ਜਿਨ੍ਹਾਂ ਨੇ ਐਕਸਪੋ 2020 ਸਾਈਟ ਨੂੰ ਕੀਤਾ ਤਿਆਰ, ਪੱਥਰ ਦੀਆਂ ਯਾਦਗਾਰਾਂ ’ਤੇ ਖੁਦਵਾਏ ਗਏ ਨੇ ਉਨ੍ਹਾਂ ਦੇ ਨਾਂ

Sunday, Mar 13, 2022 - 07:21 PM (IST)

ਜਿਨ੍ਹਾਂ ਨੇ ਐਕਸਪੋ 2020 ਸਾਈਟ ਨੂੰ ਕੀਤਾ ਤਿਆਰ, ਪੱਥਰ ਦੀਆਂ ਯਾਦਗਾਰਾਂ ’ਤੇ ਖੁਦਵਾਏ ਗਏ ਨੇ ਉਨ੍ਹਾਂ ਦੇ ਨਾਂ

ਦੁਬਈ : ਐਕਸਪੋ 2020 ਦੁਬਈ ਯੂ. ਏ. ਈ. ਦੁਨੀਆ ਭਰ ’ਚ ਚਰਚਾ ਦਾ ਵਿਸ਼ਾ ਬਣਿਆ ਹੈ। 1 ਅਕਤੂਬਰ 2021 ਨੂੰ ਸ਼ੁਰੂ ਹੋਇਆ ਐਕਸਪੋ 2020 ਦਾ ਇਹ ਆਖਰੀ ਮਹੀਨਾ ਹੈ। 31 ਮਾਰਚ 2022 ਨੂੰ ਖਤਮ ਹੋਣ ਜਾ ਰਹੇ ਇਸ ਐਕਸਪੋ ਵਿਚ 192 ਦੇਸ਼ਾਂ ਨੇ ਹਿੱਸਾ ਲਿਆ। ਦੱਸ ਦੇਈਏ 4.38 ਸਕਵੇਅਰ ਕਿਲੋਮੀਟਰ ਏਰੀਆ ’ਚ ਫ਼ੈਲੀ ਐਕਸਪੋ ਸਾਈਟ ਨੂੰ ਤਿਆਰ ਕਰਨ ’ਚ ਸਖ਼ਤ ਮਿਹਨਤ ਲੱਗੀ। ਤਕਰੀਬਨ 2 ਲੱਖ ਵਰਕਰਾਂ ਨੇ ਮਿਲ ਕੇ ਇਸ ਨੂੰ ਤਿਆਰ ਕੀਤਾ। ਯੂ. ਏ. ਈ. ਸਰਕਾਰੀ ਐਕਸਪੋ ਨੂੰ ਹੋਸਟ ਕਰਨ ਦੇ ਨਾਲ-ਨਾਲ ਦੁਨੀਆ ਦੇ ਸਾਹਮਣੇ ਇਕ ਮਿਸਾਲ ਵੀ ਕਾਇਮ ਕਰਨਾ ਚਾਹੁੰਦੀ ਸੀ, ਜਿਸ ’ਚ ਉਹ ਕਾਮਯਾਬ ਰਹੀ ਹੈ।

PunjabKesari

ਖਾਸ ਗੱਲ ਇਹ ਹੈ ਕਿ ਐਕਸਪੋ ਸਾਈਟ ’ਚ ਇਕ ਏਰੀਆ ਵਰਕਰਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਏਰੀਏ ’ਚ ਯਾਦਗਾਰਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨੂੰ ਵਰਕਰਜ਼ ਯਾਦਗਾਰ ਕਿਹਾ ਜਾ ਰਿਹਾ ਹੈ। ਇਨ੍ਹਾਂ ਯਾਦਗਾਰਾਂ ’ਤੇ ਤਕਰੀਬਨ 2 ਲੱਖ ਮਜ਼ਦੂਰਾਂ ਦੇ ਨਾਂ ਲਿਖੇ ਹੋਏ ਹਨ। ਦਰਅਸਲ, ਐਕਸਪੋ 2020 ਦੁਬਈ ’ਚ ਐਕਸਪੋ ਸਾਈਟ ਬਣਾਉਣ ਵਾਲੇ ਸਾਰੇ ਕਰਮਚਾਰੀਆਂ ਨੂੰ ਇਕ ਟ੍ਰਿਬਿਊਟ ਦਿੱਤੀ ਗਈ ਹੈ। ਇਹ ਯਾਦਗਾਰਾਂ ਸਿਲੰਡਰਨੁਮਾ ਆਕਾਰ ’ਚ ਹਨ। ਪੱਥਰ ਨਾਲ ਬਣਾਈਆਂ ਗਈਆਂ ਇਨ੍ਹਾਂ ਯਾਦਗਾਰਾਂ ’ਤੇ ਮਜ਼ਦੂਰਾਂ ਦੇ ਨਾਂ ਖੁਦਵਾਏ ਹੋਏ ਹਨ। ਇਨ੍ਹਾਂ ਨੂੰ ਲੰਡਨ ਸਥਿਤ ਆਰਕੀਟੈਕਟ ਆਸਿਫ ਖਾਨ ਨੇ ਡਿਜ਼ਾਈਨ ਕੀਤਾ ਹੈ।

