ਕਿਮ ਨੇ ਤਾਲਾਬੰਦੀ ਵਾਲੇ ਸ਼ਹਿਰ ''ਚ ਵਿਸ਼ੇਸ਼ ਖਾਧ ਸਪਲਾਈ ਦੇ ਦਿੱਤੇ ਨਿਰਦੇਸ਼

08/06/2020 4:11:33 PM

ਸਿਓਲ (ਭਾਸ਼ਾ): ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸਰਕਾਰੀ ਏਜੰਸੀਆਂ ਨੂੰ ਨਿਰਦੇਸ ਦਿੱਤਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਤਾਲਾਬੰਦੀ ਵਾਲੇ ਸ਼ਹਿਰ ਦੇ ਲੋਕਾਂ ਦੀ ਰੋਜ਼ੀ ਰੋਟੀ ਦੀ ਮਜ਼ਬੂਤੀ ਦੇ ਲਈ ਤੁਰੰਤ ਕਦਮ ਚੁੱਕੇ ਜਾਣ। ਉੱਤਰੀ ਕੋਰੀਆ ਨੇ ਜੁਲਾਈ ਦੇ ਅਖੀਰ ਵਿਚ ਕੇਸੋਂਗ ਵਿਚ ਕੋਰੋਨਾਵਾਇਰਸ ਦਾ ਇਕ ਸ਼ੱਕੀ ਮਰੀਜ਼ ਸਾਹਮਣੇ ਆਉਣ ਦੇ ਬਾਅਦ ਉੱਥੇ ਤਾਲਾਬੰਦੀ ਲਾਗੂ ਕੀਤੀ ਸੀ। ਭਾਵੇਂਕਿ ਹਾਲ ਵੀ ਵਿਅਕਤੀ ਦੇ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਦੀ ਜਾਣਕਾਰੀ ਨਹੀਂ ਦਿੱਤੀ ਗਈ।

ਉੱਤਰੀ ਕੋਰੀਆ ਹਾਲੇ ਵੀ ਦਾਅਵਾ ਕਰ ਰਿਹਾ ਹੈ ਕਿ ਉਸ ਦੇ ਇੱਥੇ ਕੋਵਿਡ-19 ਦਾ ਇਕ ਵੀ ਮਰੀਜ਼ ਨਹੀਂ ਹੈ। ਭਾਵੇਂਕਿ ਬਾਹਰੀ ਮਾਹਰ ਇਸ ਦਾਅਵੇ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਕੋਰੀਆਈ ਸੈਂਟਰਲ ਨਿਊਜ਼ ਏਜੰਸੀ ਨੇ ਦੱਸਿਆ ਕਿ ਕਿਮ ਨੇ ਬੁੱਧਵਾਰ ਨੂੰ ਸੱਤਾਧਾਰੀ ਵਰਕਰਜ਼ ਪਾਰਟੀ ਦੀ ਕਾਰਜਕਾਰੀ ਨੀਤੀ ਪਰੀਸ਼ਦ ਦੀ ਪ੍ਰਧਾਨਗੀ ਕੀਤੀ, ਜਿੱਥੇ ਕੇਸੋਂਗ ਵਿਚ ਵਿਸ਼ੇਸ਼ ਖਾਧ ਸਪਲਾਈ ਅਤੇ ਫੰਡ ਸਬੰਧੀ ਚਰਚਾ ਹੋਈ। ਭਾਵੇਂਕਿ ਇਸ ਰਿਪੋਰਟ ਵਿਚ ਚੁੱਕੇ ਜਾਣ ਵਾਲੇ ਕਦਮ ਦੀ ਜਾਣਕਾਰੀ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ-  ਧਾਰਾ 370 ਖਤਮ ਕਰਨ ਦੇ ਬਾਅਦ ਕਸ਼ਮੀਰ 'ਚ ਘਟੀ ਹਿੰਸਾ : ਕਾਰਕੁੰਨ

ਉੱਤਰੀ ਕੋਰੀਆ ਨੇ ਕਿਹਾ ਸੀ ਕਿ ਸ਼ੱਕੀ ਮਰੀਜ਼ 3 ਸਾਲ ਪਹਿਲਾਂ ਦੱਖਣੀ ਕੋਰੀਆ ਭੱਜ ਗਿਆ ਸੀ ਅਤੇ ਪਿਛਲੇ ਮਹੀਨੇ ਕੇਸੋਂਗ ਆਇਆ ਸੀ। ਉੱਤਰੀ ਕੋਰੀਆ ਵਿਚ ਮਹਾਮਾਰੀ ਦੇ ਕਾਰਨ ਤਾਲਾਬੰਦੀ ਵਾਲਾ ਕੇਸੋਂਗ ਪਹਿਲਾ ਸ਼ਹਿਰ ਹੈ। ਇਸ ਸ਼ਹਿਰ ਦੀ ਆਬਾਦੀ 2,00,000 ਹੈ।


Vandana

Content Editor

Related News