ਸ਼ੈਤਾਨੀ ਕਰਨ ਦੀ ਮਾਂ ਨੇ ਬੱਚੇ ਨੂੰ ਦਿੱਤੀ ਸਜ਼ਾ, ਸਕੂਟਰ ਨਾਲ ਬੰਨ੍ਹ ਕੇ ਸੜਕ 'ਤੇ ਘੜੀਸਿਆ

01/19/2018 3:19:39 PM

ਬੀਜਿੰਗ(ਬਿਊਰੋ)— ਚੀਨ ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਸ ਬਾਰੇ ਜਾਣ ਕੇ ਲੋਕ ਹੈਰਾਨ ਹੋ ਰਹੇ ਹਨ। ਇੱਥੇ ਇਕ ਮਾਂ ਨੇ ਆਪਣੇ ਬੱਚੇ ਨੂੰ ਸਕੂਟਰ ਦੇ ਪਿੱਛੇ ਬੰਨ੍ਹ ਕੇ ਸੜਕ 'ਤੇ ਘੜੀਸਿਆ। ਮਾਂ ਨੇ ਉਸ ਨਾਲ ਅਜਿਹਾ ਲਗਾਤਾਰ 3 ਦਿਨਾਂ ਤੱਕ ਕੀਤਾ। ਘਟਨਾ ਦੌਰਾਨ ਬੱਚਾ ਰੋਇਆ ਅਤੇ ਚੀਕਾਂ ਮਾਰਦਾ ਰਿਹਾ ਪਰ ਫਿਰ ਵੀ ਮਾਂ ਨੂੰ ਤਰਸ ਨਾ ਆਇਆ। ਨੇੜਿਓਂ ਲੰਘਣ ਵਾਲੇ ਲੋਕਾਂ ਨੇ ਬੱਚੇ ਦੀ ਹਾਲਤ ਦੇਖ ਕੇ ਸਕੂਟਰ ਚਲਾ ਰਹੀ ਔਰਤ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ ਅਤੇ ਕਿਹਾ-'ਮੈਂ ਬੇਟੇ ਨੂੰ ਸਬਕ ਸਿਖਾ ਰਹੀ ਹਾਂ, ਤਾਂ ਕਿ ਉਹ ਅੱਗੇ ਤੋਂ ਸ਼ੈਤਾਨੀ ਨਾ ਕਰੇ।'
ਘਟਨਾ ਦੌਰਾਨ ਕੁੱਝ ਲੋਕਾਂ ਨੇ ਉਸ ਦੀ ਵੀਡੀਓ ਵੀ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਫਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖਦੇ ਹੀ ਲੋਕਾਂ ਨੇ ਔਰਤ ਦੀ ਕਾਫੀ ਆਲੋਚਨਾ ਕੀਤੀ। ਫਿਲਹਾਲ ਬੱਚੇ ਦੀ ਉਮਰ ਦਾ ਪਤਾ ਨਹੀਂ ਲੱਗ ਸਕਿਆ ਹੈ।


Related News