ਇਟਲੀ ਖੁੱਲ੍ਹਵਾਏਗਾ ਹੋਰਮੁਜ਼ ! ਜਹਾਜ਼ਾਂ ਦੇ ਸੁਰੱਖਿਅਤ ਲਾਂਘੇ ਲਈ ਕਰ''ਤਾ ਵੱਡਾ ਐਲਾਨ
Saturday, Apr 25, 2026 - 10:22 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਲਗਾਤਾਰ ਵਿਗੜਦੇ ਜਾ ਰਹੇ ਹਾਲਾਤਾਂ ਵਿਚਾਲੇ ਇਟਲੀ ਨੇ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਅੰਤਰਰਾਸ਼ਟਰੀ ਜਹਾਜ਼ਾਂ ਦੀ ਸੁਰੱਖਿਆ ਲਈ ਇੱਕ ਅਹਿਮ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਇਟਲੀ ਦੀ ਜਲ ਸੈਨਾ ਦੇ ਮੁਖੀ ਨੇ ਕਿਹਾ ਹੈ ਕਿ ਇਟਲੀ ਇਸ ਰਸਤੇ 'ਚ ਇਰਾਨ ਵੱਲੋਂ ਵਿਛਾਈਆਂ ਗਈਆਂ ਮਾਈਨਜ਼ ਨੂੰ ਹਟਾਉਣ ਲਈ ਦੋ ਮਾਈਨਸਵੀਪਰ ਜਹਾਜ਼ ਤਾਇਨਾਤ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ ਜਹਾਜ਼ਾਂ ਦੀ ਸੁਰੱਖਿਆ ਲਈ 2 ਹੋਰ ਜਹਾਜ਼ ਵੀ ਭੇਜੇ ਜਾਣ ਦੀ ਚਰਚਾ ਹੈ।
ਇਟਲੀ ਦੀ ਜਲ ਸੈਨਾ ਅਨੁਸਾਰ, ਇਸ ਮਾਰਗ ਤੋਂ ਤੇਲ ਅਤੇ ਗੈਸ ਦੀ ਸਪਲਾਈ ਵਿੱਚ ਕੋਈ ਵੀ ਰੁਕਾਵਟ ਯੂਰਪ ਸਮੇਤ ਪੂਰੀ ਦੁਨੀਆ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਟਲੀ ਦਾ ਇਹ ਕਦਮ ਅੰਤਰਰਾਸ਼ਟਰੀ ਸਹਿਯੋਗ ਦੇ ਤਹਿਤ ਲਿਆ ਗਿਆ ਹੈ। ਇਟਲੀ ਦਾ ਇਹ ਐਲਾਨ ਲੰਡਨ ਵਿੱਚ ਹੋ ਰਹੀ 30 ਦੇਸ਼ਾਂ ਦੀ ਫੌਜੀ ਬੈਠਕ ਦੌਰਾਨ ਲਿਆ ਗਿਆ ਹੈ, ਜਿੱਥੇ ਹੋਰਮੁਜ਼ ਨੂੰ ਮੁੜ ਖੋਲ੍ਹਣ ਲਈ ਯੋਜਨਾ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ
ਜ਼ਿਕਰਯੋਗ ਹੈ ਕਿ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਇਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਕਾਰਨ ਸਮੁੰਦਰੀ ਸੁਰੰਗਾਂ (ਮਾਈਨਜ਼) ਦਾ ਡਰ ਬਣਿਆ ਹੋਇਆ ਹੈ। ਮਾਈਨਸਵੀਪਰ ਅਜਿਹੇ ਖ਼ਾਸ ਜਹਾਜ਼ ਹੁੰਦੇ ਹਨ ਜੋ ਸਮੁੰਦਰ ਦੇ ਹੇਠਾਂ ਲੁਕੀਆਂ ਇਨ੍ਹਾਂ ਸੁਰੰਗਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਤਬਾਹ ਕਰਦੇ ਹਨ ਤਾਂ ਜੋ ਵਪਾਰਕ ਜਹਾਜ਼ ਸੁਰੱਖਿਅਤ ਲੰਘ ਸਕਣ।
ਇਹ ਜਹਾਜ਼ ਆਮ ਜੰਗੀ ਜਹਾਜ਼ਾਂ ਨਾਲੋਂ ਵੱਖਰੇ ਹੁੰਦੇ ਹਨ ਕਿਉਂਕਿ ਇਨ੍ਹਾਂ ਦਾ ਢਾਂਚਾ ਅਜਿਹਾ ਹੁੰਦਾ ਹੈ ਜੋ ਚੁੰਬਕੀ ਜਾਂ ਦਬਾਅ ਵਾਲੀਆਂ ਸੁਰੰਗਾਂ ਨੂੰ ਐਕਟੀਵੇਟ ਕੀਤੇ ਬਿਨਾਂ ਉਨ੍ਹਾਂ ਦੇ ਨੇੜੇ ਜਾ ਸਕਦਾ ਹੈ। ਇਨ੍ਹਾਂ ਦੀ ਤਾਇਨਾਤੀ ਇਹ ਸੰਕੇਤ ਦਿੰਦੀ ਹੈ ਕਿ ਪੱਛਮੀ ਦੇਸ਼ ਹੋਰਮੁਜ਼ ਵਿੱਚ ਕਿਸੇ ਵੀ ਤਰ੍ਹਾਂ ਦੀ 'ਸਮੁੰਦਰੀ ਨਾਕਾਬੰਦੀ' ਨੂੰ ਹਟਾਉਣ ਲਈ ਕਾਫ਼ੀ ਗੰਭੀਰ ਹਨ ਤੇ ਲਗਾਤਾਰ ਕਦਮ ਚੁੱਕ ਰਹੇ ਹਨ।
ਇਹ ਵੀ ਪੜ੍ਹੋ- Good News ; ਭਾਰਤੀਆਂ ਲਈ 'Visa Free' ਹੋਇਆ ਫਰਾਂਸ ! ਪਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
