ਥਾਈਲੈਂਡ ਦੇ ਰਾਜੇ ਦੀ ਗਰਲਫ੍ਰੈਂਡ ਦੀਆਂ ਨਿਊਡ ਤਸੀਵਰਾਂ ਲੀਕ, ਰਾਣੀ ’ਤੇ ਲੱਗ ਰਿਹੈ ਦੋਸ਼

Friday, Dec 25, 2020 - 02:12 AM (IST)

ਥਾਈਲੈਂਡ ਦੇ ਰਾਜੇ ਦੀ ਗਰਲਫ੍ਰੈਂਡ ਦੀਆਂ ਨਿਊਡ ਤਸੀਵਰਾਂ ਲੀਕ, ਰਾਣੀ ’ਤੇ ਲੱਗ ਰਿਹੈ ਦੋਸ਼

ਬੈਂਕਾਕ-ਥਾਈਲੈਂਡ ਦੇ ਰਾਜਾ ਦੀ ਗਰਲਫ੍ਰੈਂਡ ਅਤੇ ਉਨ੍ਹਾਂ ਦੀ ਪਤਨੀ ਵਿਚਾਲੇ ਦਾ ਵਿਵਾਦ ਪੂਰੀ ਦੁਨੀਆ ਦੇ ਸਾਹਮਣੇ ਆ ਚੁੱਕਿਆ ਹੈ। ਥਾਈਲੈਂਡ ਦੇ ਰਾਜਾ ਮਹਾ ਵਜਿਰਾਲੋਂਗਕੋਰਨ ਦੀ ਗਰਲਫ੍ਰੈਂਡ ਸੀਨੀਤ ਵੋਂਗਵਜਿਰਾਪਕਡੀ ਦੀਆਂ ਕਰੀਬ 1000 ਤੋਂ ਜ਼ਿਆਦਾ ਨਿਊਡ ਤਸਵੀਰਾਂ ਲੀਕ ਕਰ ਦਿੱਤੀਆਂ ਗਈਆਂ ਹਨ। ਖਬਰਾਂ ਮੁਤਾਬਕ ਤਸਵੀਰਾਂ ਦੇ ਲੀਕ ਹੋਣ ਦੇ ਪਿੱਛੇ ਦਾ ਕਾਰਣ ਰਾਜਾ ਦੀ ਪਤਨੀ ਸੁਥਿਡਾ ਦਾ ਹੱਥ ਹੈ ਅਤੇ ਅਜਿਹਾ ਉਨ੍ਹਾਂ ਦੀ ਪਤਨੀ ਅਤੇ ਪ੍ਰੇਮਿਕਾ ਵਿਚਾਲੇ ਵਿਵਾਦ ਦੇ ਕਾਰਣ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ -ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਦਿੱਤੀ ਕੋਰੋਨਾ ਨੂੰ ਮਾਤ, ਰਿਪੋਰਟ ’ਚ ਨਹੀਂ ਦਿਖੇ ਲੱਛਣ

ਦੱਸ ਦੇਈਏ ਕਿ ਬੀਤੇ ਸਾਲ ਰਾਜਾ ਦੀ ਗਰਲਫ੍ਰੈਂਡ ਸੀਨੀਤ ਵੋਂਗਵਜਿਰਾਪਕਡੀ ਨੂੰ ਥਾਈਲੈਂਡ ਦੀ ਜੇਲ ’ਚ ਬੰਦ ਕਰ ਦਿੱਤਾ ਗਿਆ ਸੀ ਜਿਥੋਂ ਉਹ ਹਾਲ ਹੀ ’ਚ ਰਿਹਾ ਹੋਈ ਅਤੇ ਫਿਰ ਤੋਂ ਰਾਜਾ ਦੇ ਨੇੜੇ ਪਹੁੰਚਣ ਲੱਗੀ, ਇਸ ਵਿਚਾਲੇ ਉਸ ਦੀਆਂ 1000 ਨਿਊਡ ਤਸਵੀਰਾਂ ਨੂੰ ਲੀਕ ਕਰ ਦਿੱਤਾ ਗਿਆ। ਇਹ ਤਸਵੀਰਾਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਭੇਜੀਆਂ ਗਈਆਂ ਹਨ। ਡੇਲੀ ਮੇਲ ਦੀ ਇਕ ਖਬਰ ਮੁਤਾਬਕ ਸਾਲ 2012 ਤੋਂ 2014 ਵਿਚਾਲੇ ਇਨ੍ਹਾਂ ਤਸਵੀਰਾਂ ਨੂੰ ਖੀਚਿਆ ਗਿਆ ਹੈ।

PunjabKesari

ਇਹ ਵੀ ਪੜ੍ਹੋ -‘ਪਾਕਿ ਵਿਦੇਸ਼ ਮੰਤਰੀ ਬੋਲੇ-ਮੌਜੂਦਾ ਹਾਲਾਤ ’ਚ ਭਾਰਤ ਨਾਲ ਗੱਲਬਾਤ ਨਹੀਂ’

ਦੱਸਿਆ ਜਾ ਰਿਹਾ ਹੈ ਕਿ ਸੀਨੀਤ ਨੇ ਖੁਦ ਹੀ ਇਹ ਤਸਵੀਰਾਂ ਕਲਿੱਕ ਕੀਤੀਆਂ ਸਨ। ਦੱਸ ਦੇਈਏ ਕਿ ਥਾਈਲੈਂਡ ਦੇ ਰਾਜਾ ਦੀ ਉਮਰ 68 ਸਾਲ ਹੈ। ਸਾਲ 2019 ’ਚ ਰਾਜਾ ਨੇ ਸੁਥਿਡਾ ਨਾਲ ਚੌਥੀ ਵਾਰ ਵਿਆਹ ਕੀਤਾ ਸੀ। ਉਨ੍ਹਾਂ ਦੀਆਂ ਤਿੰਨ ਰਾਣੀਆਂ ਦੇ 7 ਬੱਚੇ ਹਨ ਹਾਲਾਂਕਿ ਪਹਿਲਾਂ 3 ਪਤਨੀਆਂ ਨਾਲ ਉਸ ਦਾ ਤਲਾਕ ਹੋ ਚੁੱਕਿਆ ਹੈ। ਰਾਜਾ ਦੀ ਗਰਲਫ੍ਰੈਂਡ ਸੀਨੀਤ ਅਤੇ ਪਤਨੀ ਸੁਥਿਡਾ ਦੋਵੇਂ ਹੀ ਰਾਜ ਦਰਬਾਰ ’ਚ ਸੀਨੀਅਰ ਅਧਿਕਾਰੀ ਦੇ ਤੌਰ ’ਤੇ ਕੰਮ ਕਰ ਚੁੱਕੀਆਂ ਹਨ। ਉੱਥੇ ਸੁਥਿਡਾ ਪਹਿਲਾਂ ਥਾਈ ਏਅਰਵੇਜ਼ ’ਚ ਫਲਾਈਟ ਕਰੂ ਦਾ ਵੀ ਕੰਮ ਕਰ ਚੁੱਕੀ ਹੈ। ਉੱਥੇ ਸੀਨੀਤ ਇਕ ਆਰਮੀ ਨਰਸ ਰਹਿ ਚੁੱਕੀ ਹੈ। ਸਾਲ 2019 ’ਚ ਰਾਜਾ ਦੀ ਗਰਲਫ੍ਰੈਂਡ ਨੂੰ ਰਾਣੀ ਦੇ ਅਕਸ ਨੂੰ ਖਰਾਬ ਕਰਨ ਦੇ ਦੋਸ਼ ’ਚ ਜੇਲ ’ਚ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News