ਅਟਲ ਬ੍ਰਿਜ ਦੀ ਸੜਕ ''ਤੇ ਤਰੇੜਾਂ, ਮਹਾਰਾਸ਼ਟਰ ''ਚ ਗਰਮਾਈ ਰਾਜਨੀਤੀ
Tuesday, Jun 25, 2024 - 10:36 AM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ 'ਚ ਮੁੰਬਈ ਦੇ ਅਟਲ ਬ੍ਰਿਜ ਨੂੰ ਲੈ ਕੇ ਰਾਜਨੀਤੀ ਗਰਮਾ ਗਈ ਹੈ। ਅਟਲ ਬ੍ਰਿਜ ਨੂੰ ਜੋੜਨ ਵਾਲੀਆਂ ਸੜਕਾਂ 'ਤੇ ਤਰੇੜਾਂ ਆਉਣ 'ਤੇ ਮਹਾਰਾਸ਼ਟਰ ਕਾਂਗਰਸ ਨੇ ਇਸ ਨੂੰ ਮੁੱਦਾ ਬਣਾਉਂਦੇ ਹੋਏ ਬਿਹਾਰ 'ਚ ਪੁਲ ਡਿੱਗਣ ਦੀ ਘਟਨਾ ਨਾਲ ਜੋੜਦੇ ਹੋਏ ਨਿਸ਼ਾਨਾ ਵਿੰਨ੍ਹਿਆ ਹੈ। ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਅਟਲ ਬ੍ਰਿਜ ਦਾ ਦੌਰਾ ਕੀਤਾ ਹੈ। ਪਟੋਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਇਹ ਬੇਹੱਦ ਚਿੰਤਾਜਨਕ ਹੈ ਕਿ ਜਿਸ ਅਟਲ ਬ੍ਰਿਜ ਦਾ ਉਦਘਾਟਨ ਸਿਰਫ਼ ਤਿੰਨ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ, ਉਸ 'ਚ ਤਰੇੜ ਆ ਗਈ ਹੈ।
ਇਹ ਵੀ ਪੜ੍ਹੋ - ਹਰਿਆਣਾ ਸਰਕਾਰ ਨੂੰ ਸੁਪਰੀਮ ਕੋਰਟ ਦਾ ਵੀ ਝਟਕਾ, ਨੌਕਰੀਆਂ ’ਚ 5 ਅੰਕ ਬੋਨਸ ਦੇਣ ਦਾ ਫ਼ੈਸਲਾ ਰੱਦ
ਵੱਡੀ ਗਿਣਤੀ 'ਚ ਤਰੇੜਾਂ ਆਉਣ ਨਾਲ ਰਾਹਗੀਰਾਂ 'ਚ ਦਹਿਸ਼ਤ ਦਾ ਮਾਹੌਲ ਹੈ। ਬਿਹਾਰ 'ਚ ਨਵੇਂ ਬਣੇ ਪੁਲ ਦੇ ਡਿੱਗਣ ਦੀ ਘਟਨਾ ਤਾਂ ਤਾਜ਼ਾ ਹੈ ਪਰ ਮੁੰਬਈ 'ਚ ਵੀ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਉਣ ਨਾਲ ਸਰਕਾਰ ਦੇ ਕੰਮਕਾਜ 'ਤੇ ਕਈ ਸਵਾਲ ਉਠ ਰਹੇ ਹਨ। ਪਟੋਲੇ ਨੇ ਕਿਹਾ ਕਿ ਹਾਈ ਕੋਰਟ ਇਸ ਮਾਮਲੇ 'ਚ ਨੋਟਿਸ ਲਵੇ ਅਤੇ ਜਾਂਚ ਕਰਾਏ। ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਦੇ ਦੋਸ਼ਾਂ 'ਤੇ ਐੱਮ. ਐੱਮ. ਆਰ. ਡੀ. ਏ. ਨੇ ਪ੍ਰਤੀਕਿਰਿਆ ਦਿੱਤੀ ਹੈ। ਐੱਮ. ਐੱਮ. ਆਰ. ਡੀ. ਏ. ਨੇ ਕਿਹਾ ਹੈ ਕਿ ਮੁੰਬਈ ਟਰਾਂਸ ਹਾਰਬਰ ਲਿੰਕ (ਐੱਮ. ਟੀ. ਐੱਚ. ਐੱਲ.) ਪੁਲ 'ਤੇ ਤਰੇੜਾਂ ਬਾਰੇ ਅਫਵਾਹਾਂ ਫੈਲ ਰਹੀਆਂ ਹਨ।
ਇਹ ਵੀ ਪੜ੍ਹੋ - ਕਰਨਾਟਕ ਦੇ ਕਲਬੁਰਗੀ ਹਵਾਈ ਅੱਡੇ 'ਤੇ ਫੈਲੀ ਸਨਸਨੀ, ਮਿਲੀ ਬੰਬ ਦੀ ਧਮਕੀ, ਫਲਾਈਟ ਤੋਂ ਉਤਾਰੇ ਯਾਤਰੀ
ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਇਹ ਤਰੇੜਾਂ ਪੁਲ 'ਤੇ ਨਹੀਂ ਸਗੋਂ ਐੱਮ. ਟੀ. ਐੱਚ. ਐੱਲ. ਨੂੰ ਉਲਵੇ ਤੋਂ ਮੁੰਬਈ ਵੱਲ ਜੋੜਨ ਵਾਲੀ ਐਪ੍ਰੋਚ ਰੋਡ 'ਤੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ 20 ਜੂਨ, 2024 ਨੂੰ ਸੰਚਾਲਨ ਅਤੇ ਸਾਂਭ-ਸੰਭਾਲ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਰੈਂਪ 5 (ਮੁੰਬਈ ਵੱਲ ਰੈਂਪ) 'ਤੇ ਤਿੰਨ ਥਾਵਾਂ ’ਤੇ ਕਿਨਾਰਿਆਂ ਕੋਲ ਸੜਕ ਦੀ ਸਤ੍ਹਾ 'ਤੇ ਛੋਟੀਆਂ ਤਰੇੜਾਂ ਪਾਈਆਂ ਗਈਆਂ। ਇਹ ਤਰੇੜਾਂ ਛੋਟੀਆਂ ਹਨ ਅਤੇ ਸੜਕ ਦੇ ਕੰਡੇ ਸਥਿਤ ਹਨ। ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜੋ 24 ਘੰਟਿਆਂ ਦੇ ਅੰਦਰ ਪੂਰਾ ਹੋ ਜਾਵੇਗਾ। ਇਹ ਕੰਮ ਆਵਾਜਾਈ 'ਚ ਕੋਈ ਵਿਘਨ ਪੈਦਾ ਕੀਤੇ ਬਿਨਾਂ ਕੀਤਾ ਜਾ ਰਿਹਾ ਹੈ। ਅਟਲ ਬ੍ਰਿਜ ਭਾਰਤ ਦਾ ਸਭ ਤੋਂ ਵੱਡਾ ਬ੍ਰਿਜ ਹੈ।
ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8