ਚੀਫ਼ ਵਿਜੀਲੈਂਸ ਅਫਸਰ ਦੀ ਸਖ਼ਤੀ ਮਗਰੋਂ ਐਕਸ਼ਨ ’ਚ ਨਿਗਮ, JP ਨਗਰ ’ਚ ਬਿਨਾਂ ਨਕਸ਼ਾ ਬਣੀਆਂ 4 ਦੁਕਾਨਾਂ ਸੀਲ

Sunday, Apr 19, 2026 - 08:15 AM (IST)

ਚੀਫ਼ ਵਿਜੀਲੈਂਸ ਅਫਸਰ ਦੀ ਸਖ਼ਤੀ ਮਗਰੋਂ ਐਕਸ਼ਨ ’ਚ ਨਿਗਮ, JP ਨਗਰ ’ਚ ਬਿਨਾਂ ਨਕਸ਼ਾ ਬਣੀਆਂ 4 ਦੁਕਾਨਾਂ ਸੀਲ

ਜਲੰਧਰ (ਖੁਰਾਣਾ) : ਜੇ. ਪੀ. ਨਗਰ ਰੋਡ ’ਤੇ ਗੈਰ-ਕਾਨੂੰਨੀ ਢੰਗ ਨਾਲ ਬਣੀਆਂ ਦੁਕਾਨਾਂ ਖ਼ਿਲਾਫ਼ ਨਗਰ ਨਿਗਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਗਮ ਦੀ ਟੀਮ ਨੇ ਹਾਲ ਹੀ ਵਿਚ ਬਿਨਾਂ ਨਕਸ਼ਾ ਪਾਸ ਕਰਵਾਏ ਬਣਾਈਆਂ ਗਈਆਂ 4 ਦੁਕਾਨਾਂ ਨੂੰ ਸੀਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੁਝ ਹਫ਼ਤੇ ਪਹਿਲਾਂ ਲੋਕਲ ਬਾਡੀਜ਼ ਵਿਭਾਗ, ਪੰਜਾਬ ਦੇ ਚੀਫ਼ ਵਿਜੀਲੈਂਸ ਅਫ਼ਸਰ (ਸੀ. ਵੀ. ਓ.) ਨੇ ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਜਲੰਧਰ ਵਿਚ ਟੀਮ ਸਮੇਤ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਸ਼ਹਿਰ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਹੋਈਆਂ ਦਰਜਨਾਂ ਗੈਰ-ਕਾਨੂੰਨੀ ਉਸਾਰੀਆਂ ਦੀ ਜਾਂਚ ਕੀਤੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਲੁੱਟ, ਸ਼ਰਾਬ ਠੇਕੇਦਾਰ ਦੇ ਕਰਿੰਦੇ ਕੋਲੋਂ ਨਕਦੀ ਨਾਲ ਭਰਿਆ ਬੈਗ ਖੋਹ ਕੇ 3 ਨਕਾਬਪੋਸ਼ ਫਰਾਰ

ਜਾਂਚ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਲਾਪ੍ਰਵਾਹੀ ਕਾਰਨ ਸ਼ਹਿਰ ਵਿਚ ਗੈਰ-ਕਾਨੂੰਨੀ ਉਸਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਇਨ੍ਹਾਂ ਉਸਾਰੀਆਂ ’ਤੇ ਰੋਕ ਨਹੀਂ ਲੱਗ ਰਹੀ ਸੀ, ਜਿਸ ਕਾਰਨ ਸੀ. ਵੀ. ਓ. ਨੂੰ ਖੁਦ ਜਲੰਧਰ ਆ ਕੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦੇਣੇ ਪਏ। ਸੀ. ਵੀ. ਓ. ਦੀ ਵਿਜ਼ਿਟ ਦੌਰਾਨ ਜੇ. ਪੀ. ਨਗਰ ਰੋਡ ’ਤੇ ਲਗਭਗ 50 ਗੈਰ-ਕਾਨੂੰਨੀ ਦੁਕਾਨਾਂ ਦੀ ਉਸਾਰੀ ਪਾਈ ਗਈ ਸੀ। ਇਸ ਸਬੰਧ ਵਿਚ ਸੀ. ਵੀ. ਓ. ਨੇ ਨਿਗਮ ਅਧਿਕਾਰੀਆਂ ਤੋਂ ਸਾਰੀਆਂ ਗੈਰ-ਕਾਨੂੰਨੀ ਉਸਾਰੀਆਂ ਦੀ ਰਿਪੋਰਟ ਵੀ ਤਲਬ ਕੀਤੀ ਸੀ ਪਰ ਅਜੇ ਤੱਕ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਠੋਸ ਕਾਰਵਾਈ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਖ਼ਿਲਾਫ਼ ਨਹੀਂ ਦਰਜ ਹੋਵੇਗੀ FIR, ਹਾਈ ਕੋਰਟ ਨੇ ਆਪਣੇ ਹੀ ਫੈਸਲੇ 'ਤੇ ਲਾਈ ਰੋਕ!

ਹਾਲਾਂਕਿ, ਜਿਹੜੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਗਈ ਸੀ, ਉਨ੍ਹਾਂ ਵਿਚੋਂ ਕੁਝ ਮਾਮਲਿਆਂ ’ਤੇ ਹੁਣ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸੇ ਸਿਲਸਿਲੇ ਵਿਚ ਨਗਰ ਨਿਗਮ ਦੀ ਟੀਮ ਨੇ ਜੇ. ਪੀ. ਨਗਰ ਰੋਡ ’ਤੇ ਚਾਰ ਗੈਰ-ਕਾਨੂੰਨੀ ਦੁਕਾਨਾਂ ਨੂੰ ਸੀਲ ਕਰ ਦਿੱਤਾ। ਸੂਤਰਾਂ ਅਨੁਸਾਰ, ਆਉਣ ਵਾਲੇ ਦਿਨਾਂ ਵਿਚ ਨਗਰ ਨਿਗਮ ਵੱਲੋਂ ਹੋਰ ਗੈਰ-ਕਾਨੂੰਨੀ ਉਸਾਰੀਆਂ ’ਤੇ ਵੀ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News