ਨਕਾਬਪੋਸ਼ਾਂ ਨੇ ਹਥਿਆਰਾਂ ਦੀ ਨੋਕ ''ਤੇ ਲੁੱਟਿਆ ਬਾਬਰਪੁਰ ''ਚ ਸ਼ਰਾਬ ਦਾ ਠੇਕਾ
Saturday, Apr 11, 2026 - 06:13 PM (IST)
ਭਾਦਸੋਂ/ਨਾਭਾ (ਅਵਤਾਰ, ਖੁਰਾਣਾ) : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਬਾਬਰਪੁਰ ਵਿਖੇ ਹਥਿਆਰਾਂ ਦੀ ਨੋਕ 'ਤੇ ਨਕਾਬਪੋਸ਼ਾਂ ਵਲੋਂ ਸ਼ਰਾਬ ਦਾ ਠੇਕਾ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਬਾਬਰਪੁਰ ਵਿਖੇ ਬੀਤੀ ਰਾਤ 8 ਵਜੇ ਦੇ ਕਰੀਬ ਗੱਡੀ ਵਿਚ ਆਏ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਠੇਕੇ ਦੇ ਕਰਿੰਦੇ ਤੋਂ ਪਿਸਟਲ ਦੀ ਨੋਕ 'ਤੇ ਠੇਕੇ 'ਤੇ ਲੱਗੇ ਜਿੰਦੇ ਨੂੰ ਲੋਹੇ ਦੀ ਰਾੜ ਨਾਲ ਤੋੜ ਕੇ ਠੇਕੇ ਦੇ ਕਰਿੰਦੇ ਨੂੰ ਹੇਠਾਂ ਸੁੱਟ ਕੇ ਗੱਲਾਂ ਚੁੱਕ ਕੇ ਆਪਣੇ ਨਾਲ ਲੈ ਗਏ। ਠੇਕੇ 'ਤੇ ਪਏ ਗੱਲੇ ਵਿਚ ਕਰੀਬ 27 ਹਜ਼ਾਰ ਦੀ ਨਗਦੀ ਸੀ। ਘਟਨਾ ਦੀ ਵਾਰਦਾਤ ਵਿਚ ਸ਼ਾਮਲ ਤਿੰਨ ਵਿਅਕਤੀ ਦੱਸੇ ਜਾ ਰਹੇ ਹਨ ਜਿਨਾਂ ਦੇ ਮੂੰਹ ਢਕੇ ਹੋਏ ਸਨ। ਠੇਕੇ 'ਤੇ ਕੰਮ ਕਰਨ ਵਾਲੇ ਕਰਿੰਦੇ ਅਖਿਲੇਸ਼ ਪਾਲ ਨੇ ਲੁੱਟ ਦੀ ਵਾਰਦਾਤ ਦੀ ਜਾਣਕਾਰੀ ਦਿੱਤੀ ਅਤੇ ਦੂਜੇ ਪਾਸੇ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ।
ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਦੋ ਨਕਾਬਪੋਸ਼ ਵਿਅਕਤੀ ਆਏ ਅਤੇ ਇਕ ਵਿਅਕਤੀ ਗੱਡੀ ਵਿਚ ਬੈਠਾ ਸੀ। ਮੈਨੂੰ ਇੰਝ ਜਾਪਿਆ ਕਿ ਉਹ ਸ਼ਰਾਬ ਲੈਣ ਲਈ ਆਏ ਹਨ। ਜਦੋਂ ਉਨ੍ਹਾਂ ਨੇ ਮੇਰੇ 'ਤੇ ਸਿੱਧਾ ਹੀ ਪਿਸਟਲ ਤਾਣ ਦਿੱਤਾ ਅਤੇ ਮੈਂ ਡਰ ਗਿਆ ਅਤੇ ਉਨ੍ਹਾਂ ਵੱਲੋਂ ਅੰਦਰ ਲੱਗੇ ਤਾਲੇ ਤੇ ਰਾੜ ਮਾਰ ਕੇ ਤਾਲਾ ਵੀ ਤੋੜ ਦਿੱਤਾ ਅਤੇ ਅੰਦਰ ਗੱਲੇ ਵਿਚ 27 ਹਜ਼ਾਰ ਰੁਪਏ ਗੱਲੇ ਸਮੇਤ ਲੈ ਗਏ ਉਸ ਨੇ ਰੌਲਾ ਵੀ ਪਾਇਆ ਪਰ ਉਹ ਪੰਜ ਮਿੰਟਾਂ ਵਿਚ ਫਰਾਰ ਹੋ ਗਏ। ਦੰਦਰਾਲਾ ਢੀਂਡਸਾ ਦੇ ਚੌਂਕੀ ਇੰਚਾਰਜ ਮਨਜਿੰਦਰ ਸਿੰਘ ਨੇ ਦੱਸਿਆ ਕਿ ਜੋ ਇਹ ਵਾਰਦਾਤ ਦੀ ਘਟਨਾ ਹੈ ਰਾਤ ਦੀ ਹੈ। ਇਸ ਸਬੰਧੀ ਅਸੀਂ ਸੀਸੀਟੀਵੀ ਖੰਗਾਲ ਰਹੇ ਹਾਂ ਅਤੇ ਛੇਤੀ ਹੀ ਆਰੋਪੀਆਂ ਨੂੰ ਫੜ ਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਵਾਂਗੇ।
