ਨੈੱਟਫਲਿਕਸ ਦੇ ਸੀ. ਈ. ਓ. ਇਨ੍ਹਾਂ ਵਿਦਿਆਰਥੀਆਂ ਨੂੰ ਦੇਣਗੇ 12 ਕਰੋੜ ਡਾਲਰ ਦਾ ਦਾਨ
Thursday, Jun 18, 2020 - 11:47 AM (IST)
ਵਾਸ਼ਿੰਗਟਨ- ਨੈੱਟਫਲਿਕਸ ਦੇ ਸੀ. ਈ. ਓ. ਰੀਡ ਹੇਸਟਿੰਗ ਅਤੇ ਉਨ੍ਹਾਂ ਦੀ ਪਤਨੀ ਪੈਟੀ ਕਿਵਲਿਨ ਗੈਰ-ਗੋਰੇ ਲੋਕਾਂ ਦੇ ਇਤਿਹਾਸਕ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ 12 ਕਰੋੜ ਡਾਲਰ ਦਾਨ ਦੇਣਗੇ। ਇਨ੍ਹਾਂ ਵਿਦਿਆਰਥੀਆਂ ਨੂੰ ਇਸ ਨਾਲ ਕਾਫੀ ਮਦਦ ਮਿਲੇਗੀ।
ਇਹ ਜੋੜਾ ਤਿੰਨ ਸੰਸਥਾਵਾਂ ਯੁਨਾਈਟਡ ਨੀਗਰੋ ਕਾਲਜ ਫੰਡ, ਸਪੈਲਮੈਨ ਕਾਲਜ ਅਤੇ ਮੋਰਹਾਊਸ ਕਾਲਜ ਨੂੰ 4-4 ਕਰੋੜ ਦੇਣਗੇ। ਸੰਗਠਨਾਂ ਨੇ ਕਿਹਾ ਕਿ ਐੱਚ. ਬੀ. ਸੀ. ਯੂ. ਵਿਚ ਸਕਾਲਰਸ਼ਿਪ ਦੇ ਸਮਰਥਨ ਵਿਚ ਦਿੱਤੀ ਗਈ ਇਹ ਸਭ ਤੋਂ ਵੱਡੀ ਰਾਸ਼ੀ ਹੈ।
ਹੇਸਟਿੰਗ ਚਾਰਟਰ ਸਕੂਲਾਂ ਸਣੇ ਵਿੱਦਿਅਕ ਪਹਿਲਕਦਮੀਆਂ ਦਾ ਲਗਾਤਾਰ ਸਮਰਥਨ ਕਰਦੇ ਆ ਰਹੇ ਹਨ। ਉਨ੍ਹਾਂ ਗੈਰ-ਗੋਰੇ ਅਤੇ ਲਾਤੀਨੀ ਵਿਦਿਆਰਥੀਆਂ ਲਈ 2016 ਵਿਚ 10 ਕਰੋੜ ਡਾਲਰ ਦਾ ਇਕ ਸਿੱਖਿਆ ਫੰਡ ਵੀ ਸ਼ੁਰੂ ਕੀਤਾ ਸੀ। ਹੇਸਟਿੰਗ ਨੇ ਕਿਹਾ ਹੈ ਕਿ ਹੁਣ ਨਸਲੀ ਭੇਦਭਾਵ ਖਤਮ ਕਰਨ ਦੇ ਤਰੀਕੇ ਲੱਭਣ ਦਾ ਸਮਾਂ ਆ ਗਿਆ ਹੈ।