ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਪੂਰਾ ਦਿਨ ਬੰਦ ਰਹੇਗੀ ਬੱਤੀ

Sunday, Apr 19, 2026 - 11:25 PM (IST)

ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਪੂਰਾ ਦਿਨ ਬੰਦ ਰਹੇਗੀ ਬੱਤੀ

ਵੈੱਬ ਡੈਸਕ- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸੋਮਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। 

ਫਗਵਾੜਾ, (ਮੁਕੇਸ਼)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਚਹੇੜੂ ਉਪ ਮੰਡਲ ਨੇ ਇਕ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 20 ਅਪ੍ਰੈਲ ਨੂੰ 66 ਕੇ. ਵੀ. ਸ/ਸ ਚਹੇੜੂ ਤੋਂ ਚਲਦੇ 11 ਕੇ. ਵੀ. ਲਵਲੀ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ, ਜਿਸ ਕਾਰਨ ਹਰਦਾਸਪੁਰ ਰੋਡ, ਪਿੰਡ ਹਰਦਾਸਪੁਰ, ਨਰੰਗਪੁਰ ਅਤੇ ਜੀ. ਟੀ. ਰੋਡ ਦੇ ਇਲਾਕਿਆਂ ਦੀ ਸਪਲਾਈ ਬੰਦ ਰਹੇਗੀ।

ਅੰਮ੍ਰਿਤਸਰ, (ਛੀਨਾ)- ਪਾਵਰਕਾਮ ਦੇ ਉਪ ਮੰਡਲ ਅਫਸਰ ਚਾਟੀਵਿੰਡ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਸੂਚਿਤ ਕੀਤਾ ਗਿਆ ਹੈ ਕਿ 20 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਤੱਕ 132 ਕੇ.ਵੀ.ਸਕੱਤਰੀ ਬਾਗ ਤੋਂ ਚੱਲਦੇ 11 ਕੇ. ਵੀ. ਦਿਲਬਾਗ ਨਗਰ ਫੀਡਰ ਤੇ 11 ਕੇ.ਵੀ. ਲਕਸ਼ਮੀ ਰਾਈਸ ਮਿਲ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਕੋਟ ਮਾਹਣਾ ਸਿੰਘ, ਦਿਲਬਾਗ ਨਗਰ, ਸ਼ਹੀਦ ਊਧਮ ਸਿੰਘ ਨਗਰ, ਮਿਗਲਾਨੀ ਰੋਡ, ਸਰਕੂਲਰ ਰੋਡ ਆਦਿ ਇਲਾਕੇ ਪ੍ਰਭਾਵਤ ਹੋਣਗੇਂ।

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖੁਰਾਣਾ)- ਇੰਜ ਬਲਜੀਤ ਸਿੰਘ ਸਹਾਇਕ ਇੰਜ. ਸ਼ਹਿਰੀ ਸਬ-ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ 66 ਕੇ. ਵੀ. ਸਬ ਸਟੇਸ਼ਨ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਚੱਲਦੇ 11 ਕੇ. ਵੀ. ਮਲੋਟ ਰੋਡ ਫੀਡਰ ਦੀ ਜ਼ਰੂਰੀ ਮੈਂਟੀਨੈਂਸ ਕਰਨ ਲਈ ਇਸ ਫੀਡਰ ਦੀ ਸਪਲਾਈ 20 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।


author

Rakesh

Content Editor

Related News