਦਸਲੂਕੀ ਨਾਲ ਪਰੇਸ਼ਾਨ ਘੱਟ ਗਿਣਤੀ ਭਾਈਚਾਰੇ ਨੂੰ ਚੁੱਪ ਕਰਾਉਣ ਲਈ ਸੱਤਾ ਪੱਖ ਅਗਵਾ ਅਤੇ ਕੁੱਟਮਾਰ ਜਿਹੇ ਢੰਗ ਵਰਤਦਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਕਈ ਮੌਕਿਆਂ 'ਤੇ ਘੱਟ ਗਿਣਤੀਆਂ ਨੂੰ ਹਰ ਹਾਲ ਵਿਚ ਸੁਰੱਖਿਆ ਦੇਣ ਦੀ ਗੱਲ ਕਹਿ ਚੁੱਕੇ ਹਨ ਪਰ ਉਹਨਾਂ ਦੀ ਕੋਸ਼ਿਸ਼ ਜ਼ਮੀਨੀ ਪੱਧਰ 'ਤੇ ਨਹੀਂ ਦਿੱਸਦੀ।