ਦੁਨੀਆ ਲਈ ਮੁਸੀਬਤ ਬਣ ਸਕਦੈ ਓਮੀਕ੍ਰੋਨ, WHO ਨੇ ਜਤਾਈ ਚਿੰਤਾ

Tuesday, Dec 14, 2021 - 09:15 PM (IST)

ਇੰਟਰਨੈਸ਼ਨਲ ਡੈਸਕ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਕੋਵਿਡ-19 ਦੇ ਨਵੇਂ ਰੂਪ ਓਮੀਕ੍ਰੋਨ ਨਾਲ ਹਸਪਤਾਲ 'ਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਬ੍ਰਿਟੇਨ ਦੀ ਸਿਹਤ ਏਜੰਸੀ ਨੇ ਸੋਮਵਾਰ ਨੂੰ ਓਮੀਕ੍ਰੋਨ ਨਾਲ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ। ਡਬਲਯੂ.ਐੱਚ.ਓ. ਨੇ ਰਿਲੀਜ਼ ਜਾਰੀ ਕਰ ਦੱਸਿਆ ਕਿ ਗਲੋਬਲ ਤੌਰ 'ਤੇ ਇਸ ਵੇਰੀਐਂਟ ਨਾਲ ਜੁੜੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਨਾਲ ਹਸਪਤਾਲ 'ਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਵਿਭਾਗ ਦਾ ਖੁਲਾਸਾ : ਦੁਨੀਆ ਭਰ 'ਚ ਫੌਜੀ ਟਿਕਾਣੇ ਬਣਾ ਰਿਹੈ ਚੀਨ

ਡਬਲਯੂ.ਐੱਚ.ਓ. ਨੇ ਕਿਹਾ ਕਿ ਕਈ ਦੇਸ਼ਾਂ 'ਚ ਲਗਾਤਾਰ ਸਾਰੇ ਮਾਮਲਿਆਂ ਅਤੇ ਮੌਤ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਦੀ ਸਮਰਥਾ ਨਹੀਂ ਹੈ, ਜਿਸ ਨਾਲ ਕਿਸੇ ਵਿਸ਼ੇਸ਼ ਰੂਪ ਨਾਲ ਮੌਤਾਂ ਦੀ ਸਹੀ ਜਾਣਕਾਰੀ ਪ੍ਰਾਪਤ ਕਰਨਾ ਕਾਫੀ ਮੁਸ਼ਕਲ ਹੈ। ਕੋਵਿਡ-19 ਦਾ ਨਵਾਂ ਰੂਪ ਓਮੀਕ੍ਰੋਨ ਕਿੰਨਾ ਖਤਰਨਾਕ ਹੈ, ਇਸ ਦਾ ਪਤਾ ਮਾਮਲਿਆਂ 'ਚ ਵਾਧਾ ਅਤੇ ਉਸ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ 'ਚ ਦੇਰੀ ਦੇ ਕਾਰਨ ਅਗਲੇ ਕੁਝ ਹਫ਼ਤਿਆਂ 'ਚ ਹੀ ਜਾਣਕਾਰੀ ਮਿਲ ਪਾਏਗੀ। ਡਬਲਯੂ.ਐੱਚ.ਓ. ਮੁਤਾਬਕ ਓਮੀਕ੍ਰੋਨ ਰੂਪ ਨਾਲ ਇਨਫੈਕਟਿਡ ਹੋਏ ਮਰੀਜ਼ਾਂ ਦੀ ਸਪੱਸ਼ਟ ਜਾਣਕਾਰੀ ਲਈ ਵਾਧੂ ਜਾਣਕਾਰੀ ਜ਼ਰੂਰੀ ਹੈ, ਜਿਸ 'ਚ ਸਾਰੇ ਦੇਸ਼ ਹਸਪਤਾਲ 'ਚ ਦਾਖਲ ਮਰੀਜ਼ਾਂ ਦਾ ਰਿਕਾਰਡ ਡਬਲਯੂ.ਐੱਚ.ਓ. ਕਲੀਨਿਕਲ ਡਾਟਾ ਪਲੇਟਫਾਰਮ 'ਤੇ ਸਾਂਝਾ ਕਰ ਸਕਦੇ ਹਨ।

ਇਹ ਵੀ ਪੜ੍ਹੋ : ਹੈਤੀ 'ਚ ਤੇਲ ਟੈਂਕਰ 'ਚ ਧਮਾਕਾ, 40 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News