ਮਿਆਂਮਾਰ ''ਚ ਤਖਤਾਪਲਟ ਵਿਰੁੱਧ ਡਾਕਟਰਾਂ ਨੇ ਕੀਤੀ ਬਗਾਵਤ, ਦੇਸ਼ ਦੇ 70 ਹਸਪਤਾਲਾਂ ''ਚ ਕੰਮ ਬੰਦ

Thursday, Feb 04, 2021 - 11:24 PM (IST)

ਇੰਟਰਨੈਸ਼ਨਲ ਡੈਸਕ-ਮਿਆਂਮਾਰ 'ਚ ਫੌਜ ਦੇ ਤਖਤਾਪਲਟ ਵਿਰੁੱਧ ਜਨਤਾ ਦਾ ਗੁੱਸਾ ਹੁਣ ਸਾਹਮਣੇ ਆਉਣ ਲੱਗਿਆ ਹੈ ਅਤੇ ਲੋਕ ਇਸ ਦੇ ਵਿਰੋਧ 'ਚ ਸੜਕਾਂ 'ਤੇ ਉਤਰ ਆਏ ਹਨ। ਇਥੇ ਆਮ ਜਨਤਾ ਵੱਲੋਂ ਹਾਰਨ ਅਤੇ ਢੋਲ ਵਜਾ ਕੇ ਵਿਰੋਧ ਕਰਨ ਤੋਂ ਬਾਅਦ ਹੁਣ ਡਾਕਟਰ ਵੀ ਬਗਾਵਤ 'ਤੇ ਉਤਰ ਆਏ ਹਨ। ਥਾਂ-ਥਾਂ ਫੌਜ ਵਿਰੁੱਧ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ 'ਚ ਜਨਤਾ ਨਾਲ ਹੁਣ ਮੈਡੀਕਲ ਸਟਾਫ ਵੀ ਸ਼ਾਮਲ ਹੋ ਗਿਆ ਹੈ। 30 ਸ਼ਹਿਰਾਂ 'ਚ 70 ਹਸਪਤਾਲਾਂ 'ਚ ਕੰਮ ਕਰਨ ਵਾਲੇ ਮੈਡੀਕਲ ਵਿਭਾਗਾਂ ਦੇ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਤਖਤਾਪਲਟ ਦੇ ਵਿਰੋਧ 'ਚ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ -ਮਿਆਂਮਾਰ ਤਖਤਾਪਲਟ : ਆਂਗ ਸੂ ਚੀ 'ਤੇ ਕਈ ਦੋਸ਼, 15 ਫਰਵਰੀ ਤੱਕ ਹਿਰਾਸਤ 'ਚ

ਤਖਤਾਪਲਟ ਦਾ ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ ਫੌਜ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਇਕ ਕਮਜ਼ੋਰ ਆਬਾਦੀ ਦੇ ਉਤੇ ਆਪਣੇ ਹਿੱਤਾਂ ਨੂੰ ਥੋਪਿਆ ਹੈ। ਕੋਰੋਨਾ ਵਾਇਰਸ ਨਾਲ ਮਿਆਂਮਾਰ ਨਾਲ ਹੁਣ ਤੱਕ 3,100 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਮੂਹ ਨੇ ਬਿਆਨ 'ਚ ਕਿਹਾ ਕਿ ਅਸੀਂ ਨਾਜਾਇਜ਼ ਫੌਜ ਸ਼ਾਸਨ ਦੇ ਕਿਸੇ ਵੀ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦੇ ਹਾਂ।

ਇਹ ਵੀ ਪੜ੍ਹੋ -ਲੰਡਨ ਦੇ ਨਿਸਡਨ ਮੰਦਰ ਨੇ ਕੋਵਿਡ-19 ਦਾ ਨਵਾਂ ਟੀਕਾਕਰਣ ਕੇਂਦਰ ਖੋਲ੍ਹਿਆ

ਯਾਂਗੂਨ ਦੇ ਇਕ ਡਾਕਟਰ ਨੇ ਦੱਸਿਆ ਕਿ ਮੈਂ ਚਾਹੁੰਦਾ ਹਾਂ ਕਿ ਫੌਜੀ ਆਪਣੀਆਂ ਥਾਵਾਂ 'ਤੇ ਵਾਪਸ ਜਾਣ, ਇਸ ਲਈ ਅਸੀਂ ਡਾਕਟਰ ਹਸਪਤਾਲਾਂ 'ਚ ਨਹੀਂ ਜਾ ਰਹੇ ਹਾਂ। ਮੇਰੇ ਕੋਲ ਸਮੇਂ ਸੀਮਾ ਨਹੀਂ ਹੈ ਕਿ ਮੈਂ ਕਦੋਂ ਤੱਕ ਇਸ ਹੜਤਾਲ ਨੂੰ ਜਾਰੀ ਰੱਖਾਂਗਾ, ਇਹ ਸਥਿਤੀ 'ਤੇ ਨਿਰਭਰ ਕਰਦਾ ਹੈ। ਵਿਦਿਆਰਥੀ ਅਤੇ ਨੌਜਵਾਨ ਸਮੂਹ ਵੀ ਇਸ ਮੁਹਿੰਮ 'ਚ ਸ਼ਾਮਲ ਹੋ ਗਏ ਹਨ।

ਇਹ ਵੀ ਪੜ੍ਹੋ -ਅਗਫਾਨੀ ਫੌਜ ਦੀ ਕਾਰਵਾਈ 'ਚ 15 ਤਾਲਿਬਾਨ ਅੱਤਵਾਦੀ ਢੇਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News