ਮਾਲ ਆਫ ਅਮਰੀਕਾ ''ਚ ਗੋਲੀਬਾਰੀ, 19 ਸਾਲਾ ਨੌਜਵਾਨ ਦੀ ਮੌਤ

Saturday, Dec 24, 2022 - 12:32 PM (IST)

ਮਾਲ ਆਫ ਅਮਰੀਕਾ ''ਚ ਗੋਲੀਬਾਰੀ, 19 ਸਾਲਾ ਨੌਜਵਾਨ ਦੀ ਮੌਤ

ਬਲੂਮਿੰਗਟਨ (ਭਾਸ਼ਾ) : ਅਮਰੀਕਾ ਦੇ ਉਪਨਗਰ ਮਿਨੀਆਪੋਲਿਸ ਦੇ 'ਮਾਲ ਆਫ ਅਮਰੀਕਾ' ਵਿਚ ਸ਼ੁੱਕਰਵਾਰ ਸ਼ਾਮ ਨੂੰ ਗੋਲੀਬਾਰੀ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮਾਲ ਬੰਦ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬਲੂਮਿੰਗਟਨ ਦੇ ਪੁਲਸ ਮੁਖੀ ਬੁਕਰ ਹੋਜ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਮਾਰੇ ਗਏ ਨੌਜਵਾਨ ਦੀ ਉਮਰ 19 ਸਾਲ ਸੀ। ਉਥੇ ਹੀ ਇੱਕ ਗੋਲੀ ਇੱਕ ਰਾਹਗੀਰ ਦੀ ਜੈਕੇਟ ਨੂੰ ਛੂਹ ਕੇ ਨਿਕਲ ਗਈ। ਹੋਜ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮਾਲ ਵਿਚ ਦੋ ਸਮੂਹਾਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਫਿਰ ਇਕ ਵਿਅਕਤੀ ਨੇ ਬੰਦੂਕ ਕੱਢੀ ਅਤੇ ਨੌਜਵਾਨ 'ਤੇ ਕਈ ਗੋਲੀਆਂ ਚਲਾਈਆਂ।

ਮਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਲੂਮਿੰਗਟਨ ਪੁਲਸ ਵਿਭਾਗ ਨੇ ਰਾਤ 8 ਵਜੇ ਗੋਲੀਬਾਰੀ ਦੇ ਤੁਰੰਤ ਬਾਅਦ ਕਾਰਵਾਈ ਕੀਤੀ। ਇਸ ਤੋਂ ਪਹਿਲਾਂ, ਮਾਲ ਨੇ ਟਵੀਟ ਕੀਤਾ ਕਿ ਦੁਕਾਨਦਾਰਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਕਰੀਬ ਇਕ ਘੰਟੇ ਤੱਕ ਮਾਲ ਬੰਦ ਰਿਹਾ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿੱਚ ਦੁਕਾਨਦਾਰ ਦੁਕਾਨਾਂ ਵਿੱਚ ਲੁਕੇ ਹੋਏ ਅਤੇ ਮਾਲਾਂ ਵਿੱਚ ਘੋਸ਼ਣਾ ਕਰਕੇ ਲੋਕਾਂ ਨੂੰ ਪਨਾਹ ਲੈਣ ਦੀ ਚੇਤਾਵਨੀ ਦਿੰਦੇ ਹੋਏ ਦਿਖਾਈ ਦਿੱਤੇ। ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਕ੍ਰਿਸਮਸ ਤੋਂ ਪਹਿਲਾਂ ਅਮਰੀਕਾ ਦੇ ਮਾਲਜ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਹਨ। 1992 ਵਿੱਚ ਖੋਲ੍ਹਿਆ ਗਿਆ, 'ਮਾਲ ਆਫ ਅਮਰੀਕਾ' ਆਪਣੀ ਸ਼ੁਰੂਆਤ ਤੋਂ ਹੀ ਸੈਲਾਨੀਆਂ ਦਾ ਆਕਰਸ਼ਣ ਰਿਹਾ ਹੈ। ਇਸ ਮਾਲ ਵਿਚ ਬੰਦੂਕ ਲਿਜਾਣ ਦੀ ਪਾਬੰਦੀ ਹੈ, ਪਰ ਪ੍ਰਵੇਸ਼ ਦੁਆਰ 'ਤੇ ਕੋਈ ਮੈਟਲ ਡਿਟੈਕਟਰ ਨਹੀਂ ਲੱਗੇ ਹਨ।


author

cherry

Content Editor

Related News