PunjabKesari

ਰੇਗਿਸਤਾਨ 'ਚ ਖੜ੍ਹਾ ਕਰ ਦਿੱਤਾ ਇਕ ਸ਼ਹਿਰ, 240 ਮਿਲੀਅਨ ਵਰਕਿੰਗ ਆਵਰਸ ਦੀ ਮਿਹਨਤ
ਇਕ ਰਿਪੋਰਟ ਮੁਤਾਬਕ ਸਾਲ 2015 'ਚ ਐਕਸਪੋ ਸਾਈਟ ਦਾ ਕੰਮ ਸ਼ੁਰੂ ਕੀਤਾ ਗਿਆ ਸੀ। 2 ਲੱਖ ਲੋਕਾਂ ਦੀ ਵਰਕਫੋਰਸ ਨੇ ਤਕਰੀਬਨ 240 ਮਿਲੀਅਨ ਵਰਕਿੰਗ ਆਵਰਸ 'ਚ ਇਸ ਸਾਈਟ ਨੂੰ ਤਿਆਰ ਕੀਤਾ। ਸਖ਼ਤ ਮਿਹਨਤ ਦਾ ਨਤੀਜਾ ਇਹ ਹੈ ਕਿ ਐਕਸਪੋ ਸਾਈਟ ਹੁਣ ਦੁਨੀਆ ਦੀ ਪਹਿਲੀ ਫਿਚਊਰ ਸਿਟੀ ਬਣਨ ਜਾ ਰਹੀ ਹੈ। 

PunjabKesari

ਵਰਕਰਾਂ ਦੀ ਸਿਹਤ ਦਾ ਰੱਖਿਆ ਗਿਆ ਖਾਸ ਧਿਆਨ
ਐਕਸਪੋ ਖਤਮ ਹੋਣ ਤੋਂ ਬਾਅਦ ਇਸ ਸਾਈਟ ਨੂੰ 'ਡਿਸਟ੍ਰਿਕਟ 2020' ਨਾਂ ਦਿੱਤਾ ਜਾਵੇਗਾ ਅਤੇ ਇਹ ਸਾਈਟ ਇਕ ਸ਼ਹਿਰ 'ਚ ਤਬਦੀਲ ਹੋ ਜਾਵੇਗੀ।ਪੰਜਾਬ ਕੇਸਰੀ ਗਰੁੱਪ ਨਾਲ ਖਾਸ ਗੱਲਬਾਤ 'ਚ ਐਕਸਪੋ 2020 ਦੁਬਈ ਦੇ ਚੀਫ ਡਿਵੈੱਲਪਮੈਂਟ ਐਂਡ ਡਿਲਿਵਰੀ ਅਫ਼ਸਰ ਅਹਿਮਦ ਅਲ ਖਾਤਿਬ ਨੇ ਦੱਸਿਆ ਕਿ ਜਦ ਅਸੀਂ ਐਕਸਪੋ ਸਾਈਟ ਨੂੰ ਬਣਾ ਰਹੇ ਸੀ ਤਾਂ ਅਸੀਂ ਵਰਕਰਸ ਦੀ ਸਿਹਤ ਦਾ ਖਾਸ ਧਿਆਨ ਰੱਖਿਆ। ਬਕਾਇਦਾ ਉਨ੍ਹਾਂ ਦੀ ਰਿਪੋਰਟ ਲਈ ਜਾਂਦੀ ਸੀ। ਸਾਰਿਆਂ ਦੇ ਜ਼ਰੂਰੀ ਟੈਸਟ ਹੁੰਦੇ, ਜੇਕਰ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਹੁੰਦੀ ਤਾਂ ਉਸ ਨੂੰ ਬ੍ਰੇਕ ਦਿੱਤੀ ਜਾਂਦੀ। ਇਸ ਤਰ੍ਹਾਂ ਨਾਲ ਅਸੀਂ ਹਰ ਕਿਸੇ ਦੀ ਲੋੜ ਨੂੰ ਵੀ ਪੂਰਾ ਕੀਤਾ। ਜਦ ਇਹ ਸਾਈਟ ਤਿਆਰ ਹੋਈ ਤਾਂ ਅਸੀਂ ਤੈਅ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਇਸ ਨੂੰ ਬਣਾਉਣ 'ਚ ਆਪਣਾ ਯੋਗਦਾਨ ਦਿੱਤਾ ਹੈ, ਉਨ੍ਹਾਂ ਨੂੰ ਅਸੀਂ ਟ੍ਰਿਬਿਊਟ ਕਰਾਂਗੇ ਅਤੇ ਇਹ ਟ੍ਰਿਬਿਊਟ ਤੁਹਾਡੇ ਸਾਹਮਣੇ ਹੈ।


author

Manoj

Content Editor

Related News