ਕਿਤੇ ਤੁਹਾਡੇ ਬੱਚੇ ਨੂੰ ‘ਅਟੈਂਸ਼ਨ'' ਦੀ ਲੋੜ ਤਾਂ ਨਹੀਂ !

06/06/2024 12:49:58 PM

ਨਵੀਂ ਦਿੱਲੀ- ਵਰਕਿੰਗ ਪੇਰੈਂਟਸ ਹੋਣ ਦੇ ਨਾਤੇ ਅੱਜ ਕੱਲ ਮਾਤਾ-ਪਿਤਾ ਕੋਲ ਇੰਨਾ ਸਮਾਂ ਨਹੀਂ ਕਿ ਉਹ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਸਮਝਣ ਜਾਂ ਫਿਰ ਲੋੜ ਪੈਣ 'ਤੇ ਬੱਚਿਆਂ ਨੂੰ ਮੈਂਟਲੀ ਅਤੇ ਇਮੋਸ਼ਨਲੀ ਸਪੋਰਟ ਕਰ ਸਕਣ। ਪੇਰੈਂਟਸ ਦੇ ਅਜਿਹੇ ਵਤੀਰੇ ਨਾਲ ਬੱਚੇ ਕਿਤੇ ਨਾ ਕਿਤੇ ਮਾਨਸਿਕ ਰੂਪ ਨਾਲ ਠੇਸ ਪਹੁੰਚਦੀ ਹੈ। ਬੱਚਿਆਂ ਦਾ ਬਦਲਿਆ ਹੋਇਆ ਵਿਵਹਾਰ ਪੇਰੈਂਟਸ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਅਟੈਂਸ਼ਨ ਦੀ ਲੋੜ ਹੈ । ਚੱਲੋ ਜਾਣਦੇ ਹਾਂ ਕਿ ਉਨ੍ਹਾਂ ਸੰਕੇਤਾਂ ਨੂੰ, ਜਿਸ ਤੋਂ ਪਤਾ ਲੱਗੇ ਕਿ ਬੱਚੇ ਨੂੰ ਅਟੈਂਸ਼ਨ ਦੀ ਲੋੜ ਹੈ

-ਆਪਣੇ ਕੰਮ ਦੇ ਰੁਝੇਵੇਂ ਹੋਣ ਕਾਰਨ ਜਦੋਂ ਪੇਰੈਂਟਸ ਬੱਚੇ ਵੱਲ ਧਿਆਨ ਨਹੀਂ ਦਿੰਦੇ ਤਾਂ ਬੱਚਾ 'ਵੀ ਛੋਟੀਆਂ-ਛੋਟੀਆਂ ਗੱਲਾਂ 'ਤੇ ਓਵਰ ਰਿਐਕਟ ਕਰ ਸਕਦਾ ਹੈ ਅਤੇ ਹਰ ਛੋਟੀ-ਛੋਟੀ ਗੱਲ 'ਤੇ ਰੋਣਾ ਸ਼ੁਰੂ ਕਰ ਦਿੰਦਾ ਹੈ।

-ਕੁਝ ਬੱਚੇ ਸੁਭਾਅ ਤੋਂ ਇੰਟ੍ਰੋਵਰਟ ਹੁੰਦੇ ਹਨ। ਪੇਰੈਂਟਸ ਨੂੰ ਆਪਣੀ ਗੱਲ ਖੁੱਲ੍ਹ ਕੇ ਨਹੀਂ ਦੱਸਦੇ ਹਨ, ਅਜਿਹੀ ਸਥਿਤੀ 'ਚ ਵੀ ਬੱਚੇ ਗੱਲ-ਗੱਲ 'ਤੇ ਰੋਣ ਲੱਗਦੇ ਹਨ ਜਾਂ ਫਿਰ ਓਵਰ ਰਿਐਕਟ ਕਰਨ ਲੱਗਦੇ ਹਨ।

-ਪੇਰੈਂਟਸ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਲਈ ਕੁਝ ਬੱਚੇ ਨੈਗੇਟਿਵ ਗੱਲਾਂ ਬੋਲਦੇ ਹਨ। ਇਨ੍ਹਾਂ ਨਾਂਹਪੱਖੀ ਗੱਲਾਂ ਨੂੰ ਸੁਣ ਕੇ ਪੇਰੈਂਟਸ ਨੂੰ ਗੁੱਸਾ ਆਉਂਦਾ ਹੈ ਅਤੇ ਜਦੋਂ ਪੇਰੈਂਟਸ ਸਮਝਾਉਂਦੇ ਹਨ ਤਾਂ ਉਨ੍ਹਾਂ ਨਾਲ ਵੀ ਬੁਰਾ ਵਤੀਰਾ ਕਰਦੇ ਹਨ। ਅਜਿਹੀ ਸਥਿਤੀ 'ਚ ਪੇਰੈਂਟਸ ਨੂੰ ਬੱਚੇ 'ਤੇ ਨਾਰਾਜ਼ ਹੋਣ ਦੀ ਬਜਾਏ ਇਹ ਸਮਝੋ ਕਿ ਬੱਚੇ ਨੂੰ ਤੁਹਾਡੀ ਲੋੜ ਹੈ ਅਤੇ ਬੱਚਾ ਤੁਹਾਡਾ ਧਿਆਨ ਆਪਣੇ ਵੱਲ ਖਿੱਚਣ ਲਈ ਅਜਿਹਾ ਕਰ ਰਿਹਾ ਹੈ।

