ਰੋਹਿੰਗੀਆਂ ''ਤੇ ਮਿਆਂਮਾਰ ਨੇ ਅੰਤਰਰਾਸ਼ਟਰੀ ਕੋਰਟ ਦੇ ਆਦੇਸ਼ ਦਾ ਜਵਾਬ ਕੀਤਾ ਤਿਆਰ

Friday, May 22, 2020 - 08:57 PM (IST)

ਰੋਹਿੰਗੀਆਂ ''ਤੇ ਮਿਆਂਮਾਰ ਨੇ ਅੰਤਰਰਾਸ਼ਟਰੀ ਕੋਰਟ ਦੇ ਆਦੇਸ਼ ਦਾ ਜਵਾਬ ਕੀਤਾ ਤਿਆਰ

ਯਾਂਗੂਨ - ਮਿਆਂਮਾਰ ਨੇ ਕਿਹਾ ਹੈ ਕਿ ਉਸ ਨੇ ਆਪਣੇ ਮੁਸਲਿਮ ਰੋਹਿੰਗੀਆਂ ਘੱਟ ਗਿਣਤੀ ਜਾਤੀ ਸਮੂਹ ਦੀ ਰੱਖਿਆ ਲਈ ਅੰਤਰਰਾਸ਼ਟਰੀ ਕੋਰਟ ਦੇ ਆਦੇਸ਼ ਦੇ ਅਨੁਪਾਲਨ ਦੇ ਦਾਅਵੇ ਨੂੰ ਰੇਖਾਂਕਿਤ ਕਰਦੇ ਹੋਏ ਉਸ ਨੂੰ ਇਕ ਰਿਪੋਰਟ ਸੌਂਪੇਗਾ। ਇਹ ਰਿਪੋਰਟ ਸ਼ਨੀਵਾਰ ਤੱਕ ਦੇਣੀ ਹੈ। ਨੀਦਰਲੈਂਡ ਸਥਿਤ ਅਦਾਲਤ ਨੇ ਜਨਵਰੀ ਵਿਚ ਮਿਆਮਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਰੋਹਿੰਗੀਆਂ ਦੀ ਸੁਰੱਖਿਆ ਦੇ ਲਈ ਸ਼ੁਰੂਆਤੀ ਉਪਾਅ ਨੂੰ ਲਾਗੂ ਕਰਨ। ਕੋਰਟ ਪਿਛਲੇ ਸਾਲ ਉਸ ਮਾਮਲੇ 'ਤੇ ਵਿਚਾਰ ਕਰਨ ਲਈ ਤਿਆਰ ਹੋ ਗਈ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਮਿਆਂਮਾਰ ਨੇ ਇਸ ਜਾਤੀ ਸਮੂਹ ਖਿਲਾਫ ਕਤਲੇਆਮ ਦਾ ਅਪਰਾਧ ਕੀਤਾ ਹੈ, ਹਾਲਾਂਕਿ ਸਰਕਾਰ ਇਸ ਦੋਸ਼ ਦਾ ਖੰਡਨ ਕਰਦੀ ਰਹੀ ਹੈ।

ਅਦਾਲਤ ਦੀ ਕਾਰਵਾਈ ਦੇ ਸਾਲਾਂ ਤੱਕ ਜਾਰੀ ਰਹਿਣ ਦੀ ਉਮੀਦ ਹੈ। ਮਿਆਂਮਾਰ ਦੀ ਫੌਜ ਨੇ ਰੋਹਿੰਗੀਆਂ ਵਿਧ੍ਰੋਹੀ ਸਮੂਹ ਵੱਲੋਂ ਕੀਤੇ ਗਏ ਇਕ ਕਥਿਤ ਹਮਲੇ ਦੀ ਪ੍ਰਤੀਕਿਰਿਆ ਵਿਚ ਅਗਸਤ 2017 ਵਿਚ ਉਨ੍ਹਾਂ ਦੇ ਸਫਾਏ ਦਾ ਇਕ ਅਭਿਆਨ ਚਲਾਇਆ ਸੀ। ਇਸ ਅਭਿਆਨ ਕਾਰਨ 7 ਲੱਖ 40 ਹਜ਼ਾਰ ਰੋਹਿੰਗੀਆਂ ਮੁਸਲਮਾਨਾਂ ਨੂੰ ਭੱਜ ਕੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਪਨਾਹ ਲੈਣੀ ਪਈ ਸੀ। ਇਸ ਦੌਰਾਨ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ 'ਤੇ ਸਮੂਹਿਕ ਬਲਾਤਕਾਰ, ਹੱਤਿਆ ਅਤੇ ਹਜ਼ਾਰਾਂ ਘਰਾਂ ਨੂੰ ਸਾੜਣ ਦਾ ਦੋਸ਼ ਲੱਗਾ ਸੀ। ਮਿਆਂਮਾਰ ਦੇ ਵਿਦੇਸ਼ ਮੰਤਰਾਲੇ ਦੇ ਅੰਤਰਰਾਸ਼ਟਰੀ ਸੰਗਠਨ ਅਤੇ ਆਰਥਿਕ ਵਿਭਾਗ ਦੇ ਜਨਰਲ ਸਕੱਤਰ ਚਾਨ ਏਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਰਿਪੋਰਟ 'ਤੇ ਕੰਮ ਕਰਨ ਰਹੀ ਹੈ ਪਰ ਇਸ ਨੂੰ ਕੋਰਟ ਸੌਂਪਣ ਤੋਂ ਪਹਿਲਾਂ ਇਸ ਦੇ ਬਾਰੇ ਵਿਚ ਚਰਚਾ ਨਹੀਂ ਕਰੇਗੀ।


author

Khushdeep Jassi

Content Editor

Related News