ਅਦਾਲਤ ਨੇ ਸਾਬਕਾ PM ਇਮਰਾਨ ਖਾਨ ਨੂੰ ਕੀਤਾ ਬਰੀ ਤੇ ਪਤਨੀ ਨੂੰ ਵੀ ਰਾਹਤ
Saturday, Jul 13, 2024 - 05:13 PM (IST)
ਇਸਲਾਮਾਬਾਦ - ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਗੈਰ-ਕਾਨੂੰਨੀ ਵਿਆਹ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਉਨ੍ਹਾਂ ਦੀ ਪਾਰਟੀ ਅਤੇ ਵਕੀਲ ਨੇ ਜਾਣਕਾਰੀ ਦਿੱਤੀ ਹੈ।
71 ਸਾਲਾ ਇਮਰਾਨ ਖਾਨ ਅਤੇ ਉਸਦੀ ਪਤਨੀ ਬੁਸ਼ਰਾ ਖਾਨ( ਬੁਸ਼ਰਾ ਬੀਬੀ) ਨੂੰ ਫਰਵਰੀ ਵਿੱਚ ਪਾਕਿਸਤਾਨ ਦੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ, ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਜ਼ਿਕਰਯੋਗ ਹੈ ਕਿ ਉਸ ਸਮੇਂ ਇੱਕ ਅਦਾਲਤ ਨੇ ਉਹਨਾਂ ਨੂੰ ਪਿਛਲੇ ਵਿਆਹ ਤੋਂ ਤਲਾਕ ਅਤੇ ਖਾਨ ਨਾਲ ਉਸਦੇ ਵਿਆਹ ਵਿੱਚ ਲੋੜੀਂਦੇ ਅੰਤਰਾਲ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਕਰਕੇ ਇਸਲਾਮੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਸੀ।
ਬਰੀ ਕਰਨ ਦਾ ਇਹ ਫ਼ੈਸਲਾ ਖਾਨ ਲਈ ਇੱਕ ਮਹੱਤਵਪੂਰਨ ਕਾਨੂੰਨੀ ਜਿੱਤ ਵਜੋਂ ਆਇਆ ਹੈ, ਜਿਸ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਕਈ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਆਦਾਲਤ ਦਾ ਇਹ ਹੁਕਮਰਾਨ(ਆਦੇਸ਼) ਪਿਛਲੀ ਸਜ਼ਾ ਨੂੰ ਉਲਟਾ ਦਿੰਦਾ ਹੈ ਅਤੇ ਜੋੜੇ ਨੂੰ ਉਨ੍ਹਾਂ ਦੇ ਵਿਆਹ ਸੰਬੰਧੀ ਕਿਸੇ ਵੀ ਗਲਤ ਕੰਮ ਤੋਂ ਬਰੀ ਕਰਦਾ ਹੈ।