ਆਂਧਰਾ ਪ੍ਰਦੇਸ਼: ਸੰਸਦ ਮੈਂਬਰ ਦੀ ਬੇਟੀ ਨੇ ਸੜਕ ’ਤੇ ਸੁੱਤੇ ਵਿਅਕਤੀ ਨੂੰ ਕੁਚਲਿਆ

Thursday, Jun 20, 2024 - 02:04 AM (IST)

ਚੇਨਈ - ਯੁਵਜਨ ਸ੍ਰਮਿਕਾ ਰਾਇਥੂ ਕਾਂਗਰਸ ਪਾਰਟੀ (ਵਾਈ. ਐੱਸ. ਆਰ. ਸੀ. ਪੀ.) ਦੇ ਰਾਜ ਸਭਾ ਮੈਂਬਰ ਬੀਡਾ ਮਸਤਾਨ ਰਾਓ ਦੀ ਬੇਟੀ ਬੀਡਾ ਮਾਧੁਰੀ ਨੂੰ ਇਕ ਸੁੱਤੇ ਪਏ ਵਿਅਕਤੀ ਨੂੰ ਆਪਣੀ ਕਾਰ ਹੇਠ ਕੁਚਲਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਪਰ ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਨੇ 7,500 ਅਧਿਆਪਕਾਂ ਦੀ ਭਰਤੀ ਕਰਨ ਦਾ ਲਿਆ ਫੈਸਲਾ

ਪੁਲਸ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ 17 ਜੂਨ ਨੂੰ ਬਸੰਤ ਨਗਰ ’ਚ ਵਾਪਰੀ ਸੀ । ਮਾਧੁਰੀ ਸੁੱਤੇ ਵਿਅਕਤੀ ਨੂੰ ਕੁਚਲਣ ਪਿੱਛੋਂ ਫਰਾਰ ਹੋ ਗਈ ਸੀ। ਮਾਧੁਰੀ ਨਾਲ ਕਾਰ ’ਚ ਇੱਕ ਹੋਰ ਔਰਤ ਵੀ ਸੀ। ਪੀੜਤ ਦੀ ਪਛਾਣ ਸੂਰਿਆ (21) ਵਜੋਂ ਹੋਈ ਜੋ ਪੇਸ਼ੇ ਤੋਂ ਪੇਂਟਰ ਸੀ। ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ- ਵਿਆਹੁਤਾ ਨੂੰ ਵਿਦੇਸ਼ ਲੈ ਜਾਣ ਤੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕੀਤਾ ਗੈਂਗਰੇਪ, ਮਾਮਲਾ ਦਰਜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News