ਜਲੰਧਰ ਦੇ ਪਿੰਡ ਢੇਸੀਆਂ ਕਾਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ ਹਾਸਿਲ ਕੀਤੀ ਡਿਗਰੀ
Friday, Apr 03, 2026 - 03:17 PM (IST)
ਰੋਮ(ਇਟਲੀ) (ਟੇਕਚੰਦ ਜਗਤਪੁਰ)- ਜਲੰਧਰ ਜ਼ਿਲੇ ਦੇ ਪਿੰਡ ਢੇਸੀਆਂ ਕਾਨਾ ਨਾਲ ਸਬੰਧਿਤ ਵਿਦਿਆਰਥਣ ਨੀਕੀਤਾ ਕੁਮਾਰ ਨੇ ਇਟਲੀ 'ਚ ਆਰਕੀਟੈਕਚਰ ਦੇ ਵਿਸ਼ੇ ਵਿੱਚ ਮਾਸਟਰ ਡਿਗਰੀ ਹਾਸਿਲ ਕਰਕੇ ਮਾਪਿਆਂ ਦੇ ਨਾਲ-ਨਾਲ਼ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਨੀਕੀਤਾ ਨੇ ਇਹ ਵਾਕਾਰੀ ਡਿਗਰੀ ਵੈਨਿਸ ਯੁਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ। ਨੀਕੀਤਾ ਨੇ ਆਪਣੀ ਮਿਹਨਤ ਦੇ ਬਲਬੂਤੇ ਔਖੇ ਵਿਸ਼ੇ ਵਿਚ ਲਗਾਤਾਰ ਪੜ੍ਹਾਈ ਕਰਦਿਆਂ ਆਰਕੀਟੈਕਚਰ ਵਿੱਚ 110 ਵਿੱਚੋ 106 ਨੰਬਰ ਹਾਸਿਲ ਕਰਕੇ ਚੰਗੀ ਪੁਜੀਸ਼ਨ ਪ੍ਰਾਪਤ ਕੀਤੀ ਹੈ।


ਪਿਤਾ ਪਵਨ ਕੁਮਾਰ ਅਤੇ ਮਾਤਾ ਮਨੀਸ਼ਾ ਕੁਮਾਰ ਦੀ ਇਸ ਹੋਣਹਾਰ ਬੇਟੀ ਨੀਕੀਤਾ ਦੀ ਇਸ ਸ਼ਾਨਦਰ ਪ੍ਰਾਪਤੀ ਤੇ ਵੈਨਿਸ ਯੁਨੀਵਰਸਿਟੀ ਦੀ ਪ੍ਰੋਫੈਸਰ ਮਰੀਆ ਬੋਨਾਇਤੀ ਨੇ ਵੀ ਉਸ ਦੇ ਨਿਵੇਕਲੇ ਵਿੱਦਿਅਕ ਗੁਣਾਂ ਦੀ ਭਰਪੂਰ ਸ਼ਾਲਾਘਾ ਕੀਤੀ ਹੈ।ਇਹ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਤੇਜੇ ਦੀ ਆਰਜੀਨਿਆਨੋ ਵਿਖੇ ਰਹਿੰਦਾ ਹੈ। ਵਿਸ਼ੇਸ਼ ਗੱਲਬਾਤ ਦੌਰਾਨ ਜਿੱਥੇ ਨੀਕੀਤਾ ਦੀ ਮਾਤਾ ਮਨੀਸ਼ਾ ਕੁਮਾਰ ਨੇ ਅਥਾਹ ਖੁਸੀ ਦਾ ਪ੍ਰਗਟਾਵਾ ਕੀਤਾ, ਉੱਥੇ ਨਾਲੋਂ ਨਾਲ਼ ਨੀਕੀਤਾ ਕੁਮਾਰ ਨੇ ਦੱਸਿਆ ਕਿ ਵੈਨਿਸ ਯੁਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਉਸ ਦੇ ਪ੍ਰੋਫੇਸ਼ਰਾਂ ਨੇ ਉਸ ਨੂੰ ਹਮੇਸ਼ਾ ਮਿਹਨਤ ਕਰਨ ਵੱਲ ਪ੍ਰੇਰਿਤ ਕੀਤਾ ਅਤੇ ਮਾਪਿਆਂ ਵੱਲੋਂ ਮਿਲੇ ਭਰਪੂਰ ਯੋਗਦਾਨ ਸਦਕਾ ਅੱਜ ਉਹ ਇਹ ਉੱਚ ਪੱਧਰੀ ਡਿਗਰੀ ਹਾਸਿਕ ਕਰਨ ਵਿੱਚ ਕਾਮਯਾਬ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