-ਆਫਿਸ ਤੋਂ ਘਰ ਆਉਣ ਤੋਂ ਬਾਅਦ ਜਦੋਂ ਬੱਚਾ ਪੇਰੈਂਟਸ ਦੇ ਅੱਗੇ-ਪਿੱਛੇ ਘੁੰਮਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਨਾਲ ਵੱਧ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੇ ਤਾਂ ਪੈਰੇਂਟਸ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਬੱਚਾ ਤੁਹਾਡੀ ਅਟੈਂਸ਼ਨ ਚਾਹੁੰਦਾ ਹੈ। ਅਜਿਹੇ 'ਚ ਪੇਰੈਂਟਸ ਕੁਝ ਸਮੇਂ ਲਈ ਆਪਣਾ ਸਾਰਾ ਕੰਮ ਛੱਡ ਦੇਣ ਅਤੇ ਸਿਰਫ ਬੱਚਿਆਂ ਨਾਲ ਟਾਈਮ ਬਿਤਾਓ?

- ਜਦੋਂ ਬੱਚਾ ਹਰ ਛੋਟੀ-ਛੋਟੀ ਗੱਲ 'ਤੇ ਜ਼ਿੱਦ ਕਰਨ ਲੱਗੇ, ਵਾਰ-ਵਾਰ ਸਮਝਾਉਣ ਜਾਂ ਟੋਕਣ 'ਤੇ ਵੀ ਉਸੇ ਕੰਮ ਨੂੰ ਵਾਰ-ਵਾਰ ਕਰਦਾ ਹੈ ਤਾਂ ਪੇਰੈਂਟਸ ਨੂੰ ਗੁੱਸਾ ਹੋਣ ਦੀ ਜਗ੍ਹਾ ਇਹ ਸਮਝ ਜਾਣਾ ਚਾਹੀਦਾ ਹੈ ਕਿ ਬੱਚਾ ਤੁਹਾਡੀ ਅਟੈਂਸ਼ਨ ਚਾਹੁੰਦਾ ਹੈ। ਇਸ ਲਈ ਉਸ 'ਤੇ ਨਾਰਾਜ਼ ਹੋਣ ਦੀ ਬਜਾਏ ਉਸ ਨੂੰ ਪਿਆਰ ਦਿਓ ਅਤੇ ਉਸ ਨਾਲ ਫੋਨ ਅਤੇ ਕੁਆਲਿਟੀ ਟਾਈਮ ਬਿਤਾਓ।

-ਆਪਣੇ ਸੁਭਾਅ ਦੇ ਉਲਟ ਜਦੋਂ ਬੱਚਾ ਚੁੱਪ ਹੋ ਜਾਏ ਜਾਂ ਆਪਣਾ ਜ਼ਿਆਦਾਤਰ ਸਮਾਂ ਇਕੱਲੇ 'ਚ ਬਿਤਾਏ ਤਾਂ ਮਾਤਾ ਪਿਤਾ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਬੱਚਾ ਪ੍ਰੇਸ਼ਾਨੀ 'ਚ ਹੈ, ਜੋ ਉਸ ਨੂੰ ਮਾਨਸਿਕ ਰੂਪ ਨਾਲ ਤਸ਼ੱਦਦ ਕਰ ਰਹੀ ਹੈ। ਬੱਚੇ ਦੇ ਅਜਿਹੇ ਵਿਵਹਾਰ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਉਹ ਬੀਮਾਰ ਹੋਵੇ ਜਾਂ ਤਣਾਅ 'ਚ ਹੋਵੇ। ਇਹ ਸਭ ਕਾਰਨ ਬੱਚੇ ਦੀ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਵੀ ਬਣ ਸਕਦੇ ਹਨ।

-ਪੇਰੈਂਟਸ ਦੇ ਗੱਲ ਕਰਨ ਅਤੇ ਕੁਝ ਪੁੱਛਣ 'ਤੇ ਜਦੋਂ ਬੱਚਾ ਚੀਕ ਕੇ, ਮੂੰਹ ਬਣਾ ਕੇ ਜਾਂ ਫਿਰ ਨਾਟਕੀ ਢੰਗ ਨਾਲ ਜਵਾਬ ਦੇਵੇ ਤਾਂ ਪੇਰੈਂਟਸ ਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਬੱਚੇ ਨੂੰ ਤੁਹਾਡੇ ਅਟੈਂਸ਼ਨ ਦੀ ਲੋੜ ਹੈ।

-ਬੱਚਿਆਂ ਨਾਲ ਗੱਲ ਕਰਦਿਆਂ ਜੇਕਰ ਉਹ ਅਪਸ਼ਬਦ ਬੋਲਦੇ ਹਨ, ਉਨ੍ਹਾਂ ਦੇ ਸ਼ਬਦਾਂ 'ਚੋਂ ਗੁੱਸਾ ਝਲਕਦਾ ਹੈ ਤਾਂ ਸਮਝ ਜਾਓ ਕਿ ਬੱਚਾ ਕਿਸੇ ਗੱਲ ਤੋਂ ਨਾਰਾਜ਼ ਹੈ, ਇਸ ਲਈ ਉਹ ਅਜਿਹਾ ਕਰ ਰਿਹਾ ਹੈ।


Harinder Kaur

Content Editor

Related News