‘ਨਵਾਂ ਟੀਕਾ ਕੋਰੋਨਾ ਵਾਇਰਸ ਅਤੇ ਉਸਦੇ ਰੂਪਾਂ ’ਤੇ ਪ੍ਰਭਾਵੀ ਪਾਇਆ ਗਿਆ’

Wednesday, May 12, 2021 - 05:12 AM (IST)

ਨਿਊਯਾਰਕ - ਕੋਵਿਡ-19 ਰੋਕੂ ਇਕ ਨਵਾਂ ਟੀਕਾ ਬੰਦਰਾਂ ਅਤੇ ਚੂਹਿਆਂ ਨੂੰ ਕੋਰੋਨਾ ਵਾਇਰਸ ਅਤੇ ਬ੍ਰਿਟੇਨ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ’ਚ ਸਾਹਮਣੇ ਆਏ ਉਸਦੇ ਰੂਪਾਂ ਦੇ ਨਾਲ-ਨਾਲ ਚਮਗਿੱਦੜ ਨਾਲ ਸਬੰਧਤ ਉਨ੍ਹਾਂ ਹੋਰਨਾਂ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਉਣ ’ਚ ਪ੍ਰਭਾਵੀ ਸਾਬਿਤ ਹੋਇਆ ਹੈ, ਜੋ ਭਵਿੱਖ ’ਚ ਸੰਸਾਰਿਕ ਮਹਾਮਾਰੀ ਦਾ ਕਾਰਨ ਬਣ ਸਕਦੇ ਹਨ।

ਖੋਜਕਾਰਾਂ ਨੇ ਕਿਹਾ ਹੈ ਕਿ ਰਸਾਲੇ ‘ਨੇਚਰ’ ’ਚ ਛਪੇ ਅਧਿਐਨ ਮਨੁੱਖਾਂ ’ਤੇ ਵੀ ਪ੍ਰਭਾਵੀ ਹੈ। ਸਾਰੇ ਤਰ੍ਹਾਂ ਦੇ ਕੋਰੋਨਾ ਵਾਇਰਸ ’ਤੇ ਪ੍ਰਭਾਵੀ ਇਹ ਟੀਕਾ ਕੋਰੋਨਾ ਵਾਇਰਸ ਤੋਂ ਪੈਦਾ ਹੋਏ ਸੂਖਮ ਕਣਾਂ ਰਾਹੀਂ ਇਸਨੂੰ ਨਾ-ਸਰਗਰਮ ਬਣਾਉਣ ਵਾਲੀ ਐਂਟੀਬਾਡੀ ਪੈਦਾ ਕਰਦਾ ਹੈ। ਅਮਰੀਕਾ ਸਥਿਤ ‘ਡਿਊਕ ਯੂਨੀਵਰਸਿਟੀ ਹਿਊਮਨ ਵੈਕਸੀਨ ਇੰਸਟੀਚਿਊਟ’ ਦੇ ਬਾਰਟਨ ਐੱਮ. ਹੇਨਸ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਬਸੰਤ ’ਚ ਇਸ ਸਮਝ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਸੀ ਕਿ ਸਾਰੇ ਵਾਇਰਸਾਂ ਵਾਂਗ ਸਾਰਸ-ਸੀ. ਓ. ਵੀ.-2 ਵਾਇਰਸ ਦੇ ਵੀ ਰੂਪ ਵਿਕਸਿਤ ਹੋਣਗੇ।

ਹੇਨਸ ਨੇ ਕਿਹਾ ਕਿ ਇਹ ਨਵਾਂ ਦ੍ਰਿਸ਼ਟੀਕੋਣ ਸਿਰਫ ਸਾਰਸ-ਸੀ. ਓ. ਵੀ.-2 ਖਿਲਾਫ ਹੀ ਸੁਰੱਖਿਆ ਪ੍ਰਦਾਨ ਨਹੀਂ ਕਰਦਾ ਸਗੋਂ ਟੀਕੇ ਨਾਲ ਬਣੀ ਐਂਟੀਬਾਡੀ ਵਾਇਰਸ ਦੇ ਬ੍ਰਿਟੇਨ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ’ਚ ਸਾਹਮਣੇ ਆਏ ਰੂਪਾਂ ਨੂੰ ਵੀ ਨਾ-ਸਰਗਰਮ ਕਰ ਸਕਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News