ਇਟਲੀ : ਪ੍ਰਧਾਨ ਮੰਤਰੀ ਮੇਲੋਨੀ ਦੀ ਪਾਰਟੀ ਨੇ ਪੰਜਾਬੀ ਨੌਜਵਾਨ ਨੂੰ ਚੋਣ ਮੈਦਾਨ ''ਚ ਉਤਾਰਿਆ

Wednesday, Apr 22, 2026 - 05:43 PM (IST)

ਇਟਲੀ : ਪ੍ਰਧਾਨ ਮੰਤਰੀ ਮੇਲੋਨੀ ਦੀ ਪਾਰਟੀ ਨੇ ਪੰਜਾਬੀ ਨੌਜਵਾਨ ਨੂੰ ਚੋਣ ਮੈਦਾਨ ''ਚ ਉਤਾਰਿਆ

ਮਿਲਾਨ ਇਟਲੀ (ਸਾਬੀ ਚੀਨੀਆ)  ਯੂਰਪ ਦੀ ਸਭ ਤੋਂ ਵੱਡੀ ਸਬਜੀ ਮੰਡੀ ਕਰਕੇ ਜਾਣੇ ਜਾਂਦੇ ਸ਼ਹਿਰ ਫੋਂਦੀ ਦੀਆਂ 24 ਤੇ 25 ਮਈ ਨੂੰ ਨਗਰ ਕੌਂਸਲਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਨਾਂ ਦੇ ਵਿੱਚ ਮੌਜੂਦਾ ਸੱਤਾਧਾਰੀ ਧਿਰ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀ ਪਾਰਟੀ “ਫਰਤੈਲੀ ਦੀ ਇਟਾਲੀਆ , ਨੇ ਭਾਰਤੀ ਨੌਜਵਾਨ ਯਾਦਵਿੰਦਰ ਸਿੰਘ ਸੋਨੀ ਨੂੰ ਫੌਦੀ ਸ਼ਹਿਰ 'ਚ ਕੌਸਲਰ ਦੀ ਟਿਕਟ ਦੇਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ।

PunjabKesari

ਦੱਸਣ ਯੋਗ ਹੈ ਕਿ ਯਾਦਵਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਭਾਰਤੀ ਭਾਈਚਾਰੇ ਲਈ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਤੇ ਇੱਥੇ ਹੀ ਉਹਨਾਂ ਦੀ ਇੱਕ ਸਿੰਘ ਐਡ ਕੌਰ ਨਾਂ ਦੀ ਕੋਪਰਾਤੀਵਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਭਾਰਤੀ ਲੋਕ ਕੰਮ ਕਾਰ ਕਰਦੇ ਹਨ।  ਉਹ ਇਸ ਸ਼ਹਿਰ ਦੇ ਲੋਕਾਂ ਲਈ ਕਿਸੇ ਖਾਸ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ ਸਗੋਂ ਪਿਛਲੇ ਕਈ ਸਾਲਾਂ ਤੋਂ ਇਸੇ ਸ਼ਹਿਰ ਵਿੱਚ ਰਹਿ ਕਿ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਸੱਤਾਧਾਰੀ ਧਿਰ ਨੇ ਉਹਨੂੰ ਮਜ਼ਬੂਤ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ ਵਿੱਚ ਉਤਾਰਿਆ ਹੈ । ਜੇ ਉਨ੍ਹਾਂ ਦੀ ਪਾਰਟੀ ਹਾਲੀਆ ਚੌਣਾਂ ਵਿੱਚ ਜਿੱਤ ਦਰਜ ਕਰਦੀ ਹੈ ਤਾਂ ਯਾਦਵਿੰਦਰ ਸਿੰਘ ਨੂੰ ਕਿਸੇ ਖਾਸ ਅਹੁਦੇ ਨਾਲ ਨਿਵਾਜਿਆ ਵੀ ਜਾ ਸਕਦਾ ਹੈ, ਜਿਸ ਦਾ ਫੈਸਲਾ ਆਉਂਦੇ ਦਿਨਾਂ ਵਿੱਚ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News