ਜਦੋਂ ਪਾਕਿ ਸਾਂਸਦ ਨੇ ਪੀ.ਐੱਮ. ਸ਼ਾਹਬਾਜ਼ ਸ਼ਰੀਫ ਨੂੰ ਦੱਸਿਆ ''ਅੰਤਰਰਾਸ਼ਟਰੀ ਭਿਖਾਰੀ'', ਵੀਡੀਓ ਵਾਇਰਲ

04/13/2022 1:49:48 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿੱਚ ਸਿਆਸੀ ਉਥਲ-ਪੁਥਲ ਦਰਮਿਆਨ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਸੱਤਾ ਵਿੱਚ ਆ ਗਏ ਹਨ। ਸ਼ਾਹਬਾਜ਼ ਸ਼ਰੀਫ ਜਦੋਂ ਪਾਕਿਸਤਾਨੀ ਸੰਸਦ ਵਿੱਚ ਭਰੋਸੇ ਦਾ ਵੋਟ ਹਾਸਲ ਰਹੇ ਸਨ, ਉਦੋਂ ਇਮਰਾਨ ਖਾਨ ਦੀ ਪਾਰਟੀ ਦੇ ਇੱਕ ਮੈਂਬਰ ਨੇ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਨ੍ਹਾਂ ਨੂੰ 'ਅੰਤਰਰਾਸ਼ਟਰੀ ਭਿਖਾਰੀ' ਕਿਹਾ ਗਿਆ। ਸੰਸਦ ਦੀ ਨੈਸ਼ਨਲ ਅਸੈਂਬਲੀ ਵਿੱਚ ਬਣੀ ਪੀਟੀਆਈ ਸਾਂਸਦ ਫਹੀਮ ਖਾਨ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ।ਇਸ ਵੀਡੀਓ 'ਚ ਸ਼ਾਹਬਾਜ਼ ਸ਼ਰੀਫ ਖੁਦ ਨਜ਼ਰ ਆ ਰਹੇ ਹਨ। 

ਫਹੀਮ ਖਾਨ ਪਾਕਿਸਤਾਨ ਦੇ ਕਰਾਚੀ ਤੋਂ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੇ ਖੁਦ ਸ਼ਾਹਬਾਜ਼ ਸ਼ਰੀਫ ਦੇ ਸਾਹਮਣੇ ਇਹ ਵੀਡੀਓ ਸ਼ੂਟ ਕੀਤਾ ਸੀ। ਜਦੋਂ ਉਨ੍ਹਾਂ ਨੇ ਇਹ ਵੀਡੀਓ ਬਣਾਈ, ਉਸ ਸਮੇਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਦ ਮੈਂਬਰ ਆਪਣਾ ਅਸਤੀਫਾ ਦੇ ਰਹੇ ਸਨ। ਇਸ ਵੀਡੀਓ 'ਚ ਫਹੀਮ ਕੁਝ ਦੇਰ ਲਈ ਹੀ ਨਜ਼ਰ ਆ ਰਿਹਾ ਹੈ ਅਤੇ ਇਸ ਤੋਂ ਬਾਅਦ ਉਹ ਕੈਮਰਾ ਸ਼ਾਹਬਾਜ਼ ਸ਼ਰੀਫ ਵੱਲ ਮੋੜ ਲੈਂਦਾ ਹੈ। 

 

ਪੜ੍ਹੋ ਇਹ ਅਹਿਮ ਖ਼ਬਰ- ਔਰਤ ਦੇ ਜਜ਼ਬੇ ਨੂੰ ਸਲਾਮ, ਆਪਣੇ ਮਾਤਾ-ਪਿਤਾ ਨੂੰ ਬਚਾਉਣ ਲਈ ਜਾਪਾਨ ਤੋਂ ਪਹੁੰਚੀ ਯੂਕ੍ਰੇਨ 

ਸ਼ਾਹਬਾਜ਼ ਨੂੰ ਦੱਸਿਆ ਅੰਤਰਰਾਸ਼ਟਰੀ ਭਿਖਾਰੀ
ਫਹੀਮ ਦਾ ਕਹਿਣਾ ਹੈ ਕਿ ਸ਼ਾਹਬਾਜ਼ ਸ਼ਰੀਫ ਅੰਤਰਰਾਸ਼ਟਰੀ ਭਿਖਾਰੀ ਹੈ।ਫਹੀਮ ਨੇ ਜ਼ੋਰ ਦੇ ਕੇ ਕਿਹਾ ਕਿ ਪੀਟੀਆਈ ਇੱਕ ਇਮਾਨਦਾਰ ਪਾਰਟੀ ਹੈ ਜਦਕਿ ਸ਼ਾਹਬਾਜ਼ ਸ਼ਰੀਫ ਇੱਕ ਅਸਲੀ ਭਿਖਾਰੀ ਹੈ। ਉਸ ਵੱਲੋਂ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਸ਼ਾਹਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲ ਲਈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇਸ਼ ਦੀ ਰਾਜਨੀਤਕ ਵਿਵਸਥਾ 'ਚ ਉਥਲ-ਪੁਥਲ ਅਤੇ ਵਾਰ-ਵਾਰ ਅੰਦੋਲਨਾਂ ਤੋਂ ਬਾਅਦ ਸੱਤਾ 'ਚ ਆਏ ਹਨ। ਸ਼ਰੀਫ਼ ਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਜਸ਼ਨ ਸਿਆਸੀ ਅਤੇ ਆਰਥਿਕ ਤੌਰ 'ਤੇ ਸੰਕਟ ਵਿੱਚ ਘਿਰੇ ਦੇਸ਼ ਵਿੱਚ ਘੱਟਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਉਨ੍ਹਾਂ ਦਾ ਹਰ ਪਾਸੇ ਸਵਾਗਤ ਵੀ ਕੀਤਾ ਜਾ ਰਿਹਾ ਹੈ।ਪਾਕਿਸਤਾਨ ਵਿੱਚ ਤਣਾਅ ਪਹਿਲਾਂ ਨਾਲੋਂ ਘੱਟ ਹੁੰਦਾ ਜਾਪਦਾ ਹੈ, ਕਿਉਂਕਿ ਨਵੇਂ ਪ੍ਰਧਾਨ ਮੰਤਰੀ ਸਿਸਟਮ ਨੂੰ ਠੀਕ ਕਰਨ ਵਿੱਚ ਰੁੱਝੇ ਹੋਏ ਹਨ ਪਰ ਦੇਸ਼ ਨੂੰ ਦਰਪੇਸ਼ ਸਿਆਸੀ ਸੰਕਟ ਬਾਰੇ ਮੌਜੂਦਾ ਅਨਿਸ਼ਚਿਤਤਾ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ। 

ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਦੀ ਪਾਰਟੀ ਦੇ 8 ਸੋਸ਼ਲ ਮੀਡੀਆ ਵਰਕਰ ਗ੍ਰਿਫ਼ਤਾਰ


Vandana

Content Editor

Related News